ਪਿੰਡ ਮਹਿੰਦਵਾਨੀ ’ਚ ਹਿਮਾਚਲ ਤੋਂ ਆਉਣ ਵਾਲੇ ਟਰੱਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਰੋਕਣ ਦੇ ਦੋਸ਼ ’ਚ 29 ਨਾਮਜ਼ਦ

09/01/2022 2:50:17 PM

ਹੁਸ਼ਿਆਰਪੁਰ/ਗੜ੍ਹਸ਼ੰਕਰ (ਘੁੰਮਣ, ਸ਼ੋਰੀ)-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਗੜ੍ਹਸ਼ੰਕਰ ਦੇ ਪਿੰਡ ਮਹਿੰਦਵਾਨੀ ਵਿਚ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ, ਧਾਰਾ 144 ਦੀ ਉਲੰਘਣਾ ਕਰਨ ਅਤੇ ਹਿਮਾਚਲ ਪ੍ਰਦੇਸ਼ ਦੀ ਹੱਦ ਤੋਂ ਪੰਜਾਬ ਆਉਣ ਵਾਲੇ ਮਟੀਰੀਅਲ ਵਾਲੇ ਟਰੱਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਰੋਕਣ ਦੇ ਦੋਸ਼ ਵਿਚ ਥਾਣਾ ਗੜ੍ਹਸ਼ੰਕਰ ਪੁਲਸ ਵੱਲੋਂ 29 ਲੋਕਾਂ ਖਿਲਾਫ ਆਈ. ਪੀ. ਸੀ. ਦੀ ਧਾਰਾ 283 ਤੇ 188 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਡਾ ਮਹਿੰਦਵਾਨੀ ਵਿਚ ਹਰੋਲੀ ਬਲਾਕ ਇੰਡਸਟਰੀਜ਼ ਐਸੋਸੀਏਸ਼ਨ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਫੈਕਟਰੀਆਂ ਪਿੰਡ ਗੌਂਦਪੁਰ ਜੈ ਚੰਦ, ਗੌਂਦਪੁਰ ਬੁਲਾ, ਬਹਿਲੀ, ਭੰਡਿਆਰ, ਹਰੋਲੀ ਤੇ ਟਾਹਲੀਵਾਲ (ਹਿਮਾਚਲ ਪ੍ਰਦੇਸ਼) ਵਿਚ ਲੱਗੀਆਂ ਹਨ। ਇਨ੍ਹਾਂ ਫੈਕਟਰੀਆਂ ਤੋਂ ਮਾਲ ਭਰ ਕੇ ਲੋਡ ਟਰੱਕ ਅਤੇ ਟਿੱਪਰ ਵਪਾਰਕ ਦ੍ਰਿਸ਼ਟੀ ਨਾਲ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਅਤੇ ਅੱਗੇ ਹੋਰ ਰਾਜਾਂ ਨੂੰ ਜਾਂਦੇ ਹਨ ਪਰ ਇਨ੍ਹਾਂ ਟਰੱਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਰੋਕਦੇ ਹੋਏ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਧਾਰਾ 144 ਤਹਿਤ ਹੁਕਮਾਂ ਨੂੰ ਦਰਕਿਨਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਈਕੋਰਟ ਵੱਲੋਂ ਇਸ ਸਬੰਧ ਵਿਚ ਐੱਸ. ਡੀ. ਐੱਮ. ਗੜ੍ਹਸ਼ੰਕਰ ਨੂੰ ਕਿਸੇ ਵੱਲੋਂ ਵੀ ਸੜਕ ’ਤੇ ਜਾਮ ਨਾ ਲਗਾਉਣ ਸਬੰਧੀ ਨਿਰਦੇਸ਼ ਦਿੱਤੇ ਗਏ ਸਨ, ਬਾਵਜੂਦ ਇਸ ਦੇ ਪ੍ਰਦਰਸ਼ਨਕਾਰੀਆਂ ਵੱਲੋਂ ਸੜਕ ’ਤੇ ਪੱਕਾ ਸ਼ੈੱਡ ਬਣਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਵਪਾਰ ’ਤੇ ਮਾੜਾ ਅਸਰ ਪੈ ਰਿਹਾ ਹੈ, ਉਥੇ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਵਪਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਬਿਆਨ, ਪੰਜਾਬ ਦੀ ਨਵੀਂ ਆਬਕਾਰੀ ਨੀਤੀ ਦੀਆਂ ਛੇਤੀ ਖੁੱਲ੍ਹਣਗੀਆਂ ਪਰਤਾਂ

ਇਨ੍ਹਾਂ ਲੋਕਾਂ ’ਤੇ ਦਰਜ ਕੀਤਾ ਗਿਆ ਹੈ ਮਾਮਲਾ
ਇਸ ਸਬੰਧ ਵਿਚ ਥਾਣਾ ਗੜ੍ਹਸ਼ੰਕਰ ਪੁਲਸ ਨੇ ਦੋਸ਼ੀਆਂ ਕਮਲ ਕਟਾਰੀਆ ਸਰਪੰਚ ਨਿਵਾਸੀ ਕੋਕੋਲਵਾਲ ਮਜਾਰੀ, ਕੁਲਭੂਸ਼ਣ ਕੁਮਾਰ ਨਿਵਾਸੀ ਮਹਿੰਦਵਾਨੀ, ਦਵਿੰਦਰ ਕੁਮਾਰ ਰਾਣਾ, ਨਿਵਾਸੀ ਮਹਿੰਦਵਾਨੀ, ਗੁਰਚੈਨ ਸਿੰਘ ਨਿਵਾਸੀ ਟਿੱਬਿਆ, ਰਮੇਸ਼ ਚੰਦਰ ਨਿਵਾਸੀ ਮਹਿੰਦਵਾਨੀ, ਬਿਸ਼ਨ ਦਾਸ ਨਿਵਾਸੀ ਡਲੇਵਾਲ, ਓਮ ਪ੍ਰਕਾਸ਼ ਨਿਵਾਸੀ ਡਲੇਵਾਲ, ਵਿਕਰਮ ਨਿਵਾਸੀ ਮਹਿੰਦਵਾਨੀ, ਰਵਿੰਦਰ ਕੁਮਾਰ ਨਿਵਾਸੀ ਦੁਲੈਹੜ ਤਹਿਸੀਲ ਹਰੋਲੀ ਜ਼ਿਲਾ ਊਨਾ, ਗਰੀਬ ਦਾਸ ਨਿਵਾਸੀ ਟਿੱਬਿਆ, ਪ੍ਰਕਾਸ਼ ਚੰਦ ਨਿਵਾਸੀ ਮਹਿੰਦਵਾਨੀ, ਹਰਬੰਸ ਲਾਲ ਨਿਵਾਸੀ ਮਹਿੰਦਵਾਨੀ, ਅਸ਼ੋਕ ਕੁਮਾਰ ਨਿਵਾਸੀ ਮਹਿੰਦਵਾਨੀ, ਬਲਵਿੰਦਰ ਕੁਮਾਰ ਨਿਵਾਸੀ ਮਹਿੰਦਵਾਨੀ, ਰਾਮ ਜੀ ਦਾਸ ਨਿਵਾਸੀ ਕਾਣੇਵਾਲ, ਸੇਠੀ ਨਿਵਾਸੀ ਮਹਿੰਦਵਾਨੀ, ਦਵਿੰਦਰ ਕੁਮਾਰ ਬੂਟਾ ਨਿਵਾਸੀ ਮਹਿੰਦਵਾਨੀ, ਸੰਜੂ ਨਿਵਾਸੀ ਮਹਿੰਦਵਾਨੀ, ਅਸ਼ਵਨੀ ਕੁਮਾਰ ਨਿਵਾਸੀ ਮਹਿੰਦਵਾਨੀ, ਸੋਢੀ ਨਿਵਾਸੀ ਮਹਿੰਦਵਾਨੀ, ਰਮਨ ਰਾਣਾ ਨਿਵਾਸੀ ਮਹਿੰਦਵਾਨੀ, ਨਰੇਸ਼ ਧਿਆਨ ਨਿਵਾਸੀ ਮਹਿੰਦਵਾਨੀ, ਨਿਰਮਲ ਸਿੰਘ ਨਿਵਾਸੀ ਮਹਿੰਦਵਾਨੀ, ਮੋਹਨ ਲਾਲ ਨਿਵਾਸੀ ਬੀਨੇਵਾਲ, ਸਾਹਿਬ ਸਿੰਘ ਨਿਵਾਸੀ ਬੀਨੇਵਾਲ, ਨਰੇਸ਼ ਕੁਮਾਰ ਨਿਵਾਸੀ ਮਹਿੰਦਵਾਨੀ, ਨਰੇਸ਼ ਕੁਮਾਰ ਨਿਵਾਸੀ ਮਹਿੰਦਵਾਨੀ, ਧੀਨੀ ਰਾਮ ਨਿਵਾਸੀ ਮਹਿੰਦਵਾਨੀ ਗੁਜਰਾਂ ਤੇ ਪਿਆਰਾ ਸਿੰਘ ਬਹਿਲੀ ਥਾਣਾ ਹਰੋਲੀ ਜ਼ਿਲਾ ਊਨਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਨਸ਼ੇ ਲਈ ਪੈਸੇ ਨਾ ਦੇਣ ’ਤੇ ਨੌਜਵਾਨ ਨੇ ਫੁੱਫੜ ਦਾ ਬੇਰਹਿਮੀ ਨਾਲ ਕੀਤਾ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News