ਰੂਪਨਗਰ ਵਿਖੇ ਸੜਕ ਹਾਦਸੇ ’ਚ ਮੋਟਰਸਾਇਕਲ ਸਵਾਰ ਦੀ ਮੌਤ
Wednesday, Feb 08, 2023 - 06:40 PM (IST)

ਰੂਪਨਗਰ (ਵਿਜੇ)-ਸੜਕ ਹਾਦਸੇ ’ਚ ਇਕ ਮੌਤ ਹੋ ਜਾਣ ਦੇ ਮਾਮਲੇ ’ਚ ਸਦਰ ਪੁਲਸ ਰੂਪਨਗਰ ਨੇ ਨਾ ਮਾਲੂਮ ਵਾਹਨ ਦੇ ਚਾਲਕ ਵਿਰੁੱਧ ਪਰਚਾ ਦਰਜ ਕੀਤਾ। ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ਿਕਾਇਤ ਕਰਤਾ ਲਖਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਨਿਵਾਸੀ ਲੁਬਾਣਗੜ ਮੋੜ ਖਿਜਰਾਬਾਦ ਜ਼ਿਲ੍ਹਾ ਐੱਸ. ਏ. ਐੱਸ. ਨਗਰ ਨੇ ਦੱਸਿਆ ਕਿ ਉਹ ਅਤੇ ਉਸ ਦੇ ਸ਼ਰੀਕੇ ’ਚੋਂ ਚਾਚੇ ਦਾ ਲੜਕਾ ਜਗਤਾਰ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਖਿਜਰਾਬਾਦ ਆਪੋ-ਆਪਣੇ ਮੋਟਰਸਾਈਕਲਾਂ ’ਤੇ ਪੁਰਖਾਲੀ ਤੋਂ ਹਰੀਪੁਰ ਨੂੰ ਨਿੱਜੀ ਕੰਮ ਲਈ ਜਾ ਰਹੇ ਸੀ ਅਤੇ ਜਗਤਾਰ ਸਿੰਘ ਉਸ ਦੇ ਅੱਗੇ ਜਾ ਰਿਹਾ ਸੀ ।
ਇਹ ਵੀ ਪੜ੍ਹੋ : ਬਿਜਲੀ ਬੋਰਡ ਦੇ ਬਕਾਏ ਨੂੰ ਲੈ ਕੇ ਸੁਖਬੀਰ ਬਾਦਲ ਦਾ ਨਵਾਂ ਖ਼ੁਲਾਸਾ, 'ਆਪ' 'ਤੇ ਲਾਏ ਵੱਡੇ ਇਲਜ਼ਾਮ
ਜਦੋਂ ਦੋਵੇਂ ਜਣੇ ਪਿੰਡ ਖੇੜੀ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਇਕ ਗੱਡੀ ਆਈ, ਜਿਸ ਦੇ ਚਾਲਕ ਨੇ ਓਵਰਟੇਕ ਕਰਦੇ ਹੋਏ ਗੱਡੀ ਤੇਜ਼ ਰਫ਼ਤਾਰੀ ਅਤੇ ਅਣਗਹਿਲੀ ਨਾਲ ਲਿਆ ਕੇ ਆਪਣੀ ਸਾਈਡ ਜਾ ਰਹੇ ਜਗਤਾਰ ਸਿੰਘ ਦੇ ਮੋਟਰਸਾਈਕਲ ’ਚ ਮਾਰੀ, ਜਿਸ ਨਾਲ ਜਗਤਾਰ ਸਿੰਘ ਮੋਟਰਸਾਈਕਲ ਸਮੇਤ ਸੜਕ ’ਤੇ ਡਿੱਗ ਪਿਆ ਅਤੇ ਉਸ ਦੇ ਸਿਰ ’ਚ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਨੇ ਗੱਡੀ ਦਾ ਨੰਬਰ ਪੜ੍ਹ ਲਿਆ ਹੈ ਪਰ ਰਾਹਗੀਰਾਂ ਦਾ ਇਕੱਠ ਹੋਣ ਕਾਰਨ ਗੱਡੀ ਦਾ ਡਰਾਈਵਰ ਮੌਕੇ ’ਤੇ ਗੱਡੀ ਭਜਾ ਕੇ ਫਰਾਰ ਹੋ ਗਿਆ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਨਾ ਮਾਲੂਮ ਦੋਸ਼ੀ ਗੱਡੀ ਦੇ ਚਾਲਕ ਵਿਰੁੱਧ ਪਰਚਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਦੇਹ ਵਪਾਰ ਦੇ ਅੱਡਿਆਂ ਦਾ ਗੜ੍ਹ ਬਣ ਚੁੱਕਿਐ ਜਲੰਧਰ ਦਾ ਵੈਸਟ ਹਲਕਾ, ਇਨ੍ਹਾਂ ਮੁਹੱਲਿਆਂ ’ਚ ਚੱਲ ਰਿਹੈ ਗਲਤ ਕੰਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।