ਜਲੰਧਰ ਵਿਖੇ ਮੋਨਿਕਾ ਟਾਵਰ 'ਚ ਅੱਗ ਲੱਗਣ ਦੇ ਮਾਮਲੇ 'ਚ ਹੈਰਾਨ ਕਰਨ ਵਾਲਾ ਹੋਇਆ ਖ਼ੁਲਾਸਾ

Sunday, May 18, 2025 - 12:01 PM (IST)

ਜਲੰਧਰ ਵਿਖੇ ਮੋਨਿਕਾ ਟਾਵਰ 'ਚ ਅੱਗ ਲੱਗਣ ਦੇ ਮਾਮਲੇ 'ਚ ਹੈਰਾਨ ਕਰਨ ਵਾਲਾ ਹੋਇਆ ਖ਼ੁਲਾਸਾ

ਜਲੰਧਰ (ਵਰੁਣ)–ਮੋਨਿਕਾ ਟਾਵਰ ਵਿਚ ਸ਼ੁੱਕਰਵਾਰ ਰਾਤ ਲੱਗੀ ਅੱਗ ਦੇ ਮਾਮਲੇ ਵਿਚ ਹੈਰਾਨ ਕਰਦਾ ਖ਼ੁਲਾਸਾ ਹੋਇਆ ਹੈ। ਮੋਨਿਕਾ ਟਾਵਰ ਵਿਚ ਲੱਗੀ ਅੱਗ ਇਕ ਲਾਪਰਵਾਹੀ ਦਾ ਨਤੀਜਾ ਹੈ। ਮੋਨਿਕਾ ਟਾਵਰ ਦੀ ਜਿਸ ਬੇਸਮੈਂਟ ਵਿਚ ਅੱਗ ਲੱਗੀ, ਉਥੇ ਕੁਝ ਸਾਲ ਪਹਿਲਾਂ ਪਾਰਕਿੰਗ ਹੁੰਦੀ ਸੀ। ਟਾਵਰ ਦੇ ਮਾਲਕ ਨੇ ਵੱਧ ਤੋਂ ਵੱਧ ਦੁਕਾਨਾਂ ਕਿਰਾਏ ’ਤੇ ਚੜ੍ਹਾਉਣ ਦੇ ਚੱਕਰ ਵਿਚ ਬੇਸਮੈਂਟ ਵਿਚੋਂ ਪਾਰਕਿੰਗ ਹਟਵਾ ਦਿੱਤੀ ਅਤੇ ਉਥੇ ਨਾਜਾਇਜ਼ ਢੰਗ ਨਾਲ ਦੁਕਾਨਾਂ ਬਣਾ ਕੇ ਜਾਂ ਤਾਂ ਕਿਰਾਏ ’ਤੇ ਦੇ ਦਿੱਤੀਆਂ ਜਾਂ ਫਿਰ ਵੇਚ ਦਿੱਤੀਆਂ। ਇਸ ਦੇ ਇਲਾਵਾ ਇਥੇ ਅੱਗ ਬੁਝਾਉਣ ਵਾਲੇ ਯੰਤਰ ਵੀ ਨਹੀਂ ਲੱਗੇ ਸਨ।  ਜਿਸ ਰੈਡੀਮੇਡ ਦੀ ਦੁਕਾਨ ਵਿਚ ਅੱਗ ਲੱਗੀ, ਉਹ ਵੀ ਬੇਸਮੈਂਟ ਵਿਚ ਹੀ ਸੀ। ਇਸ ਦੇ ਇਲਾਵਾ ਵੀ ਦਰਜਨ ਭਰ ਦੇ ਲਗਭਗ ਦੁਕਾਨਾਂ ਹਨ, ਜਿਨ੍ਹਾਂ ਵਿਚੋਂ ਕੋਰੀਅਰ ਦਾ ਆਫਿਸ ਵੀ ਸੜ ਕੇ ਸੁਆਹ ਹੋ ਗਿਆ, ਜਦਕਿ ਹੋਰਨਾਂ ਦੁਕਾਨਾਂ ਦਾ ਵੀ ਨੁਕਸਾਨ ਹੋਇਆ ਹੈ। ਧੂੰਆਂ ਇੰਨਾ ਸੀ ਕਿ ਦੂਜੀ ਮੰਜ਼ਿਲ ਤਕ ਜਿੰਮ, ਦੁਕਾਨਾਂ, ਰੈਸਟੋਰੈਂਟ ਆਦਿ ਸਭ ਦਾ ਕੁਝ ਨਾ ਕੁਝ ਨੁਕਸਾਨ ਹੋ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬਿਜਲੀ

PunjabKesari

ਖ਼ੁਸ਼ਕਿਸਮਤੀ ਰਹੀ ਕਿ ਫਾਇਰ ਵਿਭਾਗ ਦੀ ਸੂਝ-ਬੂਝ ਨਾਲ ਅੱਗ ’ਤੇ ਸਮੇਂ ’ਤੇ ਕਾਬੂ ਪਾ ਲਿਆ ਗਿਆ, ਨਹੀਂ ਤਾਂ ਇਸ ਅੱਗ ਕਾਰਨ 40 ਤੋਂ ਵੱਧ ਦੁਕਾਨਾਂ ਅਤੇ ਦਫ਼ਤਰਾਂ ਦਾ ਨੁਕਸਾਨ ਹੋ ਜਾਂਦਾ। ਮੋਨਿਕਾ ਟਾਵਰ ਵਿਚ ਅੱਗ ਬੁਝਾਉਣ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਪਰ ਦੁਕਾਨਾਂ ਵਾਲਿਆਂ ਤੋਂ ਹਰ ਮਹੀਨੇ ਮੇਨਟੀਨੈਂਸ ਦੇ ਨਾਂ ’ਤੇ 200 ਰੁਪਏ ਜ਼ਰੂਰ ਲੈ ਲਏ ਜਾਂਦੇ ਹਨ। ਗੱਲ ਜੇਕਰ ਪਾਰਕਿੰਗ ਦੀ ਕਰੀਏ ਤਾਂ ਬੇਸਮੈਂਟ ਵਿਚੋਂ ਪਾਰਕਿੰਗ ਹਟਾ ਕੇ ਦੁਕਾਨਾਂ ਬਣਾਈਆਂ ਗਈਆਂ ਤਾਂ ਪਾਰਕਿੰਗ ਸਾਰੀ ਮੋਨਿਕਾ ਟਾਵਰ ਦੇ ਬਾਹਰ ਬਣਾ ਦਿੱਤੀ ਗਈ। ਇਸ ਦਾ ਅਸਰ ਸਿੱਧੇ ਤੌਰ ’ਤੇ ਟ੍ਰੈਫਿਕ ’ਤੇ ਪਿਆ। ਟ੍ਰੈਫਿਕ ਪੁਲਸ ਆਏ ਦਿਨ ਉਥੇ ਕਾਰਵਾਈ ਤਾਂ ਕਰਦੀ ਹੈ ਪਰ ਪੁਲਸ ਜਾਂ ਫਿਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਪਾਰਕਿੰਗ ਹਟਵਾ ਕੇ ਦੁਕਾਨਾਂ ਬਣਾਉਣ ਵੱਲ ਧਿਆਨ ਹੀ ਨਹੀਂ ਦਿੱਤਾ। ਸਾਰੀ ਪਾਰਕਿੰਗ ਸੜਕ ’ਤੇ ਹੋਣ ਕਾਰਨ ਮਿਲਾਪ ਚੌਂਕ ਵਿਚ ਅਕਸਰ ਜਾਮ ਵੀ ਲੱਗਾ ਰਹਿੰਦਾ ਹੈ। ਹੁਣ ਵੇਖਣਾ ਹੈ ਕਿ ਪੁਲਸ ਅਤੇ ਪ੍ਰਸ਼ਾਸਨ ਇਸ ਲਾਪਰਵਾਹੀ ਵਿਰੁੱਧ ਕੀ ਕਾਰਵਾਈ ਕਰਦੇ ਹਨ।

ਇਹ ਵੀ ਪੜ੍ਹੋ: 'ਯੁੱਧ ਨਸ਼ਿਆਂ ਵਿਰੁੱਧ' ਤਹਿਤ 77ਵੇਂ ਦਿਨ ਹੈਰੋਇਨ ਤੇ 46 ਲੱਖ ਦੀ ਡਰੱਗ ਮਨੀ ਸਣੇ 250 ਸਮੱਗਲਰ ਗ੍ਰਿਫ਼ਤਾਰ

ਜਿਸ ਸਮੇਂ ਅੱਗ ਲੱਗੀ ਉਦੋਂ 70 ਤੋਂ ਵੱਧ ਨੌਜਵਾਨ ਜਿਮ ’ਚ ਵੀ ਮੌਜੂਦ ਸਨ
ਮੋਨਿਕਾ ਟਾਵਰ ਦੀ ਦੂਜੀ ਮੰਜ਼ਿਲ ਵਿਚ 2 ਜਿਮ ਹਨ, ਜਿਸ ਸਮੇਂ ਮੋਨਿਕਾ ਟਾਵਰ ਦੀ ਬੇਸਮੈਂਟ ਵਿਚ ਅੱਗ ਲੱਗੀ ਤਾਂ ਦੋਵੇਂ ਜਿਮਾਂ ਅੰਦਰ ਲਗਭਗ 70 ਨੌਜਵਾਨ ਐਕਸਰਸਾਈਜ਼ ਕਰ ਰਹੇ ਸਨ। ਜਿਵੇਂ ਹੀ ਅੱਗ ਲੱਗੀ ਤਾਂ ਸਾਰੇ ਟਾਵਰ ਦੀ ਲਾਈਟ ਚਲੀ ਗਈ। ਹਰ ਪਾਸੇ ਹਨ੍ਹੇਰਾ ਅਤੇ ਧੂੰਆਂ ਸੀ। ਜਿਮ ਦੇ ਮਾਲਕਾਂ ਨੇ ਬੇਹੱਦ ਸਹਿਜ ਨਾਲ ਕੰਮ ਲਿਆ ਅਤੇ ਬੈਕਸਾਈਡ ’ਤੇ ਕ੍ਰਿਮਿਕਾ ਸਵੀਟਸ ਦੇ ਇਥੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਹੇਠਾਂ ਪੌੜੀ ਲਾਉਣ ਨੂੰ ਕਿਹਾ। ਜਿਵੇਂ ਹੀ ਪੌੜੀ ਲੱਗੀ ਤਾਂ ਸਾਰੇ ਨੌਜਵਾਨਾਂ ਨੂੰ ਦੂਜੀ ਮੰਜ਼ਿਲ ਤੋਂ ਪੌੜੀ ਦੀ ਮਦਦ ਨਾਲ ਹੇਠਾਂ ਸੁਰੱਖਿਅਤ ਉਤਾਰ ਦਿੱਤਾ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 5 ਦਿਨ ਅਹਿਮ! 12 ਜ਼ਿਲ੍ਹਿਆਂ ਲਈ Alert, ਇਨ੍ਹਾਂ ਤਾਰੀਖ਼ਾਂ ਨੂੰ ਤੂਫ਼ਾਨ ਦੇ ਨਾਲ ਪਵੇਗਾ ਭਾਰੀ ਮੀਂਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News