ਅੱਠ ਸਾਲ ਦੇ ਬੱਚੇ ਨਾਲ ਕੀਤੀ ਗਈ ਬਦਫ਼ੈਲੀ,  ਦੋ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ

Sunday, Apr 24, 2022 - 04:22 PM (IST)

ਅੱਠ ਸਾਲ ਦੇ ਬੱਚੇ ਨਾਲ ਕੀਤੀ ਗਈ ਬਦਫ਼ੈਲੀ,  ਦੋ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ

ਫਗਵਾੜਾ (ਜਲੋਟਾ)- ਫਗਵਾੜਾ ਵਿਖੇ 8 ਸਾਲ ਦੇ ਬੱਚੇ ਨਾਲ ਦੋ ਨੌਜਵਾਨਾਂ ਵੱਲੋਂ ਗ਼ਲਤ ਕੰਮ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਬੱਚੇ ਦੀ ਨਾਨੀ ਨੇ ਥਾਣਾ ਸਤਨਾਮਪੁਰਾ ਫਗਵਾੜਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਮੁਲਜ਼ਮ ਹੈਰੀ ਪੁੱਤਰ ਪਾਲਾ ਅਤੇ ਜੱਸੀ ਪੁੱਤਰ ਸਰੋਜ ਦੋਨੋਂ ਵਾਸੀ ਕੋਟਰਾਣੀ ਥਾਣਾ ਸਤਨਾਮਪੁਰਾ ਨੇ ਉਸ ਦੇ ਦੋਹਤੇ ਨਾਲ ਭੈੜਾ ਅਤੇ ਗਲਤ ਕੰਮ ਕੀਤਾ ਹੈ, ਜਿਸ ਤੋਂ ਬਾਅਦ ਉਸ ਦੇ ਦੋਹਤੇ ਦੀ ਹਾਲਤ ਬਹੁਤ ਖ਼ਰਾਬ ਹੈ। ਪੁਲਸ ਨੇ ਆਰੋਪੀਆਂ ਖ਼ਿਲਾਫ਼ ਵੱਖ-ਵੱਖ ਕਾਨੂੰਨੀ ਧਾਰਾ ਸਮੇਤ 3,4 ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਦੋਵੇਂ ਮੁਲਜ਼ਮ ਪੁਲਸ ਗ੍ਰਿਫ਼ਤਾਰੀ ਤੋਂ ਬਾਹਰ ਚੱਲ ਰਹੇ ਹਨ। ਪੁਲਸ ਤਫ਼ਤੀਸ਼ ਜਾਰੀ ਹੈ।


author

shivani attri

Content Editor

Related News