ਟੁੱਟੇ ਦਿਲਾਂ ਨਾਲ ਘਰਾਂ ਨੂੰ ਪਰਤੇ ਸ਼ਰਾਬ ਦੇ ਸ਼ੌਕੀਨ

5/8/2020 4:42:02 PM

ਗੜ੍ਹਸ਼ੰਕਰ(ਸ਼ੋਰੀ) - ਬੇਸ਼ੱਕ ਪੰਜਾਬ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਹੁਕਮ ਦੇ ਦਿੱਤੇ ਸਨ ਪਰ ਪੰਜਾਬ ਦੇ ਸਾਰੇ ਠੇਕੇਦਾਰਾਂ ਵੱਲੋਂ ਸਮੂਹਿਕ ਤੌਰ ਤੇ ਠੇਕੇ ਨਾ ਖੋਲ੍ਹਣ ਦੇ ਫ਼ੈਸਲੇ ਦੇ ਅਧੀਨ ਇੱਥੋ ਦੇ ਠੇਕੇਦਾਰਾਂ ਨੇ ਵੀ ਆਪਣੇ ਸ਼ਰਾਬ ਦੇ ਠੇਕੇ ਬੰਦ ਰੱਖੇ, ਸ਼ਰਾਬ ਦੇ ਸ਼ੌਕੀਨ ਵੀਰਵਾਰ ਸਵੇਰੇ 9 ਵਜੇ ਠੇਕਿਆਂ ਦੇ ਆਸ ਪਾਸ ਘੁੰਮਦੇ ਨਜ਼ਰ ਆਏ। ਕਰੀਬ ਇਕ ਘੰਟਾ ਜਦ ਠੇਕੇ ਖੁੱਲ੍ਹਣ ਦੀ ਕੋਈ ਹਲਚਲ ਇਨ੍ਹਾਂ ਨੂੰ ਨਾ ਦਿਸੀ ਤਾਂ ਇਨ੍ਹਾਂ ਦੇ ਚਿਹਰਿਆਂ 'ਤੇ ਬੇਚੈਨੀ ਸਾਫ਼ ਦੇਖੀ ਜਾ ਰਹੀ ਸੀ, ਕਾਫ਼ੀ ਸਮਾਂ ਬੇਚੈਨੀ ਦੇ ਆਲਮ ਉਪਰੰਤ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਅੱਜ ਠੇਕੇ ਨਹੀਂ ਖੁਲ੍ਹਣਗੇ ਤਾਂ ਇੰਝ ਲੱਗਾ ਜਿਵੇਂ ਇਨ੍ਹਾਂ ਦੇ ਅਰਮਾਨ ਹੀ ਡੁੱਬ ਗਏ। ਮਾਯੂਸ ਤੇ ਨਿਰਾਸ਼ ਹੋ ਕੇ ਇਹ ਲੋਕ ਟੁੱਟੇ ਦਿਲਾਂ ਨਾਲ ਆਪੋ ਆਪਣੇ ਘਰਾਂ ਨੂੰ ਪਰਤ ਗਏ ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Harinder Kaur

Content Editor Harinder Kaur