ਰਣਜੀਤ ਰਾਣਾ ਤੇ ਲਖਵਿੰਦਰ ਹਮੀਰਾ ਨੇ ਗੋਬਿੰਦਰ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

03/26/2018 4:44:00 PM

ਕਪੂਰਥਲਾ (ਮੱਲ੍ਹੀ)— ਰੋਜ਼ੀ-ਰੋਟੀ ਦੀ ਤਲਾਸ਼ 'ਚ ਘਰੋਂ ਬੇਘਰ ਹੋਏ ਗੋਬਿੰਦਰ ਸਿੰਘ ਜੋ ਇਰਾਕ ਦੇ ਸ਼ਹਿਰ ਮੋਸੂਲ 'ਚ ਮਾਰੇ ਗਏ 39 ਭਾਰਤੀਆਂ 'ਚ ਸ਼ਾਮਲ ਸਨ, ਦੇ ਜੱਦੀ ਪਿੰਡ ਹਮੀਰਾ ਉਨ੍ਹਾਂ ਦੇ ਗ੍ਰਹਿ ਵਿਖੇ ਐਤਵਾਰ ਸੀਨੀਅਰ ਕਾਂਗਰਸੀ ਆਗੂ ਰਣਜੀਤ ਸਿੰਘ ਰਾਣਾ, ਲਖਵਿੰਦਰ ਸਿੰਘ ਹਮੀਰਾ ਪ੍ਰਧਾਨ ਬਲਾਕ ਕਾਂਗਰਸ ਢਿੱਲਵਾਂ ਸਾਥੀਆਂ ਸਮੇਤ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। 
ਕਾਂਗਰਸੀ ਆਗੂ ਬਲਵਿੰਦਰ ਸਿੰਘ ਪ੍ਰਧਾਨ, ਸਰਪੰਚ ਹਰਗੋਬਿੰਦ ਸਿੰਘ ਹਮੀਰਾ, ਓਂਕਾਰ ਸਿੰਘ, ਪਰਮਜੀਤ ਕਾਲੀਆ, ਹਰਭਜਨ ਸਿੰਘ, ਮੋਹਨ ਲਾਲ, ਰਤਨ ਸਿੰਘ ਮੱਲ੍ਹੀ, ਮੋਹਨ ਲਾਲ ਲਵਲੀ, ਬਲਕਾਰ ਸਿੰਘ ਭੁਲੱਥ, ਜੀਤ ਸਿੰਘ ਰਾਮਗੜ੍ਹ, ਸੁਖਵਿੰਦਰ ਸਿੰਘ ਅਤੇ ਲੋਕ ਗਾਇਕ ਦਲਵਿੰਦਰ ਸਿੰਘ ਦਿਆਲਪੁਰੀ ਆਦਿ ਨੇ ਇਰਾਕ 'ਚ ਮਾਰੇ ਗਏ ਗੋਬਿੰਦਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਘਰ 'ਚੋਂ ਕਮਾਊ ਅਤੇ ਜ਼ਿੰਮੇਵਾਰ ਜੀਅ ਦਾ ਸਦੀਵੀ ਵਿਛੋੜਾ ਦੇ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਪਰ ਕੁਦਰਤ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ। ਕਾਂਗਰਸੀ ਆਗੂਆਂ ਅਤੇ ਪਤਵੰਤਿਆਂ ਨੇ ਦੁਖੀ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਸਰਕਾਰ ਵੱਲੋਂ ਜੋ ਵੀ ਲੋੜੀਂਦੀ ਆਰਥਕ ਸਹਾਇਤਾ ਬਣੇਗੀ, ਨੂੰ ਜਲਦ ਜਾਰੀ ਕਰਵਾਉਣ ਲਈ ਉਹ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰਨਗੇ।


Related News