ਪੰਜਾਬ ਦੇ ਹਾਈਵੇ ਨੂੰ ਲੈ ਕੇ ਜਾਰੀ ਹੋਈ ਵੱਡੀ ਚਿਤਾਵਨੀ, ਤੁਸੀਂ ਵੀ ਪੜ੍ਹੋ

Tuesday, May 06, 2025 - 12:40 PM (IST)

ਪੰਜਾਬ ਦੇ ਹਾਈਵੇ ਨੂੰ ਲੈ ਕੇ ਜਾਰੀ ਹੋਈ ਵੱਡੀ ਚਿਤਾਵਨੀ, ਤੁਸੀਂ ਵੀ ਪੜ੍ਹੋ

ਫਿਲੌਰ (ਭਾਖੜੀ) : ਫਿਲੌਰ ’ਚ ਨੈਸ਼ਨਲ ਹਾਈਵੇ ’ਤੇ ਖੁੱਲ੍ਹੇ ਨਾਜਾਇਜ਼ ਸ਼ਰਾਬ ਦੇ ਠੇਕੇ ਨੂੰ ਨਗਰ ਕੌਂਸਲ ਨੇ ਖ਼ਾਲੀ ਕਰਵਾ ਕੇ ਡਿਗਾ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਦੁਬਾਰਾ ਨਾਜਾਇਜ਼ ਕਬਜ਼ੇ ਕਰ ਕੇ ਠੇਕਾ ਸ਼ੁਰੂ ਕੀਤਾ ਗਿਆ ਤਾਂ ਕਾਨੂੰਨੀ ਕਾਰਵਾਈ ਹੋਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਕਾਫੀ ਦਿਨਾਂ ਤੋਂ ਫਿਲੌਰ ਦੇ ਨੈਸ਼ਨਲ ਹਾਈਵੇ ’ਤੇ ਨਾਜਾਇਜ਼ ਤੌਰ ’ਤੇ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਹਟਾਇਆ ਗਿਆ। ਇਹ ਠੇਕਾ ਵਾਰ-ਵਾਰ ਬੰਦ ਕਰਵਾਉਣ ਤੋਂ ਬਾਅਦ ਫਿਲੌਰ ਦੇ ਕੁੱਝ ਲੋਕਾਂ ਦੀ ਮਿਲੀ-ਭੁਗਤ ਨਾਲ ਠੇਕੇਦਾਰ ਗੈਰ-ਕਾਨੂੰਨੀ ਤੌਰ ’ਤੇ ਠੇਕਾ ਦੁਬਾਰਾ ਸ਼ੁਰੂ ਕਰ ਰਹੇ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਚੜ੍ਹਦੀ ਸਵੇਰ ਗੂੰਜੀਆਂ ਮੌਤ ਦੀਆਂ ਚੀਕਾਂ, ਰੇਹੜੀ ਵਾਲੇ ਨੂੰ ਦੂਰ ਤੱਕ ਘੜੀਸਦੀ ਲੈ ਗਈ ਕਾਰ

ਫਿਲੌਰ ਨਗਰ ਕੌਂਸਲ ਵਲੋਂ ਕਾਰਵਾਈ ਕੀਤੀ ਗਈ ਅਤੇ ਵਾਰ-ਵਾਰ ਇਸ ਗੈਰ-ਕਾਨੂੰਨੀ ਤੌਰ ’ਤੇ ਖੋਲ੍ਹੇ ਜਾ ਰਹੇ ਸ਼ਰਾਬ ਦੇ ਠੇਕੇ ਨੂੰ ਖ਼ਾਲੀ ਕਰਵਾ ਕੇ ਉੱਥੋਂ ਹਟਾ ਦਿੱਤਾ ਗਿਆ। ਇਸ ਕਾਰਵਾਈ ਦੌਰਾਨ ਨਗਰ ਕੌਂਸਲ ਦੇ ਈ. ਓ. ਨੇ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਵਿੱਖ ’ਚ ਇਸ ਜਗ੍ਹਾ ’ਤੇ ਦੁਬਾਰਾ ਕਬਜ਼ਾ ਕੀਤਾ ਗਿਆ ਜਾਂ ਠੇਕਾ ਸ਼ੁਰੂ ਕੀਤਾ ਗਿਆ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਅੱਜ ਮਿਲਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਮਾਨ ਸਰਕਾਰ ਨੇ ਚੁੱਕਿਆ ਅਹਿਮ ਕਦਮ

ਈ. ਓ. ਇਹ ਵੀ ਕਿਹਾ ਗਿਆ ਕਿ ਇਹ ਨਿਰਮਾਣ ਕਾਰਜ ਬਿਨਾਂ ਕਿਸੇ ਮਨਜ਼ੂਰੀ ਦੇ ਨੈਸ਼ਨਲ ਹਾਈਵੇ ’ਤੇ ਕੀਤਾ ਗਿਆ ਸੀ, ਜਿਸ ਕਾਰਨ ਆਮ ਲੋਕਾਂ ਦੀ ਆਵਾਜਾਈ ਲਈ ਲਗਾਤਾਰ ਖ਼ਤਰਾ ਬਣਿਆ ਹੋਇਆ ਸੀ। ਇੱਥੋਂ ਦੇ ਲੋਕਾਂ ਨੇ ਇਸ ਠੇਕੇ ਬਾਰੇ ਨਗਰ ਕੌਂਸਲ ਨੂੰ ਵੀ ਸ਼ਿਕਾਇਤ ਕੀਤੀ ਸੀ। ਲੋਕਾਂ ਨੇ ਇਸ ਕਾਰਵਾਈ ’ਤੇ ਰਾਹਤ ਦਾ ਪ੍ਰਗਟਾਵਾ ਕੀਤਾ ਅਤੇ ਨਗਰ ਕੌਂਸਲ ਦੇ ਫ਼ੈਸਲੇ ਦੀ ਤਾਰੀਫ਼ ਕੀਤੀ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜ ਨੂੰ ਰੋਕਣ ਲਈ ਪੁਲਸ ਵੀ ਮੌਜੂਦ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News