ਨੌਜਵਾਨ ’ਤੇ ਕਾਤਿਲਾਨਾ ਹਮਲਾ ਕਰਨ ਦੇ ਦੋਸ਼ ’ਚ 7 ’ਤੇ ਪਰਚਾ ਦਰਜ

Sunday, Mar 20, 2022 - 04:53 PM (IST)

ਨੌਜਵਾਨ ’ਤੇ ਕਾਤਿਲਾਨਾ ਹਮਲਾ ਕਰਨ ਦੇ ਦੋਸ਼ ’ਚ 7 ’ਤੇ ਪਰਚਾ ਦਰਜ

ਰੂਪਨਗਰ (ਵਿਜੇ ਸ਼ਰਮਾ) : ਪੁਲਸ ਥਾਣਾ ਸਿਟੀ ਰੂਪਨਗਰ ਵੱਲੋਂ ਇਕ ਨੌਜਵਾਨ ’ਤੇ ਕਾਤਿਲਾਨਾ ਹਮਲਾ ਕਰਨ ਦੇ ਦੋਸ਼ ’ਚ 7 ਨੌਜਵਾਨਾਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਦਰਜ ਐੱਫ. ਆਈ. ਆਰ. ਅਨੁਸਾਰ ਬੀਤੀ 17 ਮਾਰਚ ਨੂੰ ਸੰਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਕੋਟਲੀ (ਮੋਰਿੰਡਾ) ਜਦੋਂ ਰੂਪਨਗਰ ਦੇ ਨਹਿਰੂ ਸਟੇਡੀਅਮ ਦੇ ਪਿਛਲੇ ਗੇਟ ਦੇ ਸਾਹਮਣੇ ਸਰਹਿੰਦ ਨਹਿਰ ਕੰਢੇ ਜਾ ਰਿਹਾ ਸੀ ਤਾਂ ਪਿੱਛੇ ਤੋਂ ਕਾਲੇ ਰੰਗ ਦੀ ਇਕ ਸਫਾਰੀ ਕਾਰ ਆਈ, ਜਿਸ ’ਚੋਂ ਉਤਰੇ 7 ਨੌਜਵਾਨਾਂ ਨੇ ਉਸ ’ਤੇ ਕਿਰਪਾਨਾਂ ਨਾਲ ਕਾਤਿਲਾਨਾ ਹਮਲਾ ਕਰਦਿਆਂ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਮੌਕੇ ਤੋਂ ਭੱਜ ਗਏ।

ਪੀੜਤ ਨੌਜਵਾਨ ਵੱਲੋਂ ਦੱਸੇ ਗਏ ਹਮਲਾਵਰਾਂ ’ਚ ਮਨਿੰਦਰ ਸਿੰਘ ਪੁੱਤਰ ਮਲਕੀਤ ਸਿੰਘ, ਸਿੰਮਾ ਪੁੱਤਰ ਪਵਿੱਤਰ ਸਿੰਘ ਦੋਵੇਂ ਵਾਸੀ ਪਿੰਡ ਲੁਥੇਡ਼ੀ (ਸ੍ਰੀ ਚਮਕੌਰ ਸਾਹਿਬ) ਤੇ ਜਿਊਣਾ ਵਾਸੀ ਗੱਗਡ਼ਵਾਲ ਥਾਣਾ ਮੋਰਿੰਡਾ ਅਤੇ 4 ਹੋਰ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।


author

Manoj

Content Editor

Related News