ਮਹਿਲਾ ਲੈਕਚਰਾਰ ਨੇ ਪਤੀ ਤੇ ਸੱਸ ’ਤੇ ਲਾਏ ਕੁੱਟਮਾਰ ਕਰਨ ਦੇ ਦੋਸ਼

Saturday, Oct 09, 2021 - 08:18 PM (IST)

ਮਹਿਲਾ ਲੈਕਚਰਾਰ ਨੇ ਪਤੀ ਤੇ ਸੱਸ ’ਤੇ ਲਾਏ ਕੁੱਟਮਾਰ ਕਰਨ ਦੇ ਦੋਸ਼

ਰੂਪਨਗਰ (ਸੱਜਣ ਸੈਣੀ)-ਇਕ ਮਹਿਲਾ ਲੈਕਚਰਾਰ ਨੇ ਆਪਣੇ ਪਤੀ ਅਤੇ ਸੱਸ ’ਤੇ ਕੁੱਟਮਾਰ ਦੇ ਦੋਸ਼ ਲਗਾਏ ਹਨ। ਰੂਪਨਗਰ ਦੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਲੈਕਚਰਾਰ ਜਸਪ੍ਰੀਤ ਕੌਰ ਨੇ ਆਪਣੀ ਸੱਸ ’ਤੇ ਉਸ ਨੂੰ ਟਾਇਲਟ ਕਲੀਨਰ ਪਿਲਾ ਕੇ ਮਾਰਨ ਦੇ ਦੋਸ਼ ਲਾਏ ਹਨ ।

PunjabKesari

ਪੀੜਤ ਲੈਕਚਰਾਰ ਦਾ 2019 ’ਚ ਅੰਮ੍ਰਿਤਸਰ ਦੇ ਨਿਸ਼ਾਨ ਸਿੰਘ, ਜੋ ਫੂਡ ਸਪਲਾਈ ਇੰਸਪੈਕਟਰ ਹੈ, ਨਾਲ ਵਿਆਹ ਹੋਇਆ ਸੀ ਤੇ ਹੁਣ ਦੋਵਾਂ ਦੇ ਇਕ ਸਾਲ ਦਾ ਪੁੱਤਰ ਵੀ ਹੈ। ਰੂਪਨਗਰ ਦੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਕੈਮੀਕਲ ਇੰਜੀਨੀਅਰਿੰਗ ਬਹੁ-ਤਕਨੀਕੀ ਕਾਲਜ ਬਟਾਲਾ ਵਿਖੇ ਬਤੌਰ ਲੈਕਚਰਾਰ ਨੌਕਰੀ ਕਰਦੀ ਹੈ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੀ ਸੱਸ ਉਸ ਨੂੰ ਦਾਜ-ਦਹੇਜ ਲਈ ਤੰਗ ਕਰਨ ਲੱਗ ਪਈ ਅਤੇ ਇਸੇ ਦੇ ਚੱਲਦਿਆਂ ਉਸ ਨੂੰ ਕਈ ਵਾਰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ । ਪੀੜਤਾ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਘਰ ’ਚ ਇਕੱਲੀ ਸੀ ਅਤੇ ਉਸ ਦੀ ਸੱਸ ਨੇ ਉਸ ਨੂੰ ਟਾਇਲਟ ਸਾਫ ਕਰਨ ਵਾਲਾ ਟਾਇਲਟ ਕਲੀਨਰ ਪਿਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਗੁਆਂਢੀਆਂ ਦੇ ਘਰ ਜਾ ਕੇ ਆਪਣੀ ਜਾਨ ਬਚਾਈ ।

PunjabKesari

ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਵੀ ਉਸ ਦੇ ਨਾਲ ਕੁੱਟਮਾਰ ਕਰਦਾ ਹੈ ਅਤੇ ਉਸ ਦਾ ਸਹੁਰਾ ਪਰਿਵਾਰ ਉਸ ਦੇ ਪਤੀ ਦਾ ਦੂਸਰਾ ਵਿਆਹ ਕਰਵਾ ਕੇ ਉਸ ਨੂੰ ਵਿਦੇਸ਼ ਭੇਜਣਾ ਚਾਹੁੰਦਾ ਹੈ । ਇਥੋਂ ਤਕ ਕਿ ਪੀੜਤਾ ਨੇ ਆਪਣੇ ਪਤੀ ’ਤੇ ਵੀ ਦੋਸ਼ ਲਗਾਏ ਕਿ ਜੋ ਬੀਤੇ ਦਿਨੀਂ ਵੱਡਾ ਸਰਕਾਰੀ ਕਣਕ ਘਪਲਾ ਹੋਇਆ ਸੀ, ਉਸ ’ਚ ਉਸ ਦਾ ਪਤੀ ਵੀ ਸ਼ਾਮਲ ਸੀ ਅਤੇ ਉਸ ਤੋਂ ਬਾਅਦ ਉਸ ਦੇ ਪਤੀ ਨੇ ਤਿੰਨ ਪਲਾਟ ਵੀ ਖਰੀਦੇ ।

PunjabKesari

ਪੀੜਤਾ ਜਸਪ੍ਰੀਤ ਕੌਰ ਵੱਲੋਂ ਆਪਣੇ ਪਤੀ ਤੇ ਸੱਸ ਉਤੇ ਲਗਾਏ ਦੋਸ਼ਾਂ ਸਬੰਧੀ ਜਦੋਂ ਪੀੜਤਾ ਦੇ ਪਤੀ ਨਿਸ਼ਾਨ ਸਿੰਘ ਅਤੇ ਸੱਸ ਸਿਮਰਪਾਲ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ’ਤੇ ਲਗਾਏ ਗਏ ਦੋਸ਼ ਝੂਠੇ ਤੇ ਬੇਬੁਨਿਆਦ ਹਨ । ਨਿਸ਼ਾਨ ਸਿੰਘ ਨੇ ਦੱਸਿਆ ਕਿ ਦਰਅਸਲ ਉਸ ਦੀ ਪਤਨੀ ਉਸ ਦੀ ਮਾਂ (ਸੱਸ) ਦੇ ਨਾਲ ਨਹੀਂ ਰਹਿਣਾ ਚਾਹੁੰਦੀ, ਉਹ ਚਾਹੁੰਦੀ ਹੈ ਕਿ ਮੈਂ ਆਪਣੀ ਮਾਂ ਨੂੰ ਵੱਖ ਕਰ ਦੇਵਾਂ।


author

Manoj

Content Editor

Related News