ਜਲੰਧਰ ਦੇ ਮੋਨਿਕਾ ਟਾਵਰ ''ਚ ਲੱਗ ਗਈ ਭਿਆਨਕ ਅੱਗ
Friday, May 16, 2025 - 10:00 PM (IST)

ਜਲੰਧਰ (ਸੋਨੂੰ ਮਹਾਜਨ) - ਜਲੰਧਰ ਦੇ ਮਿਲਾਪ ਚੌਕ ਨੇੜੇ ਸਥਿਤ ਮੋਨਿਕਾ ਟਾਵਰ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਅੱਗ ਮੋਨਿਕਾ ਟਾਵਰ ਦੀ ਬੇਸਮੈਂਟ ਵਿੱਚ ਸਥਿਤ ਇਕ ਕੱਪੜੇ ਦੀ ਦੁਕਾਨ ਵਿੱਚ ਲੱਗੀ ਦੱਸੀ ਜਾ ਰਹੀ ਹੈ। ਇਸ ਦੌਰਾਨ ਹੋਏ ਨੁਕਸਾਨ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਹਾਲਾਂਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਦੱਸੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ।