ਕੌਮਾਂਤਰੀ ਪੰਛੀ ਰੱਖ ਹਰੀਕੇ ''ਚ ਲੱਗੀ ਭਿਆਨਕ ਅੱਗ
Friday, May 23, 2025 - 11:02 AM (IST)

ਹਰੀਕੇ ਪੱਤਨ (ਸਾਹਿਬ)-ਕੱਲ੍ਹ ਸ਼ਾਮ ਕੌਮਾਂਤਰੀ ਪੰਛੀ ਰੱਖ ਹਰੀਕੇ ਵਿਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਪੰਛੀਆਂ ਤੇ ਜਲਚਰ ਜੀਵਾਂ ਦਾ ਭਾਰੀ ਨੁਕਸਾਨ ਹੋਇਆ। ਅੱਗ ਇਨੀਂ ਭਿਆਨਕ ਸੀ ਕਿ ਜਿਸ ਦੀਆਂ ਲਪਟਾਂ ਦੂਰੋਂ ਦੇਖੀਆਂ ਜਾ ਸਕਦੀਆਂ ਸਨ ਹਾਲਾਂਕਿ ਜੰਗਲੀ ਜੀਵ ਅਤੇ ਵਣ ਸੁਰੱਖਿਆ ਰੇਂਜ ਹਰੀਕੇ ਦੇ ਅਧਿਕਾਰੀਆਂ ਨੇ ਡੀ.ਐੱਫ ਲਖਵਿੰਦਰ ਸਿੰਘ ਅਤੇ ਰੇਂਜ ਅਫਸਰ ਕਮਲਜੀਤ ਸਿੰਘ ਸਿੱਧੂ ਦੀ ਅਗਵਾਈ ਵਿਚ ਭਾਰੀ ਮੁਸ਼ੱਕਤ ਤੋਂ ਬਾਅਦ ਦੇਰ ਰਾਤ ਅੱਗ ’ਤੇ ਕਾਬੂ ਪਾ ਲਿਆ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਅਹਿਮ ਖ਼ਬਰ, ਹੁਣ ਯਾਤਰੀਆਂ ਨੂੰ...
ਜਾਣਕਾਰੀ ਅਨੁਸਾਰ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਪੰਛੀ ਰੱਖ ਅੰਦਰ ਕੱਲ੍ਹ ਦੇਰ ਸ਼ਾਮ ਵਾਪਰੇ ਅਗਜ਼ਨੀ ਕਾਂਡ ਨੇ ਵੱਡੀ ਗਿਣਤੀ ਪੰਛੀਆਂ ਤੇ ਜਲਚਰ ਜੀਆਂ ਨੂੰ ਮੌਤ ਦੇ ਮੂੰਹ ਪਾ ਦਿੱਤਾ ਹਾਲਾਂਕਿ ਅਗਨੀ ਕਾਂਡ ਦੇ ਕਾਰਨਾਂ ਸਬੰਧੀ ਕੋਈ ਸਪੱਸ਼ਟ ਗੱਲ ਸਾਹਮਣੇ ਨਹੀਂ ਆ ਰਹੀ ਪਰ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਬਿਆਸ ਦਰਿਆ ਦੇ ਕੰਢੇ ਵੱਸੇ ਪਿੰਡਾਂ ਦੇ ਲੋਕਾਂ ਵੱਲੋਂ ਪੰਛੀ ਰੱਖ ਅੰਦਰ ਗੈਰ ਕਾਨੂੰਨੀ ਦਾਖਲਾ ਲੈ ਕੇ ਨਾਜਾਇਜ਼ ਸ਼ਰਾਬ ਕੱਢਣ ਦਾ ਧੰਦਾ ਬੀਤੇ ਕਈ ਸਾਲਾਂ ਤੋਂ ਲਗਾਤਾਰ ਜਾਰੀ ਹੈ। ਜਿਸ ਦੇ ਚੱਲਦਿਆਂ ਸ਼ਰਾਬ ਮਾਫੀਏ ਦੀ ਟਸ਼ਨਬਾਜ਼ੀ ਕਰਕੇ ਪੰਛੀ ਰੱਖ ਨੂੰ ਅਗਨ ਭੇਟ ਕੀਤੇ ਜਾਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਹਾਲਾਂਕਿ ਇਸ ਨੂੰ ਲੈ ਕੇ ਜੰਗਲੀ ਜੀਵ ਅਤੇ ਵਣ ਸੁਰੱਖਿਆ ਵਿਭਾਗ ਰੇਂਜ ਹਰੀਕੇ ਦੇ ਅਧਿਕਾਰੀ ਮੁਲਜ਼ਮਾਂ ਦੀ ਭਾਲ ਲਈ ਪੱਬਾਂ ਭਾਰ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਘਰ ਆ ਕੇ ਨੌਜਵਾਨ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ
ਇਸ ਸਬੰਧੀ ਗੱਲਬਾਤ ਕਰਦਿਆਂ ਵਣ ਰੇਂਜ ਅਧਿਕਾਰੀ ਕਮਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਦੀ ਦੇਰ ਸ਼ਾਮ ਲੱਗੀ ਅੱਗ ’ਤੇ ਰਾਤ ਕਰੀਬ 1 ਵਜੇ ਭਾਰੀ ਮੁਸ਼ੱਕਤ ਤੋਂ ਬਾਅਦ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ’ਤੇ ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8