ਨੂਰਪੁਰਬੇਦੀ ''ਚ ਹੇਠਲੀ ਨਲਹੋਟੀ ਦੇ 15 ਏਕੜ ’ਚ ਫੈਲੇ ਪੰਚਾਇਤੀ ਜੰਗਲ ’ਚ ਲੱਗੀ ਅੱਗ
Wednesday, Jun 26, 2024 - 12:49 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)- ਨੂਰਪੁਰਬੇਦੀ ਦੇ ਨਜ਼ਦੀਕੀ ਪਿੰਡ ਹੇਠਲੀ ਨਲਹੋਟੀ ਦੇ ਕਰੀਬ 15 ਏਕੜ ’ਚ ਫੈਲੇ ਪੰਚਾਇਤੀ ਰਕਬੇ ’ਚ ਪੈਂਦੇ ਜੰਗਲ ’ਚ ਅਚਾਨਕ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਇਆ ਹੈ। ਇਸ ਅਗਜ਼ਨੀ ਦੀ ਘਟਨਾ ਦੌਰਾਨ ਜੰਗਲ ’ਚ ਖੜ੍ਹੀ ਭਾਰੀ ਮਾਤਰਾ ’ਚ ਕੀਮਤੀ ਬਨਸਪਤੀ ਅਤੇ ਬੂਟੇ ਅੱਗ ਦੀ ਭੇਟ ਚੜ੍ਹ ਗਏ। ਜ਼ਿਕਰਯੋਗ ਹੈ ਕਿ ਉਕਤ ਪਿੰਡ ਦੇ ਬਾਹਰ ਸਥਿਤ ਫਿਰਨੀ ’ਤੇ ਪੈਂਦੇ ਬਾਬਾ ਰਾਮ ਝਾੜ੍ਹੀ ਦੇ ਅਸਥਾਨ ਨਜ਼ਦੀਕ ਅਚਾਨਕ ਪੰਚਾਇਤੀ ਰਕਬੇ ’ਚ ਅੱਗ ਲੱਗ ਗਈ।
ਇਸ ਸਬੰਧੀ ਪਤਾ ਚੱਲਣ ’ਤੇ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਕਾਹਲੋਂ ਨੇ ਨਜ਼ਦੀਕੀ ਪੁਲਸ ਚੌਂਕੀ ਕਲਵਾਂ ਵਿਖੇ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਤਰੁੰਤ ਬਾਅਦ ਚੌਂਕੀ ਕਲਵਾਂ ਦੇ ਇੰਚਾਰਾਜ ਏ. ਐੱਸ. ਆਈ. ਸਮਰਜੀਤ ਸਿੰਘ ਨੇ ਥਾਣਾ ਨੂਰਪੁਰਬੇਦੀ ਵਿਖੇ ਸੰਪਰਕ ਕਰਕੇ ਮੌਕੇ ’ਤੇ ਅੱਗ ਪਰ ਕਾਬੂ ਪਾਉਣ ਲਈ ਪੀਰ ਬਾਬਾ ਜ਼ਿੰਦਾ ਸ਼ਹੀਦ ਸੋਸਾਇਟੀ ਦੀ ਫਾਇਰ ਬ੍ਰਿਗੇਡ ਨੂੰ ਬੁਲਾਇਆ। ਇਸ ਦੇ ਨਾਲ ਹੀ ਅੱਗ ਦੇ ਭਿਆਨਕ ਰੂਪ ਅਖਤਿਆਰ ਕਰਨ ’ਤੇ ਬੀ. ਬੀ. ਐੱਮ. ਬੀ. ਨੰਗਲ ਦੀ ਫਾਇਰ ਬਿਗੇਡ ਦੇ ਕਰਮਚਾਰੀਆਂ ਨੂੰ ਵੀ ਸਹਾਇਤਾ ਲਈ ਮੌਕੇ ’ਤੇ ਬੁਲਾਇਆ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪਾਕਿ ਪੰਜਾਬ ਸਰਕਾਰ ਨੇ ਸਿੱਖ ਮੈਰਿਜ ਐਕਟ 2024 ਨੂੰ ਦਿੱਤੀ ਮਨਜ਼ੂਰੀ
ਸਰਪੰਚ ਸੁਰਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਦੁਪਹਿਰ ਕਰੀਬ 2 ਵਜੇ ਲੱਗੇ ਉਕਤ ਅੱਗ ਨੂੰ ਫਾਇਰ ਪਿੰਡ ਵਾਸੀਆਂ, ਮੌਕੇ ’ਤੇ ਪਹੁੰਚੇ ਜੰਗਲਾਤ ਦੇ ਕਰਮਚਾਰੀਆਂ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਸਖ਼ਤ ਮੁਸ਼ੱਕਤ ਉਪਰੰਤ ਕਾਬੂ ਪਾਇਆ। ਉਨ੍ਹਾਂ ਆਖਿਆ ਕਿ ਇਸ ਅੱਗ ਨਾਲ ਪਿੰਡ ਵਾਸੀਆਂ ਦੇ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ। ਪੰਚਾਇਤ ਸੈਕਟਰੀ ਸੁਖਬੀਰ ਸਿੰਘ ਨੇ ਸੰਪਰਕ ਕਰਨ ’ਤੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ 15 ਏਕੜ ਪੰਚਾਇਤੀ ਰਕਬੇ ਜਿਸ ਵਿਚ ਜ਼ਿਆਦਾਤਰ ਜੰਗਲੀ ਖੇਤਰ ਪੈਂਦੇ ਵਿਖੇ ਅੱਗ ਲੱਗਣ ਕਾਰਨ ਭਾਰੀ ਜੰਗਲੀ ਸੰਪਤੀ ਦਾ ਨੁਕਸਾਨ ਹੋਇਆ ਹੈ।
ਉਨ੍ਹਾਂ ਆਖਿਆ ਕਿ ਇਸ ਅਗਜ਼ਨੀ ਦੀ ਘਟਨਾ ਦੌਰਾਨ ਕਾਫ਼ੀ ਬੂਟਿਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਜਦਕਿ ਜੰਗਲਾਤ ਕਾਮਿਆਂ ਅਤੇ ਪਿੰਡ ਵਾਸੀਆਂ ਵੱਲੋਂ ਮਿਲ ਕੇ ਅੱਗ ’ਤੇ ਕਾਬੂ ਪਾਉਣ ਨਾਲ ਹੋਰ ਤਬਾਹੀ ਹੋਣ ਤੋਂ ਬਚ ਗਈ ਹੈ। ਉਨ੍ਹਾਂ ਆਖਿਆ ਕਿ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਅੰਕੜੇ ਜੁਟਾਏ ਜਾ ਰਹੇ ਹਨ।
ਇਹ ਵੀ ਪੜ੍ਹੋ- ਪ੍ਰਸਿੱਧ ਪੰਜਾਬੀ ਸੂਫ਼ੀ ਗਾਇਕ ਨਾਲ ਵਾਪਰਿਆ ਵੱਡਾ ਹਾਦਸਾ, ਕਾਰ ਦੇ ਉੱਡੇ ਪਰਖੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।