ਅੱਜ ਤੋਂ ਖੁੱਲ੍ਹ ਜਾਵੇਗਾ ਜਿਮਖਾਨਾ ਕਲੱਬ ਦਾ ਇਕ ਰੈਸਟੋਰੈਂਟ, ਰਾਤ 9 ਵਜੇ ਤੱਕ ਹੀ ਮਿਲੇਗੀ ਸਹੂਲਤ

07/03/2020 6:08:34 PM

ਜਲੰਧਰ (ਖੁਰਾਣਾ) - ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਣ ਜਲੰਧਰ ਜਿਮਖਾਨਾ ਕਲੱਬ ਪਿਛਲੇ ਲਗਭਗ 3 ਮਹੀਨੇ ਤੋਂ ਬੰਦ ਪਿਆ ਹੋਇਆ ਹੈ। ਚਾਹੇ ਅਨਲਾਕ ਪ੍ਰਕਿਰਿਆ ਤਹਿਤ ਸਰਕਾਰੀ ਹਦਾਇਤਾਂ ਅਨੁਸਾਰ ਕਲੱਬ ’ਚ ਲਾਅਨ ਟੈਨਿਸ, ਬੈਡਮਿੰਟਨ, ਸਕਵਾਸ਼ ਅਤੇ ਟੇਬਲ ਟੈਨਿਸ ਵਰਗੀਆਂ ਗੇਮਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਪਰੰਤੂ ਇਨ੍ਹਾਂ ਗੇਮਾਂ ’ਚ ਹਿੱਸਾ ਲੈਣ ਲਈ ਬਹੁਤ ਹੀ ਘੱਟ ਕਲੱਬ ਮੈਂਬਰ ਆ ਰਹੇ ਹਨ।

ਅਜਿਹੇ ’ਚ ਹੁਣ ਜਿਮਖਾਨਾ ਕਲੱਬ ਨੇ ਆਪਣੇ ਪਰਿਸਰ ’ਚ ਕੈਟਰਿੰਗ ਸਹੂਲਤ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜਿਸ ਕਾਰਣ ਕਲੱਬ ਦੇ ਇਕ ਰੈਸਟੋਰੈਂਟ ਨੂੰ ਖੋਲ੍ਹਿਆ ਜਾ ਰਿਹਾ ਹੈ। ਕਲੱਬ ਸੈਕ੍ਰੇਟਰੀ ਤਰੁਣ ਸਿੱਕਾ ਨੇ ਦੱਸਿਆ ਕਿ ਇਸ ਪ੍ਰਕਿਰਿਆ ਦੌਰਾਨ ਵੀ ਕੋੋਰੋਨਾ ਵਾਇਰਸ ਨਾਲ ਸਬੰਧਤ ਸਾਰੇ ਨਿਰਦੇਸ਼ਾਂ ਅਤੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਮੈਂਬਰਾਂ ਕੋਲੋਂ ਵੀ ਇਹੀ ਉਮੀਦ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਸਰਕਾਰੀ ਨਿਰਦੇਸ਼ਾਂ ਤਹਿਤ ਰਾਤ 9 ਵਜੇ ਤੱਕ ਹੀ ਕੋਈ ਵੀ ਰੈਸਟੋਰੈਂਟ ਡਾਈਨ ਸਹੂਲਤ ਪ੍ਰਦਾਨ ਕਰ ਸਕਦਾ ਹੈ। ਹੁਣ ਦੇਖਣਾ ਇਹ ਹੈ ਕਿ ਕਿੰਨੇ ਮੈਂਬਰ ਕਲੱਬ ਦੀ ਕੈਟਰਿੰਗ ਵਿਵਸਥਾ ਦਾ ਲਾਭ ਉਠਾਉਂਦੇ ਹਨ।

ਕਲੱਬ ਆਪਣੇ ਮੈਂਬਰਾਂ ਨੂੰ 6 ਮਹੀਨੇ ਦੀ ਫੀਸ ਦਾ ਡਿਸਕਾਊਂਟ ਦੇਵੇ

ਕੋਰੋਨਾ ਵਾਇਰਸ ਕਾਰਣ ਲਗਭਗ 3 ਮਹੀਨੇ ਬੰਦ ਰਹਿਣ ਨਾਲ ਹੁਣ ਕਲੱਬ ਮੈਂਬਰਾਂ ਦੀ ਲਗਾਤਾਰ ਮੰਗ ਉੱਠ ਰਹੀ ਹੈ ਕਿ ਕਲੱਬ ਮੈਨੇਜਮੈਂਟ ਆਪਣੇ ਮੈਂਬਰਾਂ ਨੂੰ ਘੱਟ ਤੋਂ ਘੱਟ 6 ਮਹੀਨੇ ਦੀ ਮੈਂਬਰਸ਼ਿਪ ਫੀਸ ’ਚ ਡਿਸਕਾਊਂਟ ਦੇਵੇ। ਕਲੱਬ ਦੇ ਪੁਰਾਣੇ ਮੈਂਬਰ ਆਰ. ਕੇ. ਗਾਂਧੀ ਅਤੇ ਵਿਮਲ ਸਚਦੇਵਾ ਨੇ ਇਸ ਸਬੰਧ ’ਚ ਕਲੱਬ ਦੇ ਪ੍ਰਧਾਨ ਅਤੇ ਡਵੀਜ਼ਨਲ ਕਮਿਸ਼ਨਰ ਨੂੰ ਇਕ ਮੈਸੇਜ ਵੀ ਭੇਜਿਆ ਹੈ। ਸ਼੍ਰੀ ਗਾਂਧੀ ਅਤੇ ਸ਼੍ਰੀ ਸਚਦੇਵਾ ਨੇ ਦੱਸਿਆ ਕਿ 3 ਮਹੀਨੇ ਤੱਕ ਕਲੱਬ ਬਿਲਕੁਲ ਬੰਦ ਰਹਿਣ ਨਾਲ ਕਲੱਬ ਨੂੰ ਮੇਨਟੀਨੈਂਸ ਦਾ ਕੋਈ ਖਰਚਾ ਨਹੀਂ ਪਿਆ ਅਤੇ ਨਾ ਹੀ ਕਲੱਬ ’ਚ ਕੋਈ ਸਮਾਗਮ ਆਦਿ ਹੋਇਆ, ਇਸ ਲਈ ਇਕ ਸਾਲ ਦੀ ਫੀਸ ਇਕੱਠੀ ਜਮ੍ਹਾ ਕਰਵਾਉਣ ਵਾਲੇ ਮੈਂਬਰਾਂ ਨੂੰ ਘੱਟ ਤੋਂ ਘੱਟ 6 ਮਹੀਨੇ ਦਾ ਡਿਸਕਾਊਂਟ ਦਿੱਤਾ ਜਾਣਾ ਚਾਹੀਦਾ ਹੈ।

ਰੋਟਰੀ ਕਲੱਬ ਜਲੰਧਰ ਸਿਟੀ ਨੇ ਅਪਾਹਜ ਆਸ਼ਰਮ ਨੂੰ ਦਿੱਤੀਆਂ ਬੈੱਡਸ਼ੀਟਸ

PunjabKesari

ਰੋਟਰੀ ਕਲੱਬ ਜਲੰਧਰ ਸਿਟੀ ਦੀ ਨਵੀਂ ਟੀਮ ਨੇ ਕੰਮਕਾਜ ਸੰਭਾਲਦੇ ਹੀ ਪਹਿਲਾ ਪ੍ਰਾਜੈਕਟ ਸਥਾਨਕ ਅਪਾਹਜ ਆਸ਼ਰਮ ’ਚ ਕੀਤਾ। ਇਸ ਦੌਰਾਨ ਡਿਸਟ੍ਰਿਕਟ ਗਵਰਨਰ ਇਲੈਕਟ ਡਾਕਟਰ ਯੂ. ਐੱਸ. ਘਈ, ਨਵੇਂ ਪ੍ਰਧਾਨ ਬਲਵਿੰਦਰ ਸਿੰਘ ਅਤੇ ਸੈਕ੍ਰੇਟਰੀ ਵਿਨੋਦ ਨਾਰੰਗ ਦੀ ਦੇਖਰੇਖ ’ਚ ਆਸ਼ਰਮ ਦੇ ਵਾਸੀਆਂ ਲਈ ਬੈੱਡਸ਼ੀਟਸ ਪ੍ਰਦਾਨ ਕੀਤੀਆਂ ਗਈਆਂ। ਇਸ ਪ੍ਰਾਜੈਕਟ ਦੌਰਾਨ ਨਿਵਰਤਮਾਨ ਪ੍ਰਧਾਨ ਹਰਮਿੰਦਰ ਸਿੰਘ, ਲਵਿਸ਼ ਸ਼ਰਮਾ, ਡਾ. ਨਰਿੰਦਰ ਪਾਲ ਸਿੰਘ, ਬਾਜਵੀਰ ਸਿੰਘ, ਅਜੇ ਧਵਨ, ਗਗਨ ਗੁਪਤਾ ਸਤਨਾਮ ਸਿੰਘ ਆਦਿ ਵਿਸ਼ੇਸ਼ ਰੂਪ ’ਚ ਹਾਜ਼ਰ ਸਨ। ਅਪਾਹਜ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਨੇ ਰੋਟਰੀ ਕਲੱਬ ਜਲੰਧਰ ਸਿਟੀ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਧੰਨਵਾਦ ਕੀਤਾ।

 

 


Harinder Kaur

Content Editor

Related News