ਕਬਾੜ ਨਾਲ ਭਰੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਹੋਇਆ ਸੁਆਹ

Wednesday, Feb 21, 2024 - 06:38 PM (IST)

ਕਬਾੜ ਨਾਲ ਭਰੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਹੋਇਆ ਸੁਆਹ

ਬੰਗਾ (ਰਾਕੇਸ਼ ਅਰੋੜਾ)- ਅੱਜ ਬੰਗਾ-ਨਵਾਸ਼ਹਿਰ ਮੁੱਖ ਮਾਰਗ 'ਤੇ ਸਥਿਤ ਕਬਾੜ ਨਾਲ ਭਰੀ ਹੋਈ ਇਕ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਿਕ ਰਜਿੰਦਰ ਕੁਮਾਰ ਨਿਵਾਸੀ ਬੰਗਾ ਨੇ ਦੱਸਿਆ ਕਿ ਉਹ ਅੱਜ ਸਵੇਰੇ 11 ਵਜੇ ਦੇ ਕਰੀਬ ਆਪਣੀ ਉਕਤ ਕਬਾੜ ਦੀ ਦੁਕਾਨ ਨੂੰ ਬੰਦ ਕਰਕੇ ਨਵਾਸ਼ਹਿਰ ਵਿਖੇ ਰਿਸ਼ਤੇਦਾਰੀ ਵਿਖੇ ਹੋਈ ਮੌਤ ਕਾਰਨ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਹ ਨਵਾਂਸ਼ਹਿਰ ਪੱੁਜੇ ਹੀ ਸਨ ਤਾਂ ਉਨਾਂ ਨੂੰ ਬੰਗਾ ਤੋਂ ਕਿਸੇ ਦੋਸਤ ਨੇ ਫੋਨ 'ਤੇ ਸੂਚਨਾ ਦਿੱਤੀ ਕਿ ਉਸ ਦੀ ਦੁਕਾਨ ਅੰਦਰ ਅੱਗ ਲੱਗ ਗਈ ਹੈ।

ਸੂਚਨਾ ਮਿਲਦੇ ਹੀ ਉਹ ਨਵਾਂਸ਼ਹਿਰ ਤੋਂ ਤੁੰਰਤ ਵਾਪਸ ਆ ਗਏ ਅਤੇ ਵੇਖਿਆ ਕਿ ਉਨ੍ਹਾਂ ਦੀ ਦੁਕਾਨ ਨੂੰ ਅੱਗ ਲੱਗੀ ਹੋਈ ਸੀ ਅਤੇ ਅੱਗ ਦੀ ਲਪਟਾਂ ਦੁਕਾਨ ਅੰਦਰ ਤੋਂ ਦੂਰ ਤੱਕ ਉੱਠ ਰਹੀਆਂ ਸਨ। ਉਨ੍ਹਾਂ ਦੇ ਪੁੱਜਣ ਤੋਂ ਪਹਿਲਾਂ ਬੰਗਾ ਸਿਟੀ ਪੁਲਸ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਕੇ 'ਤੇ ਪੁੱਜੇ ਹੋਏ ਸਨ ਅਤੇ ਉਨ੍ਹਾਂ ਵੱਲੋਂ ਨਵਾਂਸ਼ਹਿਰ ਫਾਇਰ ਬ੍ਰਿਗੇਡ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ ਸੀ। ਜੋ ਕੁਝ ਕੁ ਮਿੰਟਾ ਵਿੱਚ ਮੌਕੇ 'ਤੇ ਪੁੱਜ ਗਈ। ਅੱਗ ਜ਼ਿਆਦਾ ਹੋਣ ਕਾਰਨ ਫਗਵਾੜਾ ਤੋਂ ਵੀ ਫਾਇਰ ਬ੍ਰਿਗੇਡ ਦੀਆ ਦੋ ਗੱਡੀਆਂ ਅਤੇ ਨਵਾਂਸ਼ਹਿਰ ਤੋਂ ਇਕ ਹੋਰ ਗੱਡੀ ਫਾਇਰ ਬ੍ਰਿਗੇਡ ਦੀ ਮੰਗਵਾਉਣੀ ਪਈ, ਇਸ ਤੋਂ ਇਲਾਵਾ ਉਕਤ ਫਾਇਰ ਬ੍ਰਿਗੇਡ ਦੀਆ ਗੱਡੀਆਂ ਨੂੰ ਦੋ ਤਿੰਨ ਵਾਰੀ ਬੰਗਾ ਦੇ ਨਵਾਂਸ਼ਹਿਰ ਕੌਂਸਲ ਦੇ ਲੱਗੇ ਟਿਊਵਲ ਨੰਬਰ 3 ਤੋਂ ਵਾਰ ਵਾਰ ਭਰਵਾ ਕੇ 10 ਦੇ ਕਰੀਬ ਗੱਡੀਆਂ 5 ਘੰਟੇ ਦੀ ਸਖ਼ਤ ਮੁਸ਼ਤੱਕ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਉਕਤ ਦੁਕਾਨ ਅੰਦਰ 15 ਲੱਖ ਦੇ ਕਰੀਬ ਕਬਾੜ ਨਾਲ ਲੋੜੀਂਦਾ ਸਾਮਾਨ ਹੋਵੇਗਾ, ਜੋ ਉਕਤ ਅੱਗ ਨਾਲ ਸੜ ਕੇ ਸਵਾਹ ਹੋ ਗਿਆ ਹੈ। ਸ਼ਹਿਰ ਅੰਦਰ ਫਾਇਰ ਬ੍ਰਿਗੇਡ ਦੀ ਕਮੀ ਦੇ ਚੱਲਦੇ ਸਥਾਨਕ ਨਿਵਾਸੀਆਂ ਨੇ ਆਪਣਾ ਰੋਸ ਜ਼ਾਹਰ ਕਰਦੇ ਸਰਕਾਰਾਂ ਪ੍ਰਤੀ ਆਪਣਾ ਗੁੱਸਾ ਪ੍ਰਗਟ ਕੀਤਾ।

ਇਹ ਵੀ ਪੜ੍ਹੋ: ਜੈਕਾਰਿਆਂ ਦੀ ਗੂੰਜ 'ਚ ਵਾਰਾਣਸੀ ਲਈ ਸਪੈਸ਼ਲ ਟਰੇਨ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ, ਵੇਖੋ ਤਸਵੀਰਾਂ

ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਪਹਿਲਾਂ ਵੀ ਅੱਗ ਲੱਗਣ ਦੇ ਕਈ ਹਾਦਸੇ ਹੋ ਚੱੁਕੇ ਹਨ ਅਤੇ ਉਕਤ ਹਾਦਸਿਆਂ ਵਿੱਚ ਲੱਖਾਂ ਦਾ ਨੁਕਸਾਨ ਵੀ ਹੋ ਚੱੁਕਾ ਹੈ ਅਤੇ ਚੋਣਾਂ ਦੌਰਾਨ ਹਰ ਪਾਰਟੀ ਦਾ ਨੁਮਾਇੰਦਾ ਚੋਣਾਂ ਜਿੱਤਣ ਉਪੰਰਤ ਸ਼ਹਿਰ ਲਈ ਫਾਇਰ ਬ੍ਰਿਗੇਡ ਦੀ ਕਮੀ ਨੂੰ ਪੂਰਾ ਕਰਨ ਦਾ ਭਰੋਸਾ ਦੇ ਕੇ ਜਿੱਤਣ ਉਪੰਰਤ ਪੰਜ ਸਾਲ ਚੁੱਪੀ ਧਾਰ ਬੈਠ ਜਾਦਾ ਹੈ ਅਤੇ ਅੱਗ ਲੱਗਣ ਮੌਕੇ ਫਿਰ ਤੋਂ ਫਾਇਰ ਬ੍ਰਿਗੇਡ ਦੀ ਕਮੀ ਸਾਹਮਣੇ ਆਉਂਦੀ ਹੈ। ਸਮਾਚਾਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੁਆਰਾ ਭੜਕ ਰਹੀ ਅੱਗ 'ਤੇ ਕਾਬੂ ਪਾਉਣ ਲਈ ਖੜ੍ਹੀਆਂ ਨਜ਼ਰ ਆ ਰਹੀਆਂ ਸਨ।

ਕੀ ਕਹਿਣੈ ਹਲਕਾ ਬੰਗਾ ਤੋ ਆਮ ਆਦਮੀ ਪਾਰਟੀ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ ਦਾ-
ਮੌਕੇ ਉਤੇ ਪੁੱਜੇ ਹਲਕਾ ਬੰਗਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਨਾਲ ਫਾਇਰ ਬ੍ਰਿਗੇਡ ਦੀ ਗੱਡੀ ਸ਼ਹਿਰ ਲਈ ਲੈਣ ਅਤੇ ਹੋਏ ਨੁਕਸਾਨ ਪ੍ਰਤੀ ਬਣਦੇ ਮੁਆਵਜ਼ੇ ਦੀ ਗੱਲ ਕਰਨਗੇ ।

ਕੀ ਕਹਿਣੈ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦਾ 
ਜਦੋਂ ਮੌਕੇ ਉਤੇ ਪੁੱਜੇ ਹਲਕਾ ਬੰਗਾ ਤੋਂ ਲਗਾਤਾਰ ਦੋ ਵਾਰ ਬਣੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨਾਲ ਫਾਇਰ ਬ੍ਰਿਗੇਡ ਦੀ ਸ਼ਹਿਰ ਅੰਦਰ ਕਮੀ ਵਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਪਿਛਲੀ ਸਰਕਾਰ ਸਮੇਂ ਉਕਤ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ ਸੀ ਅਤੇ ਉਸ ਸਮੇਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਕਤ ਮੰਗ ਨੂੰ ਸਵੀਕਾਰ ਕਰ ਬੰਗਾ ਸ਼ਹਿਰ ਲਈ ਫਾਇਰ ਬ੍ਰਿਗੇਡ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਕਿਹਾ ਸੀ ਪਰ ਅੱਜ ਤੱਕ ਉਕਤ ਪਾਸ ਹੋਈ ਫਾਇਰ ਬ੍ਰਿਗੇਡ ਦੀ ਗੱਡੀ ਪਤਾ ਨਹੀਂ ਕਿਉਂ ਨਹੀਂ ਮਿਲੀ ਇਸ ਸਬੰਧੀ ਉਹ ਹੁਣ ਮੌਜੂਦਾ ਸਰਕਾਰ ਸਾਹਮਣੇ ਇਹ ਗੱਲ ਰੱਖਣਗੇ।

ਇਹ ਵੀ ਪੜ੍ਹੋ: ਪੁਰਤਗਾਲ ਤੋਂ ਪਰਤੀ ਜਵਾਨ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News