ਸੈਲਾ ਖ਼ੁਰਦ ਦੇ ਸਰਕਾਰੀ ਸਕੂਲ ''ਚ ਜਿੰਦਰੇ ਤੋੜ ਕੇ 8 ਬੋਰੀਆਂ ਅਨਾਜ ਚੋਰੀ

04/02/2023 5:27:26 PM

ਸੈਲਾ ਖ਼ੁਰਦ (ਅਰੋੜਾ)- ਸਥਾਨਕ ਸਰਕਾਰੀ ਹਾਈ ਸਕੂਲ ਦੀ ਮਿਡ-ਡੇ-ਮੀਲ ਦੀ ਰਸੋਈ ਦੇ ਜਿੰਦਰੇ ਤੋੜ ਕੇ ਚੋਰਾਂ ਨੇ ਅੱਠ ਬੋਰੀਆਂ ਅਨਾਜ ਚੋਰੀ ਕਰ ਲਿਆ। ਮੁੱਖ ਅਧਿਆਪਕ ਸੰਦੀਪ ਸਿੰਘ ਹੁਰਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਰਾਂ ਨੇ ਸਕੂਲ ਦੀ ਮਿਡ-ਡੇ-ਮੀਲ ਦੀ ਰਸੋਈ ਦੇ ਜਿੰਦਰੇ ਤੋੜ ਕੇ ਕਰੀਬ ਸਾਢੇ ਤਿੰਨ ਬੋਰੀਆਂ ਕਣਕ ਅਤੇ ਸਾਢੇ ਚਾਰ ਬੋਰੀਆਂ ਚੌਲਾਂ ਦੀਆਂ ਚੋਰੀ ਕਰ ਲਾਈਆਂ ਅਤੇ ਨਾਲ ਬਣੇ ਸਟੋਰ ਰੂਮ ਦੇ ਜਿੰਦਰੇ ਤੋੜ ਕੇ ਕੁਝ ਸਕਰੈਪ ਚੋਰੀ ਕਰ ਲਿਆ ਗਿਆ ਸਥਾਨਕ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ‘ਅੰਨਦਾਤਾ’ ’ਤੇ ਕੁਦਰਤ ਦੀ ਮਾਰ, ਬੇਮੌਸਮੀ ਮੀਂਹ ਤੇ ਗੜਿਆਂ ਨਾਲ ਪੰਜਾਬ ’ਚ ਕਣਕ ਦੀ 20 ਫ਼ੀਸਦੀ ਫ਼ਸਲ ਖ਼ਰਾਬ

ਕਸਬੇ ਵਿਚ ਵੱਧ ਰਹੀਆਂ ਹਨ ਚੋਰੀ ਦੀਆਂ ਵਾਰਦਾਤਾਂ 
ਸੈਲਾ ਖ਼ੁਰਦ ਕਸਬੇ ਅੰਦਰ ਦਿਨ-ਬ-ਦਿਨ ਚੋਰੀ ਦੀਆਂ ਵਾਰਦਾਤਾਂ ਕਾਫ਼ੀ ਵਧ ਰਹੀਆਂ ਹਨ। ਚੋਰ ਪੁਲਸ ਦੀ ਪਹੁੰਚ ਤੋਂ ਦੂਰ ਹੋਣ ਕਾਰਨ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਬੀਤੇ ਦਿਨਾਂ ਵਿਚ ਬੇਦੀ ਲੋਹੇ ਵਾਲੇ ਦੇ ਬੰਦ ਮਕਾਨ ਦੇ ਜਿੰਦਰੇ ਤੋੜ ਕੇ ਅਤੇ ਪੁਰਾਣੀ ਪੁਲਸ ਚੌਂਕੀ ਦੇ ਪਿਛਲੇ ਪਾਸੇ ਇਕ ਐੱਨ. ਆਰ. ਆਈ. ਦੀ ਕੋਠੀ ਨੂੰ ਵੀ ਚੋਰਾਂ ਨੇ ਨਿਸ਼ਾਨਾ ਬਣਾਇਆ ਸੀ ਅਤੇ ਇੰਝ ਕਸਬੇ ਅੰਦਰ ਪਿਛਲੇ ਕੁਝ ਮਹੀਨਿਆਂ ਵਿਚ ਵਾਪਰੀਆਂ ਚੋਰੀ ਦੀਆ ਘਟਨਾਵਾਂ ਦਾ ਕੋਈ ਸੁਰਾਗ ਨਾ ਲੱਗਣ ਕਾਰਨ ਚੋਰਾਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਪਿੰਡ 'ਚ ਪਪਲਪ੍ਰੀਤ ਨਾਲ ਨਜ਼ਰ ਆਇਆ ਅੰਮ੍ਰਿਤਪਾਲ, CCTV ਫੁਟੇਜ ਆਈ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News