ਇੰਸਟਾਗ੍ਰਾਮ ਦੀ ਦੋਸਤੀ ਨੇ ਤਬਾਹ ਕਰ ''ਤੀ ਜ਼ਿੰਦਗੀ, ਕਦੇ ਸੁਫ਼ਨੇ ''ਚ ਵੀ ਨਾ ਸੋਚਿਆ ਸੀ ਹੋਵੇਗਾ ਇੰਝ
Thursday, Feb 13, 2025 - 01:17 PM (IST)
![ਇੰਸਟਾਗ੍ਰਾਮ ਦੀ ਦੋਸਤੀ ਨੇ ਤਬਾਹ ਕਰ ''ਤੀ ਜ਼ਿੰਦਗੀ, ਕਦੇ ਸੁਫ਼ਨੇ ''ਚ ਵੀ ਨਾ ਸੋਚਿਆ ਸੀ ਹੋਵੇਗਾ ਇੰਝ](https://static.jagbani.com/multimedia/2025_2image_13_16_584607977instagram.jpg)
ਅਬੋਹਰ (ਜ. ਬ.) : ਥਾਣਾ ਖੁਈਆਂ ਸਰਵਰ ਅਧੀਨ ਆਉਂਦੇ ਇਕ ਪਿੰਡ ਦੀ ਰਹਿਣ ਵਾਲੀ ਇਕ ਵਿਆਹੁਤਾ ਔਰਤ ਨੂੰ ਇੰਸਟਾਗ੍ਰਾਮ ’ਤੇ ਕੀਤੀ ਦੋਸਤੀ ਉਸ ਸਮੇਂ ਮਹਿੰਗੀ ਸਾਬਤ ਹੋਈ ਜਦੋਂ ਨੌਜਵਾਨ ਨੇ ਵਿਆਹ ਦੇ ਬਹਾਨੇ ਕਈ ਸਾਲਾਂ ਤੱਕ ਉਸਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਅੰਤ ’ਚ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ’ਤੇ ਪੁਲਸ ਨੇ ਉਕਤ ਨੌਜਵਾਨ ਵਿਰੁੱਧ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰ ਲਿਆ ਹੈ। ਔਰਤ ਨੂੰ ਹਸਪਤਾਲ ਲਿਆਂਦਾ ਗਿਆ ਅਤੇ ਉਸਦਾ ਡਾਕਟਰੀ ਮੁਆਇਨਾ ਕੀਤਾ ਗਿਆ। ਜਾਣਕਾਰੀ ਅਨੁਸਾਰ 31 ਸਾਲਾ, ਜਿਸਦਾ ਪਹਿਲਾਂ ਵਿਜੇ ਨਗਰ ’ਚ ਵਿਆਹ ਹੋਇਆ ਸੀ, ਕੁਝ ਸਾਲ ਪਹਿਲਾਂ ਆਪਣੇ ਪਤੀ ਨੂੰ ਛੱਡ ਕੇ ਆਪਣੇ ਪੇਕੇ ਰਹਿਣ ਲਈ ਆ ਗਈ ਸੀ ਅਤੇ ਸ਼੍ਰੀ ਗੰਗਾਨਗਰ ’ਚ ਕੰਮ ਕਰਦੇ ਹੋਏ ਆਪਣਾ ਗੁਜ਼ਾਰਾ ਕਰਨ ਲੱਗ ਪਈ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ ! ਇਸ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਉਡਣਗੇ ਹੋਸ਼
ਔਰਤ ਅਨੁਸਾਰ ਇਸ ਸਮੇਂ ਦੌਰਾਨ, ਉਸਦੀ ਦੋਸਤੀ ਪੰਚਕੋਸੀ ਪਿੰਡ ਦੇ ਰਹਿਣ ਵਾਲੇ 23 ਸਾਲਾ ਅਰਵਿੰਦਰ ਭਾਟੀਵਾਲ ਪੁੱਤਰ ਪਾਲਾਰਾਮ ਨਾਲ ਇੰਸਟਾਗ੍ਰਾਮ ’ਤੇ ਹੋਈ। ਇਸ ਨਾਲ ਉਹ ਅਕਸਰ ਗੱਲਾਂ ਕਰਨ ਲੱਗ ਪਈ ਅਤੇ ਹੌਲੀ-ਹੌਲੀ ਦੋਸਤੀ ਪਿਆਰ ’ਚ ਬਦਲ ਗਈ। ਉਹ ਉਸ ਨਾਲ ਵਿਆਹ ਦਾ ਝੂਠਾ ਵਾਅਦਾ ਕਰਕੇ ਲੱਗਭਗ ਦੋ ਸਾਲਾਂ ਤੱਕ ਸਰੀਰਕ ਸਬੰਧ ਬਣਾਉਂਦਾ ਰਿਹਾ ਪਰ ਹਾਲ ਹੀ ਵਿਚ ਉਸਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਉਸਨੇ ਇਸ ਵੱਡੀ ਧੋਖਾਦੇਹੀ ਬਾਰੇ ਪੁਲਸ ਉਪ ਕਪਤਾਨ ਸੁਖਵਿੰਦਰ ਸਿੰਘ ਬਰਾੜ ਨੂੰ ਸ਼ਿਕਾਇਤ ਕੀਤੀ, ਜਿਨ੍ਹਾਂ ਦੇ ਹੁਕਮਾਂ ’ਤੇ ਖੂਈਆਂ ਸਰਵਰ ਪੁਲਸ ਸਟੇਸ਼ਨ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਉੱਥੇ ਕੋਈ ਮਹਿਲਾ ਪੁਲਸ ਅਧਿਕਾਰੀ ਮੌਜੂਦ ਨਾ ਹੋਣ ਕਰਕੇ, ਜਾਂਚ ਸਿਟੀ ਪੁਲਸ ਸਟੇਸ਼ਨ ਨੰਬਰ 2 ਦੀ ਇੰਚਾਰਜ ਪ੍ਰੋਮਿਲਾ ਸਿੱਧੂ ਨੂੰ ਸੌਂਪ ਦਿੱਤੀ ਗਈ। ਜਿਸਨੇ ਔਰਤ ਦਾ ਬਿਆਨ ਦਰਜ ਕਰਨ ਤੋਂ ਬਾਅਦ ਉਕਤ ਨੌਜਵਾਨ ਅਰਵਿੰਦਰ ਵਿਰੁੱਧ ਮਾਮਲਾ ਦਰਜ ਕੀਤਾ ਅਤੇ ਔਰਤ ਨੂੰ ਡਾਕਟਰੀ ਜਾਂਚ ਲਈ ਸਥਾਨਕ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ।
ਇਹ ਵੀ ਪੜ੍ਹੋ : ਪੰਜਾਬ 'ਚ ਵਧੀ ਸਖ਼ਤੀ, ਡਿਫਾਲਟਰਾਂ ਖ਼ਿਲਾਫ਼ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
ਇੱਥੇ ਡਾਕਟਰ ਸ਼ਿਲਪਾ ਨੇ ਦੱਸਿਆ ਕਿ ਔਰਤ ਨੂੰ ਪੁਲਸ ਡਾਕਟਰੀ ਜਾਂਚ ਲਈ ਲੈ ਕੇ ਆਈ ਸੀ। ਉਸਦਾ ਸੈਂਪਲ ਲੈ ਕੇ ਜਾਂਚ ਲਈ ਲੈਬ ਭੇਜ ਦਿੱਤਾ ਗਿਆ ਹੈ, ਜਿਸਦੀ ਰਿਪੋਰਟ ਆਉਣ ਤੋਂ ਬਾਅਦ ਪੁਲਸ ਨੂੰ ਸੌਂਪ ਦਿੱਤੀ ਜਾਵੇਗੀ। ਇਸ ਦੌਰਾਨ ਥਾਣਾ ਇੰਚਾਰਜ ਪ੍ਰੋਮਿਲਾ ਸਿੱਧੂ ਨੇ ਦੱਸਿਆ ਕਿ ਪੀਡ਼ਤ ਔਰਤ ਦੇ ਬਿਆਨ ਅਨੁਸਾਰ ਉਕਤ ਨੌਜਵਾਨ ਨੇ ਉਸ ਨਾਲ ਧੋਖਾ ਕੀਤਾ ਹੈ ਅਤੇ ਉਸਦਾ ਸਰੀਰਕ ਸ਼ੋਸ਼ਣ ਕੀਤਾ ਹੈ। ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਮੁੱਖ ਮੰਤਰੀ ਭਗਵੰਤ ਮਾਨ, ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਸ਼ੁਰੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e