ਕਾਰਪੋਰੇਸ਼ਨ ਦੀ ਜਗ੍ਹਾ ’ਤੇ ਵਿਰੋਧ ਦੇ ਬਾਵਜੂਦ ਖੜ੍ਹੀ ਕਰ ਦਿੱਤੀ ਚਾਰਦੀਵਾਰੀ, ਧਾਰਮਿਕ ਝੰਡੇ ਪੁੱਟੇ

06/05/2023 1:07:40 PM

ਜਲੰਧਰ (ਜ.ਬ.)-ਨਾਰਥ ਹਲਕੇ ’ਚ ਸਥਿਤ ਇਕ ਛੱਪੜ ਦੀ ਜਗ੍ਹਾ ’ਤੇ ਅਤੇ ਕਥਿਤ ਕਬਜ਼ਾਧਾਰੀਆਂ ਨੇ ਕਾਰਪੋਰੇਸ਼ਨ ਦੀ 145 ਮਰਲੇ ਜਗ੍ਹਾ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਚਾਰਦੀਵਾਰੀ ਕਰ ਲਈ। ਇਸ ਜਗ੍ਹਾ ’ਤੇ ਪਿਛਲੇ ਕਈ ਸਾਲਾਂ ਤੋਂ ਧਾਰਮਿਕ ਸਮਾਰੋਹ ਹੁੰਦੇ ਆਏ ਹਨ। ਖਾਲੀ ਪਈ ਇਸ ਪ੍ਰਾਪਰਟੀ ’ਤੇ ਪਿੱਪਲ ਦਾ ਪੁਰਾਣਾ ਦਰੱਖ਼ਤ ਅਤੇ ਧਾਰਮਿਕ ਝੰਡੇ ਵੀ ਲੱਗੇ ਹੋਏ ਸਨ, ਜਿਨ੍ਹਾਂ ’ਚੋਂ ਕੁਝ ਧਾਰਮਿਕ ਝੰਡਿਆਂ ਨੂੰ ਪੁੱਟ ਦਿੱਤਾ ਗਿਆ, ਜਦਕਿ ਪਿੱਪਲ ਦੇ ਦਰੱਖਤ ਨੂੰ ਵੀ ਪੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਾਰਦੀਵਾਰੀ ਕਰਨ ਵਾਲਿਆਂ ਖਿਲਾਫ ਸਥਾਨਕ ਲੋਕਾਂ ਨੇ ਵਿਰੋਧ ਵੀ ਕੀਤਾ ਪਰ ਉੱਥੇ ਜ਼ਿਆਦਾਤਰ ਪ੍ਰਵਾਸੀ ਲੋਕ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਡਰਾ-ਧਮਕਾ ਕੇ ਚੁੱਪ ਕਰਵਾ ਦਿੱਤਾ ਗਿਆ। ਕਿਸੇ ਸਮੇਂ ਉਕਤ ਜਗ੍ਹਾ ’ਤੇ 20 ਫੁੱਟ ਡੂੰਘਾ ਛੱਪੜ ਸੀ। ਪਹਿਲਾਂ ਇਸ ਜਗ੍ਹਾ ’ਤੇ ਚੌਂਕੀ ਫੋਕਲ ਪੁਆਇੰਟ ਬਣਾਉਣ ਦੀ ਪਲਾਨਿੰਗ ਹੋਈ ਸੀ ਪਰ ਉਹ ਸਿਰੇ ਨਾ ਚੜ੍ਹ ਸਕੀ, ਜਿਸ ਕਾਰਨ ਫੋਕਲ ਪੁਆਇੰਟ ’ਚ ਚੌਕੀ ਬਣਾ ਦਿੱਤੀ ਗਈ ਸੀ ਤੇ ਇਸ ਜਗ੍ਹਾ ’ਤੇ ਧਾਰਮਿਕ ਸਮਾਰੋਹ ਹੋਣੇ ਸ਼ੁਰੂ ਹੋ ਗਏ।

ਇਹ ਵੀ ਪੜ੍ਹੋ-ਠੱਗੀ ਦਾ ਤਰੀਕਾ ਜਾਣ ਹੋਵੇਗੇ ਹੈਰਾਨ, ਫੇਸਬੁੱਕ ’ਤੇ ਪਛਾਣ ਤੋਂ ਬਾਅਦ ਵਿਦੇਸ਼ ਭੇਜਣ ਲਈ ਸਾਜਿਸ਼ ਰਚ ਕੀਤਾ ਫਰਾਡ

ਇਹ ਜਗ੍ਹਾ ਪਹਿਲਾਂ ਹਲਕਾ ਕਰਤਾਰਪੁਰ ’ਚ ਆਉਂਦੀ ਸੀ ਪਰ 2009 ’ਚ ਉਕਤ ਇਲਾਕਾ ਨਾਰਥ ਹਲਕੇ ’ਚ ਆ ਗਿਆ ਸੀ। ਬਜ਼ੁਰਗਾਂ ਦੀ ਮੰਨੀਏ ਤਾਂ 1971 ’ਚ ਪਾਕਿਸਤਾਨ ਦੀ ਹੋਈ ਲੜਾਈ ਦੌਰਾਨ ਇਸ ਜਗ੍ਹਾ ’ਤੇ ਰਾਤ ਦੇ ਸਮੇਂ ਦੀਪਕ ਜਗਾਉਣ ਕਾਰਨ ਦੁਸ਼ਮਣਾਂ ਦੇ ਫਾਈਟਰ ਜੈੱਟ ਨੇ ਹਮਲਾ ਵੀ ਕੀਤਾ ਸੀ ਤੇ ਉਸ ਦੇ ਬਾਅਦ ਇਥੇ ਛੱਪੜ ਬਣ ਗਿਆ ਸੀ। 2009 ਦੇ ਬਾਅਦ ਇਸ ਇਲਾਕੇ ’ਚ ਵਿਕਾਸ ਦੇ ਕੰਮ ਸ਼ੁਰੂ ਕਰ ਦਿੱਤੇ ਗਏ ਸਨ। ਅਣਦੇਖਿਆ ਹੋਣ ਕਾਰਨ ਇਲਾਕੇ ਦੇ ਕਰੀਬ 4 ਲੋਕਾਂ ਨੇ ਇਸ ਗੱਲ ਦਾ ਫਾਇਦਾ ਚੁੱਕ ਲਿਆ। ਪਹਿਲਾਂ ਤਾਂ ਇੱਥੇ ਹੋਣ ਵਾਲੇ ਧਾਰਮਿਕ ਸਮਾਰੋਹਾਂ ’ਚ ਅੜਚਨਾਂ ਪੈਦਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਫਿਰ ਹੌਲੀ-ਹੌਲੀ ਨਿਗਮ ਦੀ 145 ਮਰਲੇ ਜਗ੍ਹਾ ’ਤੇ ਚਾਰਦੀਵਾਰੀ ਖੜ੍ਹੀ ਕਰ ਦਿੱਤੀ ਗਈ। ਹਾਲਾਂਕਿ ਹੁਣ ਤੱਕ ਉਕਤ ਲੋਕਾਂ ਨੇ ਗੇਟ ਨਹੀਂ ਲਗਵਾਇਆ ਪਰ ਸਥਾਨਕ ਲੋਕਾਂ ਦੀ ਮੰਨੀਏ ਤਾਂ ਚਾਰਦੀਵਾਰੀ ਕਰਨ ਵਾਲੇ ਲੋਕਾਂ ਨੇ ਉਥੋਂ ਬਜਰੰਗ ਬਲੀ ਦਾ ਝੰਡਾ ਪੁੱਟ ਦਿੱਤਾ ਤੇ ਹੁਣ ਪਿੱਪਲ ਦਾ ਦਰੱਖਤ ਕੱਟਣ ਦੀ ਫਿਰਾਕ ’ਚ ਹਨ। ਇਸ ਬਾਰੇ ਜਦੋਂ ਇਲਾਕਾ ਕੌਂਸਲਰ ਰਵੀ ਸੈਣੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹੈਰਾਨੀ ਦੀ ਗੱਲ ਹੈ ਕਿ ਕੌਂਸਲਰ ਰਵੀ ਸੈਣੀ ਨੂੰ ਆਪਣੇ ਹਲਕੇ ’ਚ ਹੀ ਹੋ ਰਹੇ ਸਰਕਾਰੀ ਜਗ੍ਹਾ ’ਤੇ ਕਬਜ਼ੇ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ। ਰਵੀ ਸੈਣੀ ਸੰਜੇ ਗਾਂਧੀ ਨਗਰ ਦੇ ਬਾਹਰ ਸਥਿਤ ਇਕ ਜਿੰਮ ਨੂੰ ਲੈ ਕੇ ਵੀ ਚਰਚਾ ’ਚ ਆ ਚੱਕੇ ਹਨ।

PunjabKesari

ਸ਼ਮਸ਼ਾਨਘਾਟ ਦੀਆਂ ਦੁਕਾਨਾਂ ਤੋਂ ਆਖਰ ਕੌਣ ਵਸੂਲ ਕਰ ਰਿਹਾ ਹੈ ਪ੍ਰਤੀ ਮਹੀਨਾ 90 ਹਜ਼ਾਰ ਰੁਪਏ ਦਾ ਕਿਰਾਇਆ
ਇਸ ਮਾਮਲੇ ਦੇ ਨਾਲ-ਨਾਲ ਗਦਈਪੁਰ ਇਲਾਕੇ ’ਚ ਸਥਿਤ ਸ਼ਮਸ਼ਾਨਘਾਟ ਦੀ ਦੁਕਾਨਾ ਤੋਂ 90 ਹਜ਼ਾਰ ਰੁਪਏ ਵਸੂਲਣ ਦਾ ਮਾਮਲਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਨੇਤਾ ਕੇ.ਡੀ. ਭੰਡਾਰੀ ਨੇ ਸ਼ਮਸ਼ਾਨਘਾਟ ਦੇ ਵਿਕਾਸ ਨੂੰ ਲੈ ਕੇ ਦੁਕਾਨਾਂ ਬਣਵਾਉਣ ਦੇ ਲਈ 2 ਲੱਖ ਰੁਪਏ ਦੀ ਗ੍ਰਾਂਟ ਦਿਵਾਈ ਸੀ। ਉਕਤ ਦੁਕਾਨਾਂ ਦਾ ਕਿਰਾਇਆ ਸ਼ਮਸ਼ਾਨਘਾਟ ਦੀ ਕਮੇਟੀ ਨੂੰ ਜਾਣਾ ਸੀ, ਜਿਸ ਨਾਲ ਸ਼ਮਸ਼ਾਨਘਾਟ ’ਚ ਅਖਾੜਾ ਤੇ ਹੋਰ ਵਿਕਾਸ ਕਾਰਜ ਕੀਤੇ ਜਾਣੇ ਸਨ।
ਦੁਕਾਨਾਂ ਬਣਨ ਦੇ ਬਾਅਦ ਜਦੋਂ ਭਾਜਪਾ ਦੀ ਜਗ੍ਹਾ ਹੋਰ ਸਰਕਾਰ ਸੱਤਾ ’ਚ ਆਈ ਤਾਂ ਉਸ ਦੇ ਬਾਅਦ ਸ਼ਮਸ਼ਾਨਘਾਟ ਦੀ ਕਮੇਟੀ ਨਹੀਂ ਬਣੀ ਤੇ ਹੁਣ ਹਾਲਾਤ ਇਹ ਹਨ ਕਿ ਇੰਨੇ ਲੰਬੇ ਸਮੇਂ ਤੋਂ ਦੁਕਾਨਦਾਰਾਂ ਤੋਂ ਕਿਰਾਇਆ ਦਾ ਵਸੂਲਿਆ ਜਾ ਰਿਹਾ 90 ਹਜ਼ਾਰ ਰੁਪਏ ਕਿਰਾਇਆ ਨਿੱਜੀ ਹੱਥਾਂ ’ਚ ਜਾ ਰਿਹਾ ਹੈ। ਉਧਰ ਕੇ. ਡੀ. ਭੰਡਾਰੀ ਨੇ ਕਿਹਾ ਕਿ ਉਨ੍ਹਾਂ ਨੇ ਸ਼ਮਸ਼ਾਨਘਾਟ ਵੈੱਲਫੇਅਰ ਦੇ ਲਈ ਗ੍ਰਾਂਟ ਦਿਵਾਈ ਸੀ ਤਾਂ ਜੋ ਦੁਕਾਨਾਂ ਦੇ ਕਿਰਾਏ ਤੋਂ ਆਉਣ ਵਾਲੀ ਆਮਦਨ ਨਾਲ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਜਾਂਚ ਕਰਵਾਈ ਜਾਵੇਗੀ ਕਿ ਉਕਤ ਪੈਸੇ ਕਿਹੜੇ ਹੱਥਾਂ ’ਚ ਜਾ ਰਹੇ ਹਨ। ਉਹ ਇਸ ਦੀ ਤੈਅ ਤੱਕ ਜਾ ਕੇ ਸੱਚਾਈ ਸਾਹਮਣੇ ਲਿਆਉਣਗੇ ਤੇ ਜਾਂਚ ਵੀ ਕਰਵਾਉਣਗੇ।

ਇਹ ਵੀ ਪੜ੍ਹੋ-ਮੌਸਮ 'ਚ ਹੋ ਰਹੀ ਤਬਦੀਲੀ, ਜੂਨ ਮਹੀਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਸਕਦੀ ਹੈ ਗਰਮੀ, ਜਾਣੋ ਤਾਜ਼ਾ ਅਪਡੇਟ

ਮਾਮਲਾ ਅਤਿ ਚਿੰਤਤ, ਕਮਿਸ਼ਨਰ ਨੂੰ ਮਿਲਾਂਗਾ: ਕੇ. ਡੀ. ਭੰਡਾਰੀ
ਗਦਈਪੁਰ ’ਚ ਕਾਰਪੋਰੇਸ਼ਨ ਦੀ 145 ਮਰਲੇ ਜਗ੍ਹਾ ’ਤੇ ਹੋਈ ਚਾਰਦੀਵਾਰੀ ਨੂੰ ਲੈ ਕੇ ਕੇ. ਡੀ. ਭੰਡਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬਾਬਤ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਕਤ ਜਗ੍ਹਾ ਤਾਂ ਨਿਗਮ ਦੀ ਹੈ। ਅਜਿਹੇ ’ਚ ਕੋਈ ਵੀ ਵਿਅਕਤੀ ਨਿੱਜੀ ਤੌਰ ’ਤੇ ਜੇਕਰ ਕਬਜ਼ਾ ਕਰਨਾ ਚਾਹੁੰਦਾ ਹੈ ਤਾਂ ਉਹ ਅਪਰਾਧ ਹੈ। ਉਨ੍ਹਾਂ ਕਿਹਾ ਕਿ 2009 ’ਚ ਗਦਈਪੁਰ ਇਲਾਕਾ ਜਦੋਂ ਉਨ੍ਹਾਂ ਦੇ ਹਲਕੇ ’ਚ ਆਉਂਦਾ ਹੈ ਤਾਂ ਉਦੋਂ ਉੱਥੇ ਪੰਚਾਇਤ ਸੀ। ਉੱਥੇ ਨਾ ਹੀ ਕੋਈ ਸੜਕ ਸੀ ਤੇ ਨਾ ਹੀ ਸੀਵਰੇਜ ਦੀ ਪਾਇਪਾਂ ਸਨ, ਜਦੋਂ ਬਰਸਾਤ ਹੁੰਦੀ ਸੀ ਤਾਂ ਲੋਕਾਂ ਦੇ ਘਰਾਂ ’ਚ ਪਾਣੀ ਭਰ ਜਾਂਦਾ ਸੀ ਤੇ ਉਦੋਂ ਇਸ ਛੱਪੜ ’ਚ ਬਰਸਾਤੀ ਪਾਣੀ ਸੁੱਟਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਪਹਿਲਾ ਇਹ ਜਗ੍ਹਾ ਕੇਂਦਰ ਦੀ ਸੀ ਪਰ ਹੁਣ ਨਿਗਮ ਦੀ ਹੈ। ਉਕਤ ਜਗ੍ਹਾ ’ਤੇ ਪਾਰਕ ਬਣਾਉਣ ਦਾ ਫੈਸਲਾ ਵੀ ਕੀਤਾ ਗਿਆ ਸੀ ਪਰ ਕੁਝ ਕਾਰਨਾਂ ਕਰ ਕੇ ਪਾਸ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਨਿਗਮ ਦੀ ਇਸ ਥਾਂ ’ਤੇ ਹੋਏ ਕਬਜ਼ੇ ਨੂੰ ਲੈ ਕੇ ਉਹ ਨਿਗਮ ਕਮਿਸ਼ਨਰ ਨਾਲ ਗੱਲ ਕਰਨਗੇ ਅਤੇ ਕਾਨੂੰਨੀ ਕਾਰਵਾਈ ਨੂੰ ਲੈ ਕੇ ਪੁਲਸ ਕਮਿਸ਼ਨਰ ਨਾਲ ਵੀ ਗੱਲ ਕਰਨਗੇ।

ਇਹ ਵੀ ਪੜ੍ਹੋ-ਸਟ੍ਰਾਬੇਰੀ ਦੀ ਖੇਤੀ ਕਰਕੇ ਸੁਲਤਾਨਪੁਰ ਲੋਧੀ ਦਾ ਕਿਸਾਨ ਕਮਾ ਰਿਹਾ ਲੱਖਾਂ ਰੁਪਏ, ਬਣਿਆ ਹੋਰਾਂ ਲਈ ਰਾਹ ਦਸੇਰਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News