ਟਰੈਕਟਰ-ਟਰਾਲੀ ਨੂੰ ਬਚਾਉਂਦਿਆਂ ਝੋਨੇ ਨਾਲ ਭਰਿਆ ਟਰੱਕ ਪਲਟਿਆ

Thursday, Oct 31, 2024 - 12:07 PM (IST)

ਟਰੈਕਟਰ-ਟਰਾਲੀ ਨੂੰ ਬਚਾਉਂਦਿਆਂ ਝੋਨੇ ਨਾਲ ਭਰਿਆ ਟਰੱਕ ਪਲਟਿਆ

ਕੋਟ ਫਤੂਹੀ (ਬਹਾਦਰ ਖਾਨ)-ਕੋਟ ਫਤੂਹੀ-ਮੇਹਟੀਆਣਾ ਮਾਰਗ ’ਤੇ ਨਜ਼ਦੀਕੀ ਪਿੰਡ ਪਚਨੰਗਲ ਨੇੜੇ ਇਕ ਝੋਨੇ ਨਾਲ ਲੱਦਿਆ ਟਰੱਕ ਪਲਟ ਗਿਆ। ਮਿਲੀ ਜਾਣਕਾਰੀ ਅਨੁਸਾਰ ਮਾਹਿਲਪੁਰ ਯੂਨੀਅਨ ਦਾ ਟਰੱਕ ਨੰਬਰ ਪੀ. ਬੀ.-07-ਏ. ਐੱਫ਼-3617 ਪੰਜੌੜ ਦਾਣਾ ਮੰਡੀ ਤੋਂ ਝੋਨਾ ਲੱਦ ਕੇ ਭਗਤੂਪੁਰ ਸ਼ੈਲਰ ਨੂੰ ਜਾ ਰਿਹਾ ਸੀ। ਜਦੋਂ ਬਿਸਤ ਦੋਆਬ ਨਹਿਰ ਦੇ ਪੁਲ ਪਚਨੰਗਲ ਪਿੰਡ ਨੇੜੇ ਪਹੁੰਚਿਆ ਤਾਂ ਦੂਜੇ ਪਾਸੇ ਤੋਂ ਆ ਰਹੀ ਪਰਾਲੀ ਨਾਲ ਲੱਦੇ ਟਰੈਕਟਰ-ਟਰਾਲੀ ਨੂੰ ਬਚਾਉਂਦੇ ਹੋਏ ਬਿਸਤ-ਦੁਆਬ ਨਹਿਰ ਕਿਨਾਰੇ ਦਰੱਖਤ ਨਾਲ ਟਕਰਾ ਕੇ ਖਤਾਨਾਂ ਵਿਚ ਪਲਟ ਗਿਆ।

ਇਹ ਵੀ ਪੜ੍ਹੋ- ਦੀਵਾਲੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਕੰਮ ਕਰਦੇ ਸਮੇਂ ਡਰਾਈਵਰ ਨਾਲ ਵਾਪਰਿਆ ਭਾਣਾ

PunjabKesari

ਹਾਦਸਾ ਇੰਨਾ ਜ਼ਬਰਦਸਤ ਸੀ ਕਿ ਲੱਦੇ ਝੋਨੇ ਦੀਆਂ ਬੋਰੀਆਂ ਖਤਾਨਾਂ ’ਚ ਦੂਰ ਤੱਕ ਖਿਲਰ ਗਈਆਂ ਅਤੇ ਟਰੱਕ ਚਾਲਕ ਸੁਮਿਤ ਬੜੀ ਮੁਸ਼ਕਿਲ ਨਾਲ ਹਾਦਸਾਗ੍ਰਸਤ ਟਰੱਕ ਵਿਚੋਂ ਬਾਹਰ ਨਿਕਲਿਆ। ਉਸ ਦੀ ਇਕ ਲੱਤ ਉੱਪਰ ਸੱਟ ਲੱਗ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਟਰੱਕ ਦਾ ਅਗਲਾ ਪਾਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ, ਜਿਸ ਨਾਲ ਕਾਫ਼ੀ ਆਰਥਿਕ ਤੌਰ ’ਤੇ ਨੁਕਸਾਨ ਹੋਇਆ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਭਵਿੱਖਬਾਣੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ Weather
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News