20 ਸਾਲਾ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਸ਼ਮਸ਼ਾਨਘਾਟ ''ਚ ਕੀਤੀ ਖੁਦਕੁਸ਼ੀ

Thursday, Oct 17, 2019 - 12:44 AM (IST)

20 ਸਾਲਾ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਸ਼ਮਸ਼ਾਨਘਾਟ ''ਚ ਕੀਤੀ ਖੁਦਕੁਸ਼ੀ

ਗੁਰਾਇਆ, (ਜ.ਬ.)- ਨੇੜਲੇ ਪਿੰਡ ਰਾਜਗੋਮਾਲ ਦੇ ਸ਼ਮਸ਼ਾਨਘਾਟ ਵਿਚ ਇਕ 20 ਸਾਲਾ ਨੌਜਵਾਨ ਦਾ ਭੇਤਭਰੇ ਹਾਲਾਤ ਵਿਚ ਲਾਸ਼ ਮਿਲਣ ਨਾਲ ਪਿੰਡ ਵਿਚ ਸਨਸਨੀ ਫੈਲ ਗਈ। ਲਾਸ਼ ਦੀ ਜਾਣਕਾਰੀ ਪਿੰਡ ਵਾਸੀਆਂ ਨੇ ਜਲਦ ਰੁੜਕਾ ਕਲਾਂ ਚੌਕੀ ਇੰਚਾਰਜ ਗੁਰਸ਼ਰਣ ਸਿੰਘ ਅਤੇ ਐੱਸ. ਐੱਚ. ਓ. ਗੁਰਾਇਆ ਕੇਵਲ ਸਿੰਘ ਨੂੰ ਦਿੱਤੀ।
ਸੂਚਨਾ ਮਿਲਣ ਤੋਂ ਬਾਅਦ ਜਲਦ ਹੀ ਮੌਕੇ 'ਤੇ ਐੱਸ. ਐੱਚ. ਓ. ਕੇਵਲ ਸਿੰਘ, ਚੌਕੀ ਇੰਚਾਰਜ ਗੁਰਸ਼ਰਣ ਸਿੰਘ ਪੁਲਸ ਪਾਰਟੀ ਨਾਲ ਪਹੁੰਚੇ। ਲਾਸ਼ ਦੀ ਜਾਂਚ ਕਰਨ 'ਤੇ ਉਸ ਦੀ ਜੇਬ 'ਚ ਆਧਾਰ ਕਾਰਡ ਨਾਲ ਨੌਜਵਾਨ ਦੀ ਪਛਾਣ ਅਮਿਤ ਕਲਸੀ ਪੁੱਤਰ ਕਸ਼ਮੀਰ ਲਾਲ ਵਾਸੀ ਤਲਵੰਡੀ ਜੱਟਾਂ ਥਾਣਾ ਬਹਿਰਾਮ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਤੌਰ 'ਤੇ ਹੋਈ ਹੈ। ਜਿਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਚੌਕੀ ਇੰਚਾਰਜ ਗੁਰਸ਼ਰਣ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਮ੍ਰਿਤਕ ਨੌਜਵਾਨ ਅਮਿਤ ਕਲਸੀ ਦਾ ਵੱਡਾ ਭਰਾ ਨਵਦੀਪ ਕਲਸੀ ਪਹੁੰਚਿਆ, ਜਿਸ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਅਮਿਤ ਘਰ ਤੋਂ ਆਪਣੀ ਬਾਈਕ 'ਤੇ ਆਇਆ ਸੀ, ਜੋ ਹਲਵਾਈ ਦਾ ਕੰਮ ਕਰਦਾ ਸੀ ਅਤੇ ਪਿੰਡ ਕਾਹਨਾਂ ਢੇਸੀਆਂ ਵਿਚ ਹੀ ਉਸ ਨੇ ਕੰਮ ਸਿੱਖਿਆ ਸੀ। ਜਿਸ ਕਾਰਨ ਉਹ ਇਸ ਇਲਾਕੇ 'ਚ ਜ਼ਿਆਦਾ ਰਹਿੰਦਾ ਸੀ। ਕੁਝ ਦਿਨਾਂ ਤੋਂ ਉਹ ਮਾਨਸਿਕ ਤੌਰ 'ਤੇ ਬੇਰੋਜ਼ਗਾਰੀ ਕਾਰਨ ਪ੍ਰੇਸ਼ਾਨ ਚੱਲ ਰਿਹਾ ਸੀ, ਜਿਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਨ੍ਹਾਂ ਦੱਸਿਆ ਕਿ ਅਮਿਤ ਦਾ ਬਾਈਕ ਕਿੱਥੇ ਹੈ, ਉਸ ਦਾ ਪਤਾ ਨਹੀਂ ਲੱਗ ਰਿਹਾ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਰੱਖ ਦਿੱਤਾ ਹੈ। ਵੀਰਵਾਰ ਨੂੰ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਸ ਨੇ ਅਮਿਤ ਦੇ ਭਰਾ ਨਵਦੀਪ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਹੈ।


author

Bharat Thapa

Content Editor

Related News