ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਵਾਲੇ ਸਹਿਪਾਠੀ ਵਿਰੁੱਧ ਮਾਮਲਾ ਦਰਜ
Saturday, Jul 20, 2019 - 12:37 AM (IST)

ਘਨੌਲੀ, (ਸ਼ਰਮਾ)- ਇੱਥੋਂ ਦੇ ਇਕ ਨੇਡ਼ਲੇ ਪਿੰਡ ਦੀ ਵਸਨੀਕ 11ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਅਧੀਨ ਪੁਲਸ ਵੱਲੋਂ ਲਡ਼ਕੀ ਦੇ ਸਹਿਪਾਠੀ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀਡ਼ਤਾ ਅਤੇ ਨੌਜਵਾਨ ਦੋਵੇਂ ਸਰਕਾਰੀ ਸਕੂਲ ਵਿਚ ਇਕੋ ਹੀ ਜਮਾਤ ਵਿਚ ਪਡ਼੍ਹਦੇ ਹਨ ਅਤੇ ਦੋਵਾਂ ਹੀ ਨਾਬਾਲਗ ਹਨ। ਇਸ ਕੇਸ ਦੀ ਜਾਂਚ ਕਰ ਰਹੀ ਥਾਣਾ ਸਦਰ ਰੂਪਨਗਰ ਦੀ ਸਬ-ਇੰਸਪੈਕਟਰ ਬਲਜਿੰਦਰ ਕੌਰ ਨੇ ਦੱਸਿਆ ਕਿ ਪੁਲਸ ਨੂੰ ਲਿਖਵਾਏ ਬਿਆਨਾਂ ਅਨੁਸਾਰ ਪੀਡ਼ਤ ਵਿਦਿਆਰਥਣ ਨੇ ਦੱਸਿਆ ਕਿ ਉਹ ਆਪਣੇ ਸਕੂਲ ਵਿਚ ਛੁੱਟੀ ਹੋਣ ਤੋਂ ਬਾਅਦ ਵਾਪਸ ਆਪਣੇ ਘਰ ਪਰਤ ਰਹੀ ਸੀ ਅਤੇ ਉਕਤ ਲਡ਼ਕਾ ਵੀ ਉਸ ਦੇ ਪਿੱਛੇ ਆ ਰਿਹਾ ਸੀ। ਰਸਤੇ ਵਿਚ ਲਡ਼ਕੇ ਨੇ ਸੁੰਨਸਾਨ ਜਗ੍ਹਾ ’ਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਲਡ਼ਕੀ ਵੱਲੋਂ ਰੌਲਾ ਪਾਉਣ ’ਤੇ ਲਡ਼ਕਾ ਮੌਕੇ ਤੋਂ ਫਰਾਰ ਹੋ ਗਿਆ ਤੇ ਲਡ਼ਕੀ ਵੱਲੋਂ ਪੁਲਸ ਨੂੰ ਸੂਚਿਤ ਕੀਤਾ। ਸਬ-ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਪੀਡ਼ਤਾ ਦੇ ਬਿਆਨਾਂ ’ਤੇ ਪੁਲਸ ਨੇ ਰਣਬੀਰ ਸਿੰਘ ਉਰਫ ਰਵੀ ਪੁੱਤਰ ਅਵਤਾਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਅੱਜ ਰੂਪਨਗਰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਮਾਣਯੋਗ ਅਦਾਲਤ ਨੇ ਉਕਤ ਕਥਿਤ ਨਾਬਾਲਗ ਮੁਲਜ਼ਮ ਨੂੰ 2 ਅਗਸਤ ਤੱਕ ਜੁਬੇਨਾਈਲ ਜੇਲ ਹੁਸ਼ਿਆਰਪੁਰ ਭੇਜ ਦਿੱਤਾ।