ਫੈਕਟਰੀ ਮਾਲਕ ਪਤੀ-ਪਤਨੀ ’ਤੇ ਲੱਖਾਂ ਦੀ ਠੱਗੀ ਦਾ ਦੋਸ਼, ਮਾਮਲਾ ਦਰਜ
Sunday, Oct 01, 2023 - 06:20 PM (IST)

ਜਲੰਧਰ (ਰਮਨ)- ਥਾਣਾ ਨੰ. 8 ਦੀ ਪੁਲਸ ਨੇ ਇੰਡਸਟਰੀ ਏਰੀਆ ’ਚ ਸਥਿਤ ਇਕ ਫੈਕਟਰੀ ਮਾਲਕ ਅਤੇ ਉਸ ਦੀ ਪਤਨੀ ਖ਼ਿਲਾਫ਼ ਲੱਖਾਂ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਗਗਨਜੀਤ ਸਿੰਘ ਵਾਸੀ ਸ਼ਹੀਦ ਉਧਮ ਸਿੰਘ ਨਗਰ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੀ ਮਾਤਾ ਗੁਰਪ੍ਰੀਤ ਕੌਰ ਨਾਲ ਲੋਹੇ ਦੀ ਟ੍ਰੇਡਿੰਗ ਕਰਦੇ ਹਨ। ਉਨ੍ਹਾਂ ਦੀ ਫਰਮ ਕਿਰਪਾਲ ਸਿੰਘ ਐਂਡ ਸੰਨਸ ਟਾਂਡਾ ਰੋਡ ’ਤੇ ਹੈ।
ਉਨ੍ਹਾਂ ਕੋਲ ਜਿਹੜੀ ਇੰਡਸਟਰੀ ਸਟੇਟ ਦੇ ਮਾਲਕ ਆਕਾਸ਼ ਗੋਇਲ ਅਤੇ ਉਸ ਦੀ ਪਤਨੀ ਈਸ਼ਾ ਗੋਇਲ ਆਏ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੀ ਫੈਕਟਰੀ ’ਚ ਲੋਹੇ ਦਾ ਸਾਮਾਨ ਬਣਾਉਂਦੇ ਹਨ, ਜਿਸ ਲਈ ਉਨ੍ਹਾਂ ਨੂੰ ਲੋਹੇ ਦੀ ਜ਼ਰੂਰਤ ਹੁੰਦੀ ਹੈ, ਜਿਸ ਉਪਰੰਤ ਉਨਾਂ ਨਾਲ ਵਪਾਰ ਸ਼ੁਰੂ ਹੋ ਗਿਆ ਤੇ ਉਨ੍ਹਾਂ ਨੇ ਉਨ੍ਹਾਂ ਦੀ ਫਰਮ ਤੋਂ ਤਕਰੀਬਨ 27 ਲੱਖ 22 ਹਜ਼ਾਰ 278 ਰੁਪਏ ਦਾ ਲੋਹਾ ਲੈ ਲਿਆ। ਇਸ ਦੇ ਬਦਲੇ ਉਨ੍ਹਾਂ ਨੇ ਵੱਖ-ਵੱਖ ਰਕਮਾਂ ਦੇ 10 ਚੈੱਕ ਦਿੱਤੇ। ਉਨਾਂ ਚੈੱਕਾਂ ’ਚੋਂ ਜਦ 4 ਚੈੱਕ ਉਨ੍ਹਾਂ ਨੇ ਬੈਂਕ ’ਚ ਲਾਏ ਤਾਂ ਉਹ ਬਾਊਂਸ ਹੋ ਗਏ, ਜਦ ਇਸ ਬਾਰੇ ਉਨ੍ਹਾਂ ਆਕਾਸ਼ ਗੋਇਲ ਨਾਲ ਗੱਲ ਕੀਤੀ ਤਾਂ ਉਹ ਧਮਕੀਆਂ ਦੇਣ ਲੱਗ ਪਿਆ ਤੇ ਕਹਿਣ ਲੱਗਾ ਕਿ ਉਨ੍ਹਾਂ ਨੇ ਕੋਈ ਪੈਸੇ ਨਹੀਂ ਦੇਣੇ, ਜੋ ਕਰਨਾ ਹੈ ਕਰ ਲਓ।
ਇਹ ਵੀ ਪੜ੍ਹੋ: 'ਕੁੱਲ੍ਹੜ ਪਿੱਜ਼ਾ' ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੀ ਔਰਤ ਆਈ ਕੈਮਰੇ ਦੇ ਸਾਹਮਣੇ, ਥਾਣੇ ਬਾਹਰ ਕੀਤਾ ਹੰਗਾਮਾ
ਜਦ ਉਨ੍ਹਾਂ ਕੋਲੋਂ ਵਾਰ-ਵਾਰ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਉਹ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ। ਪੁਲਸ ਕਮਿਸ਼ਨਰ ਵੱਲੋਂ ਇਸ ਦੀ ਜਾਂਚ ਡੀ.ਸੀ.ਪੀ. ਨੂੰ ਦਿੱਤੀ ਗਈ, ਜਿਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਥਾਣਾ ਨੰ. 8 ਦੀ ਪੁਲਸ ਦੇ ਹਵਾਲੇ ਕਰ ਦਿੱਤੀ। ਪੁਲਸ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਦੋਵਾਂ ਪਤੀ-ਪਤਨੀ ਖਿਲਾਫ ਧਾਰਾ 420 /120 ਬੀ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਥਾਣਾ ਮੁਖੀ ਇੰਸ. ਪ੍ਰਦੀਪ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਥਾਣੇ 'ਚ ਜਾਣ ਤੋਂ ਪਹਿਲਾਂ ਪੜ੍ਹੋ ਅਹਿਮ ਖ਼ਬਰ, ਲਾਗੂ ਹੋਇਆ ਨਵਾਂ ਨਿਯਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ