ਇੰਨਰਵੀਅਰ ਦੇ ਲੀਡਿੰਗ ਬ੍ਰਾਂਡਸ 'ਤੇ ਮੰਡਰਾਉਣ ਲੱਗਾ ਖ਼ਤਰਾ, ਤਿਉਹਾਰੀ ਸੀਜ਼ਨ 'ਚ ਵੀ ਵਿਕਰੀ ਘਟੀ

Wednesday, Sep 20, 2023 - 02:25 PM (IST)

ਇੰਨਰਵੀਅਰ ਦੇ ਲੀਡਿੰਗ ਬ੍ਰਾਂਡਸ 'ਤੇ ਮੰਡਰਾਉਣ ਲੱਗਾ ਖ਼ਤਰਾ, ਤਿਉਹਾਰੀ ਸੀਜ਼ਨ 'ਚ ਵੀ ਵਿਕਰੀ ਘਟੀ

ਜਲੰਧਰ (ਇੰਟ.) : ਇਹ ਅਜੀਬ ਹੈ ਪਰ ਸੱਚ ਹੈ ਕਿ ਦੇਸ਼ ਵਿਚ ਅੰਡਰਵੀਅਰ ਦੀ ਖਰੀਦ ਵਿਚ ਭਾਰੀ ਕਮੀ ਵੇਖੀ ਜਾ ਰਹੀ ਹੈ। ਇਕ ਰਿਪੋਰਟ ਮੁਤਾਬਕ ਪਤਾ ਲੱਗਾ ਹੈ ਕਿ ਲੋਕ ਪਾਰਟੀ ਵੀਅਰ ਤੋਂ ਲੈ ਕੇ ਨਾਰਮਲ ਅਤੇ ਦਫਤਰ ਆਉਣ-ਜਾਣ ਦੇ ਸਾਰੇ ਤਰ੍ਹਾਂ ਦੇ ਕੱਪੜੇ, ਜੁੱਤੀਆਂ ਤੇ ਬਿਊਟੀ ਉਤਪਾਦ ਖਰੀਦ ਰਹੇ ਹਨ ਪਰ ਅੰਡਰਵੀਅਰ ਜਾਂ ਇੰਨਰਵੀਅਰ ਨਹੀਂ ਖਰੀਦ ਰਹੇ, ਜਿਸ ਕਾਰਨ ਇੰਨਰਵੀਅਰ ਦੇ ਲੀਡਿੰਗ ਬ੍ਰਾਂਡਸ ਜੌਕੀ, ਡਾਲਰ, ਰੂਪਾ ਤਕ ਦੀ ਵਿਕਰੀ ਘਟ ਗਈ ਹੈ। ਤਿਉਹਾਰੀ ਸੀਜ਼ਨ ਦੀ ਸ਼ਾਪਿੰਗ ਦੌਰਾਨ ਫੈਸ਼ਨੇਬਲ ਕੱਪੜਿਆਂ ਦੀ ਵਿਕਰੀ ਤਾਂ ਵਧੀ ਹੈ ਪਰ ਅੰਡਰਵੀਅਰ ਦੀ ਵਿਕਰੀ ਨਹੀਂ ਵਧੀ।

ਇਹ ਵੀ ਪੜ੍ਹੋ : ਪੁਰਾਣੇ ਸੰਸਦ ਭਵਨ ਦੀਆਂ ਵਿਸ਼ੇਸ਼ ਯਾਦਾਂ

ਅੰਡਰਵੀਅਰ ਦੀ ਖਰੀਦ ’ਚ ਕਿੰਨੀ ਕਮੀ
ਦਸੰਬਰ 2022 ਦੀ ਆਖਰੀ ਤਿਮਾਹੀ ’ਚ ਜੌਕੀ ਦੇ ਅੰਡਰਵੀਅਰ ਦੀ ਖਰੀਦ ’ਚ 55 ਫੀਸਦੀ ਤਕ ਦੀ ਕਮੀ ਆਈ ਸੀ। ਹਾਲਾਂਕਿ ਇਸ ਤੋਂ ਬਾਅਦ ਵਿੱਤੀ ਸਾਲ 2023-24 ਦੀ ਪਹਿਲੀ ਤਿਮਾਹੀ ’ਚ ਜੌਕੀ ਦਾ ਕੁਲ ਰੈਵੇਨਿਊ 28 ਫੀਸਦੀ ਅਤੇ ਵਾਲਿਊਮ ਵਾਧਾ 31 ਫੀਸਦੀ ਤਕ ਰਿਹਾ ਹੈ। ਇਸ ਤਿਮਾਹੀ ਦੌਰਾਨ ਜਿਸ ਤਰ੍ਹਾਂ ਦਾ ਮਾਹੌਲ ਗਲੋਬਲ ਮਾਰਕੀਟ ’ਚ ਵੇਖਣ ਨੂੰ ਮਿਲ ਰਿਹਾ ਹੈ, ਉਸ ਕਾਰਨ ਕੰਪਨੀ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟ ਅਨੁਸਾਰ ਸਾਲ-ਦਰ-ਸਾਲ ਅੰਡਰਵੀਅਰ ਦੀ ਖਰੀਦ ’ਚ ਕਮੀ ਵੇਖਣ ਨੂੰ ਮਿਲੀ ਹੈ। ਅੰਕੜਿਆਂ ਨੂੰ ਵੇਖਿਆ ਜਾਵੇ ਤਾਂ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਕੰਪਨੀ ਦੇ ਰੈਵੇਨਿਊ ਵਿਚ 7.5 ਫੀਸਦੀ ਦੀ ਕਮੀ ਆਈ ਹੈ ਅਤੇ ਵਿਕਰੀ 11.5 ਫੀਸਦੀ ਘਟੀ ਹੈ। ਇਹੀ ਹਾਲ ਜੌਕੀ ਤੋਂ ਇਲਾਵਾ ਬਾਕੀ ਪ੍ਰਮੁੱਖ ਅੰਡਰਵੀਅਰ ਬ੍ਰਾਂਡ ਕੰਪਨੀਆਂ ਦਾ ਵੀ ਹੈ। ਉਨ੍ਹਾਂ ਦੀ ਖਰੀਦ ਵਿਚ ਵੀ ਕਮੀ ਆ ਰਹੀ ਹੈ।

ਇਹ ਵੀ ਪੜ੍ਹੋ : ਅਨੰਤਨਾਗ ’ਚ ਪੰਜਾਬ ਦੇ ਇਕ ਹੋਰ ਜਵਾਨ ਦੀ ਸ਼ਹਾਦਤ ’ਤੇ ਮੁੱਖ ਮੰਤਰੀ ਨੇ ਦੁੱਖ ਪ੍ਰਗਟਾਇਆ

ਆਨਲਾਈਨ ਮਾਰਕੀਟਿੰਗ ਵੱਲ ਹੈ ਰੁਝਾਨ
ਜਾਣਕਾਰਾਂ ਦੀ ਮੰਨੀ ਜਾਵੇ ਤਾਂ ਭਾਰਤੀ ਆਨਲਾਈਨ ਮਾਰਕੀਟਿੰਗ ਨੂੰ ਜ਼ਿਆਦਾ ਤਵੱਜੋ ਦੇ ਰਹੇ ਹਨ। ਇਸ ਦਾ ਕਾਰਨ ਹੈ ਕਿ ਉਨ੍ਹਾਂ ਨੂੰ ਆਨਲਾਈਨ ਸਟੋਰਾਂ ’ਤੇ ਜ਼ਿਆਦਾ ਡਿਸਕਾਊਂਟ ਮਿਲ ਰਿਹਾ ਹੈ। ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਲਟੀ ਬ੍ਰਾਂਡ ਆਊਟਲੈੱਟ (ਐੱਮ. ਬੀ. ਓ.) ਓਨਾ ਸਟਾਕ ਨਹੀਂ ਖਰੀਦ ਰਹੇ ਜਿੰਨਾ ਉਹ ਪਹਿਲਾਂ ਖਰੀਦਦੇ ਸਨ। ਜੋ ਖਰੀਦ ਰਹੇ ਹਨ, ਉਸ ਦਾ ਭੁਗਤਾਨ ਵੀ ਦੇਰੀ ਨਾਲ ਕਰ ਰਹੇ ਹਨ, ਜਿਸ ਨਾਲ ਉਤਪਾਦਕਾਂ ਦੀ ਵਰਕਿੰਗ ਕੈਪੀਟਲ ’ਤੇ ਵੀ ਅਸਰ ਪੈ ਰਿਹਾ ਹੈ।

ਇਹ ਵੀ ਪੜ੍ਹੋ : ਅੰਤਰਰਾਜ਼ੀ ਡਰੱਗ ਨੈੱਟਵਰਕ ਦਾ ਪਰਦਾਫਾਸ਼, ਜ਼ਿਲ੍ਹਾ ਕਪੂਰਥਲਾ ਦੇ ਡਰੱਗ ਸਮੱਲਗਰਾਂ ਦੇ ਦਿੱਲੀ ਨਾਲ ਜੁੜੇ ਤਾਰ!

ਇਨ੍ਹਾਂ ਕੰਪਨੀਆਂ ਦੀ ਵਿਕਰੀ ਘਟੀ
ਰਿਪੋਰਟ ’ਚ ਕਿਹਾ ਗਿਆ ਹੈ ਕਿ ਦਸੰਬਰ 2022 ’ਚ ਖ਼ਤਮ ਹੋਈ ਤਿਮਾਹੀ ’ਚ ਜੌਕੀ ਤੇ ਲਕਸ ਇੰਡਸਟ੍ਰੀਜ਼ ਦੀ ਪੇਰੈਂਟ ਕੰਪਨੀ ਪੇਜ ਇੰਡਸਟ੍ਰੀਜ਼ ਦੀ ਵਿਕਰੀ ਵਿਚ ਤਿਮਾਹੀ ਆਧਾਰ ’ਤੇ ਕਮੀ ਵੇਖਣ ਨੂੰ ਮਿਲੀ। ਰੂਪਾ ਨੇ ਵਾਲਿਊਮ ’ਚ 52 ਫੀਸਦੀ ਦੀ ਕਮੀ ਦੀ ਸੂਚਨਾ ਦਿੱਤੀ ਹੈ। ਪਿਛਲੇ ਡੇਢ ਸਾਲ ’ਚ ਰੂਪਾ ਦਾ ਸ਼ੇਅਰ 52 ਫੀਸਦੀ ਤੋਂ ਜ਼ਿਆਦਾ ਟੁੱਟ ਚੁੱਕਾ ਹੈ। ਪੇਜ ਇੰਡਸਟ੍ਰੀਜ਼ ਦੇ ਵਾਲਿਊਮ ’ਚ 11 ਫੀਸਦੀ ਅਤੇ ਸ਼ੇਅਰ ਦੀ ਕੀਮਤ ’ਚ 5 ਫੀਸਦੀ ਦੀ ਕਮੀ ਆਈ ਹੈ। ਯੂਰੋਮਾਨੀਟਰ ਇੰਟਰਨੈਸ਼ਨਲ ਮੁਤਾਬਕ ਭਾਰਤ ’ਚ ਇੰਨਰਵੀਅਰ ਦੀ ਮਾਰਕੀਟ 5.8 ਬਿਲੀਅਨ ਡਾਲਰ ਜਾਂ 48,123 ਕਰੋੜ ਦੇ ਲਗਭਗ ਹੋਣ ਦਾ ਅਨੁਮਾਨ ਹੈ। ਮੇਲ ਤੇ ਫੀਮੇਲ ਕੈਟਾਗਰੀ ਦੇ ਇੰਨਰਵੀਅਰ ਦਾ ਇਸ ਵਿਚ ਯੋਗਦਾਨ 39 ਫੀਸਦੀ ਤੇ 61 ਫੀਸਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en&pli=1

For IOS:- https://apps.apple.com/in/app/id538323711


author

Anuradha

Content Editor

Related News