ਬਾਥਰੂਮ ਜਾਣ ਦਾ ਬਹਾਨਾ ਬਣਾ ਕੇ ਥਾਣੇ ’ਚੋਂ ਭੱਜਿਆ ਮੁਲਜ਼ਮ, ਪੁਲਸ ਨੇ ਪਿੱਛਾ ਕਰ ਕੀਤਾ ਕਾਬੂ

Thursday, Sep 15, 2022 - 04:17 PM (IST)

ਬਾਥਰੂਮ ਜਾਣ ਦਾ ਬਹਾਨਾ ਬਣਾ ਕੇ ਥਾਣੇ ’ਚੋਂ ਭੱਜਿਆ ਮੁਲਜ਼ਮ, ਪੁਲਸ ਨੇ ਪਿੱਛਾ ਕਰ ਕੀਤਾ ਕਾਬੂ

ਜਲੰਧਰ (ਵਰੁਣ)–ਚੋਰੀ ਦੇ ਮਾਮਲੇ ’ਚ ਫੜਿਆ ਇਕ ਮੁਲਜ਼ਮ ਥਾਣਾ 1 ਦੀ ਹਵਾਲਾਤ ’ਚੋਂ ਬਾਥਰੂਮ ਜਾਣ ਦਾ ਬਹਾਨਾ ਬਣਾ ਕੇ ਬਾਥਰੂਮ ਦੇ ਬਾਹਰੋਂ ਸੰਤਰੀ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਿਆ। ਚੰਗੀ ਕਿਸਮਤ ਰਹੀ ਕਿ ਮੁਲਾਜ਼ਮਾਂ ਨੇ ਮੁਲਜ਼ਮ ਨੂੰ ਕੁਝ ਹੀ ਸਮੇਂ ਬਾਅਦ ਗ੍ਰਿਫ਼ਤਾਰ ਕਰ ਲਿਆ। ਥਾਣਾ ਨੰਬਰ 1 ਤੋਂ ਭੱਜੇ ਮੁਲਜ਼ਮ ਖ਼ਿਲਾਫ਼ ਥਾਣਾ ਨੰਬਰ 8 ਵਿਚ ਕੇਸ ਦਰਜ ਕੀਤਾ ਗਿਆ ਹੈ। ਆਪਣੇ ਬਿਆਨਾਂ ਵਿਚ ਜਗੀਰ ਸਿੰਘ ਨੇ ਦੱਸਿਆ ਕਿ ਥਾਣਾ ਨੰਬਰ 1 ’ਚ ਉਹ ਬਤੌਰ ਸੰਤਰੀ ਤਾਇਨਾਤ ਹੈ।

ਇਹ ਵੀ ਪੜ੍ਹੋ : ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਝਟਕਾ, ਘਰ-ਘਰ ਆਟਾ ਵੰਡਣ ਦੀ ਯੋਜਨਾ ’ਤੇ ਲਾਈ ਰੋਕ

11 ਸਤੰਬਰ ਦੀ ਸ਼ਾਮ ਜਦੋਂ ਉਹ ਡਿਊਟੀ ’ਤੇ ਸੀ ਤਾਂ ਚੋਰੀ ਦੇ ਮਾਮਲੇ ’ਚ ਫੜਿਆ ਆਕਾਸ਼ਬੀਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਰਾਮਤਲਾਈ ਅੰਮ੍ਰਿਤਸਰ ਨੇ ਉਸ ਨੂੰ ਬਾਥਰੂਮ ਜਾਣ ਲਈ ਕਿਹਾ। ਜਿਵੇਂ ਹੀ ਉਸ ਨੇ ਹਵਾਲਾਤ ਦਾ ਤਾਲਾ ਖੋਲ੍ਹ ਕੇ ਆਕਾਸ਼ਬੀਰ ਨੂੰ ਬਾਥਰੂਮ ਅੰਦਰ ਭੇਜਿਆ ਤਾਂ ਅਚਾਨਕ ਉਹ ਬਾਹਰ ਆਇਆ ਅਤੇ ਉਸ ਨੂੰ ਧੱਕੇ ਦੇ ਕੇ ਥਾਣੇ ’ਚੋਂ ਭੱਜ ਗਿਆ। ਸੰਤਰੀ ਜਗੀਰ ਸਿੰਘ ਨੇ ਰੌਲਾ ਪਾਇਆ ਤਾਂ ਥਾਣੇ ਦੇ ਮੁਲਾਜ਼ਮਾਂ ਨੇ ਪਿੱਛਾ ਕਰ ਕੇ ਮੁਲਜ਼ਮ ਨੂੰ ਕੁਝ ਹੀ ਦੂਰੀ ਤੋਂ ਕਾਬੂ ਕਰ ਲਿਆ। ਥਾਣਾ ਨੰਬਰ 1 ਦੀ ਇਮਾਰਤ ਥਾਣਾ ਨੰਬਰ 8 ’ਚ ਆਉਂਦੀ ਹੈ, ਜਿਸ ਕਾਰਨ ਥਾਣਾ 8 ਵਿਚ ਸੰਤਰੀ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਉਸ ਦੀ ਗ੍ਰਿਫ਼ਤਾਰੀ ਦਿਖਾ ਦਿੱਤੀ ਹੈ। ਮੁਲਜ਼ਮ ਨੂੰ ਪੁਲਸ ਨੇ ਜੇਲ੍ਹ ਭੇਜ ਦਿੱਤਾ ਹੈ।


author

Manoj

Content Editor

Related News