11 ’ਚੋਂ 6 ਦੁਕਾਨਦਾਰਾਂ ਨੇ ਨਹੀਂ ਜਮ੍ਹਾ ਕਰਵਾਇਆ ਪ੍ਰਾਪਰਟੀ ਟੈਕਸ, ਨਿਗਮ ਨੇ ਲਾਈਆਂ ਸੀਲਾਂ

Thursday, Dec 27, 2018 - 06:53 AM (IST)

11 ’ਚੋਂ 6 ਦੁਕਾਨਦਾਰਾਂ ਨੇ ਨਹੀਂ ਜਮ੍ਹਾ ਕਰਵਾਇਆ ਪ੍ਰਾਪਰਟੀ ਟੈਕਸ, ਨਿਗਮ ਨੇ ਲਾਈਆਂ ਸੀਲਾਂ

ਜਲੰਧਰ,    (ਜ. ਬ.)-  ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਨੇ ਡਿਫਾਲਟਰਾਂ ਦੀ ਭਾਲ  ਲਈ ਅੱਜ ਸੋਢਲ ਰੋਡ ਤੇ ਟਾਂਡਾ ਰੋਡ ’ਤੇ ਇਕ ਮੁਹਿੰਮ ਚਲਾਈ। ਇਸ ਦੌਰਾਨ ਕੁਲ 11 ਦੁਕਾਨਾਂ  ਦੀ ਜਾਂਚ ਕੀਤੀ ਗਈ। ਉਨ੍ਹਾਂ ਵਿਚੋਂ 6 ਦੁਕਾਨਦਾਰਾਂ ਨੇ ਆਪਣਾ ਪ੍ਰਾਪਰਟੀ ਟੈਕਸ ਜਮ੍ਹਾ ਨਹੀਂ ਕਰਵਾਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ। ਹੋਰ ਡਿਫਾਲਟਰਾਂ  ਕੋਲੋਂ 83400 ਰੁਪਏ ਮੌਕੇ ’ਤੇ ਹੀ ਵਸੂਲ ਕੀਤੇ ਗਏ। ਇਹ ਮੁਹਿੰਮ ਸੁਪਰਡੈਂਟ ਮਹੀਪ ਸਰੀਨ ਤੇ ਰਾਜੀਵ ਰਿਸ਼ੀ ਦੀ ਅਗਵਾਈ ਵਿਚ ਚਲਾਈ ਗਈ।


Related News