ਸ਼ਾਹਕੋਟ ਵਿਖੇ ਹੜ੍ਹ ਦੇ ਪਾਣੀ ''ਚੋਂ ਮਕਾਨ ਦੀਆਂ ਇੱਟਾਂ ਕੱਢਦੇ ਸਮੇਂ ਵਿਅਕਤੀ ਦੀ ਮੌਤ
Saturday, Sep 16, 2023 - 12:51 PM (IST)

ਜਲੰਧਰ (ਸੋਨੂੰ)- ਜਲੰਧਰ ਦੀ ਧੱਕਾ ਬਸਤੀ (ਲੋਹੀਆਂ, ਸ਼ਾਹਕੋਟ) 'ਚ ਦੇਰ ਸ਼ਾਮ ਹੜ੍ਹ ਦੇ ਪਾਣੀ 'ਚੋਂ ਟੁੱਟੇ ਮਕਾਨ ਦੀਆਂ ਇੱਟਾਂ ਕੱਢਣ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਧੱਕਾ ਬਸਤੀ ਦੇ ਹਰਮੇਸ਼ ਦਾ ਪਰਿਵਾਰ ਹੜ੍ਹ ਦੇ ਪਾਣੀ ਵਿਚ ਘਰ ਤਬਾਹ ਹੋਣ ਤੋਂ ਬਾਅਦ ਖੁੱਲ੍ਹੇ ਅਸਮਾਨ ਹੇਠ ਰਹਿ ਰਿਹਾ ਹੈ। ਸਵੇਰੇ ਘਰ ਨੂੰ ਦੋਬਾਰਾ ਬਣਾਉਣ ਲਈ ਆਪਣੇ ਪੁਰਾਣੇ ਮਕਾਨ ਦੀਆਂ ਇੱਟਾਂ ਪਾਣੀ ਵਿਚੋਂ ਕੱਢਣ ਲਈ ਨਿਕਲਿਆ ਸੀ ਪਰ ਉਹ ਬਾਹਰ ਨਹੀਂ ਆਇਆ। ਦੇਰ ਸ਼ਾਮ ਉਸ ਦੀ ਲਾਸ਼ ਬਰਾਮਦ ਕੀਤੀ ਗਈ।
ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਹੜ੍ਹ ਵਿੱਚ ਮਦਦ ਲਈ ਕੀਤੇ ਜਾ ਰਹੇ ਸਾਰੇ ਦਾਅਵੇ ਝੂਠੇ ਹਨ। ਜੇਕਰ ਜ਼ਮੀਨੀ ਹਕੀਕਤ ਵੇਖਣੀ ਹੈ ਤਾਂ ਲੋਕਾਂ ਨੂੰ ਆ ਕੇ ਗੱਟਾ ਮੰਡੀ ਕਸੋ ਨੂੰ ਵੇਖਣਾ ਚਾਹੀਦਾ ਹੈ, ਜਿੱਥੇ ਧੁੱਸੀ ਬੰਨ੍ਹ ਦੇ ਪਾੜ ਕਾਰਨ ਘਰ ਵਹਿ ਗਏ ਸਨ। ਲੋਕ ਡੁੱਬਕੀ ਮਾਰ ਕੇ ਟੁੱਟੇ ਅਤੇ ਪਾਣੀ ਵਿੱਚ ਡੁੱਬੇ ਪੁਰਾਣੇ ਮਕਾਨਾਂ ਦੀਆਂ ਇੱਟਾਂ ਕੱਢ ਰਹੇ ਹਨ ਤਾਂ ਜੋ ਪਰਿਵਾਰਾਂ ਨੂੰ ਮੁੜ ਛੱਤ ਮੁਹੱਈਆ ਕਰਵਾਈ ਜਾ ਸਕੇ।
ਇਹ ਵੀ ਪੜ੍ਹੋ- ਨਸ਼ੇ ਨੇ ਉਜਾੜ 'ਤਾ ਪਰਿਵਾਰ, ਓਵਰਡੋਜ਼ ਦੇ ਕਾਰਨ ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
ਹਰ ਵਾਰ ਧੱਕਾ ਬਸਤੀ ਨਾਲ ਹੁੰਦੈ ਧੱਕਾ
ਧੱਕਾ ਬਸਤੀ 'ਚ ਦਰਿਆ 'ਚੋਂ ਟੁੱਟੇ ਮਕਾਨ ਦੀਆਂ ਇੱਟਾਂ ਕੱਢਣ ਦੌਰਾਨ ਹੋਈ ਮੌਤ ਦੀ ਸੂਚਨਾ ਮਿਲਦਿਆਂ ਹੀ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਨੀਆਂ ਸਮੇਤ ਕਈ ਕਿਸਾਨ ਦੇਰ ਰਾਤ ਧੱਕਾ ਬਸਤੀ ਕਿਸ਼ਤੀ ਰਾਹੀਂ ਦਰਿਆ ਪਾਰ ਕਰਕੇ ਪਹੁੰਚੇ। ਕਿਸਾਨ ਆਗੂਆਂ ਨੇ ਕਿਹਾ ਕਿ ਹਰ ਵਾਰ ਧੱਕਾ ਬਸਤੀ ਵਾਲਿਆਂ ਨਾਲ ਧੱਕਾ ਹੁੰਦਾ ਹੈ ਪਰ ਕਿਸੇ ਵੀ ਸਰਕਾਰ ਨੇ ਇਨ੍ਹਾਂ ਦੀ ਸਾਰ ਨਹੀਂ ਲਈ।
ਇਹ ਵੀ ਪੜ੍ਹੋ- ਜਲੰਧਰ ਪੁਲਸ ਦੇ ਦੋ ਮੁਲਾਜ਼ਮਾਂ ਦਾ ਹੈਰਾਨ ਕਰਦਾ ਕਾਰਾ, ਲੋਕਾਂ ਨੇ ਘੇਰਾ ਪਾ ਭਾਰਤ-ਪਾਕਿ ਸਰਹੱਦ ਤੋਂ ਕੀਤੇ ਕਾਬੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ