ਬੰਦ ਪਈ ਸ਼ੂਗਰ ਮਿੱਲ ''ਚ ਲੱਗੇ ਸਰਕੰਡਿਆ ਨੂੰ ਲੱਗੀ ਭਿਆਨਕ ਅੱਗ
Wednesday, May 21, 2025 - 09:45 PM (IST)

ਫਰੀਦਕੋਟ (ਜਗਤਾਰ) : ਫਰੀਦਕੋਟ ਕੋਟਕਪੂਰਾ ਰੋਡ 'ਤੇ ਬੰਦ ਪਈ ਸ਼ੂਗਰ ਮਿਲ ਵਿੱਚ ਖੜੇ ਸਰਕੰਡਿਆਂ ਨੂੰ ਅੱਜ ਇੰਨੀ ਭਿਆਨਕ ਅੱਗ ਲੱਗ ਗਈ। ਇੰਨਾ ਹੀ ਨਹੀਂ ਉਹ ਦੇਖਦੇ ਹੀ ਦੇਖਦੇ ਆਸ ਪਾਸ ਦੇ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚ ਗਈ। ਹਾਲਾਂਕਿ ਅੱਗ ਨੂੰ ਬਚਾਉਣ ਲਈ ਕਈ ਘੰਟਿਆਂ ਤੱਕ ਫਾਇਰ ਬ੍ਰਿਗੇਡ ਅਤੇ ਪਬਲਿਕ ਨੂੰ ਮਸ਼ੱਕਤ ਕਰਨੀ ਪਈ ਪਰ ਗਨੀਮਤ ਇਹ ਰਹੀ ਕਿ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਸਥਾਨਕ ਲੋਕਾਂ ਮੁਤਾਬਿਕ ਅੱਗ ਲੱਗਣ ਦਾ ਕਾਰਨ ਸ਼ੂਗਰ ਮਿਲ ਦੇ ਨਜ਼ਦੀਕ ਬਣੇ ਕੂੜਾ ਕਰਕਟ ਡੰਪ ਹੋ ਸਕਦਾ ਹੈ ਜਿਸ ਵਿੱਚ ਹਮੇਸ਼ਾ ਹੀ ਕੂੜਾ ਧੁਖਦਾ ਰਹਿੰਦਾ ਹੈ ਜਿਸ ਦੀ ਵਜ੍ਹਾ ਸਦਕਾ ਇਹ ਅੱਗ ਉਸ ਕੂੜੇ ਦੇ ਕਾਰਨ ਹੀ ਸਰਕੰਡਿਆਂ ਨੂੰ ਲੱਗੀ ਹੋਵੇ ਜੋ ਅੱਜ ਹਨੇਰੀ ਚੱਲਣ ਦੇ ਕਾਰਨ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਗਈ। ਸਥਾਨਕ ਲੋਕਾਂ ਵੱਲੋਂ ਇਸ ਅੱਗ ਨੂੰ ਬਚਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ ਅਤੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਕਰੀਬ ਛੇ ਗੱਡੀਆਂ ਲਗਾਤਾਰ ਚਾਰ ਘੰਟੇ ਦੀ ਮੁਸ਼ੱਕਤ ਕਰ ਇਸ ਨੂੰ ਅੱਗ ਨੂੰ ਕਾਬੂ ਪਾਇਆ ਗਿਆ। ਇਸ ਅੱਗ ਦੇ ਚਲਦੇ ਸੜਕ ਦੇ ਦੋਵੇਂ ਪਾਸੇ ਇਸ ਤਰ੍ਹਾਂ ਧੂੰਆਂ ਫੈਲ ਗਿਆ ਕਿ ਮਜਬੂਰਨ ਪ੍ਰਸ਼ਾਸਨ ਵੱਲੋਂ ਇਸ ਸੜਕ ਨੂੰ ਜੋ ਕਿ ਕੋਟਕਪੂਰਾ ਫਰੀਦਕੋਟ ਰੋਡ ਹੈ ਉਸ ਨੂੰ ਬੰਦ ਕਰਨਾ ਪਿਆ ਅਤੇ ਉਸਦਾ ਟਰੈਫਿਕ ਸਾਰਾ ਡਾਇਵਰਟ ਕਰਕੇ ਦੂਜੇ ਰਸਤਿਆਂ ਤੋਂ ਭੇਜਿਆ ਗਿਆ।
ਇਸ ਮੌਕੇ ਸਥਾਨਕ ਲੋਕਾਂ ਨੇ ਦੱਸਿਆ ਕਿ ਕਈ ਵਾਰ ਇਸ ਕੂੜੇ ਡੰਪ ਨੂੰ ਲੈ ਕੇ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਗਈ ਹੈ ਕਿਉਂਕਿ ਕੂੜਾ ਡੰਪ ਦੇ ਆਸ ਪਾਸ ਖੇਤ ਹਨ ਜਿੱਥੇ ਹਮੇਸ਼ਾ ਹੀ ਫਸਲ ਨੂੰ ਅੱਗ ਲੱਗਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਨਾਲ ਹੀ ਜਿਹੜੀ ਬੰਦ ਪਈ ਸ਼ੂਗਰ ਮਿੱਲ ਹੈ ਕਈ ਸਾਲਾਂ ਤੋਂ ਬੰਦ ਹੋਣ ਕਾਰਨ ਇੱਥੇ ਸਰਕੰਡਿਆਂ ਅਤੇ ਦਰਖਤਾਂ ਕਾਰਨ ਜੰਗਲ ਬਣ ਚੁੱਕਾ ਹੈ ਅਤੇ ਅੱਜ ਸਰਕੰਡਿਆਂ ਨੂੰ ਅੱਗ ਲੱਗੀ ਤਾਂ ਦੇਖਦੇ ਦੇਖਦੇ ਇਸ ਅੱਗ ਨੇ ਭਿਆਨਕ ਰੂਪ ਧਾਰ ਲਿਆ। ਇਸ ਮੌਕੇ ਡੀਐੱਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ ਜਿਸ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e