ਸੋਨੇ ਦੇ ਸਹਿਣੇ ਤੇ ਨਕਦੀ ਦੀ ਲੁੱਟਖੋਹ ਕਰਨ ਵਾਲੇ 2 ਲੁਟੇਰੇ ਗ੍ਰਿਫ਼ਤਾਰ
Saturday, Aug 17, 2024 - 05:18 PM (IST)
ਦਸੂਹਾ (ਝਾਵਰ, ਨਾਗਲਾ)- ਥਾਣਾ ਦਸੂਹਾ ਦੇ ਪਿੰਡ ਸਹਿਗੇ ਦੇ ਇਕ ਪਰਿਵਾਰ ਵੱਲੋਂ ਜਦੋਂ ਬੈਂਕ ਵਿੱਚੋਂ 80 ਹਜ਼ਾਰ ਦੀ ਨਕਦੀ ਅਤੇ ਲਗਭਗ 15 ਤੋਲੇ ਸੋਨੇ ਦੀ ਗਹਿਣੇ ਬੈਂਕ ਦੇ ਲੋਕਰ ਵਿੱਚੋਂ ਕੱਢਵਾ ਕੇ ਅਪਣੀ ਕਾਰ 'ਤੇ ਸਵਾਰ ਹੋ ਕੇ ਆਪਣੇ ਪਿੰਡ ਸਹਿਗੇ ਨੁੰ ਜਾ ਰਹੇ ਸੀ ਤਾਂ 2 ਮੋਟਰਸਾਈਕਲਾਂ 'ਤੇ ਸਵਾਰ 5 ਨਕਾਬਪੋਸ਼ ਵੱਲੋਂ ਕਾਰ ਨੁੰ ਰੋਕ ਕੇ ਅਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਲੁੱਟ ਕੇ ਫਰਾਰ ਹੋ ਗਏ ਸਨ। ਇਸ ਸਬੰਧੀ ਅੱਜ ਐੱਸ. ਪੀ. ਡੀ. ਹੁਸ਼ਿਆਰਪੁਰ ਸਰਬਜੀਤ ਸਿੰਘ ਬਾਹੀਆ ਨੇ ਡੀ. ਐੱਸ. ਪੀ. ਦਫ਼ਤਰ ਦਸੂਹਾ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਐੱਸ. ਐੱਸ. ਪੀ. ਹੁਸ਼ਿਆਰਪੁਰ ਸੁਰਿੰਦਰ ਲਾਂਬਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਕ ਨਿਗਰਾਨ ਪੁਲਸ ਟੀਮ ਬਣਾਈ ਗਈ।
ਇਸ ਸਬੰਧੀ ਲੁੱਟਾਂ-ਖੋਹਾਂ ਕਰਨ ਵਾਲੇ 2 ਦੋਸ਼ੀਆਂ ਨੁੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮੌਕੇ 'ਤੇ ਡੀ. ਐੱਸ. ਪੀ. ਦਸੂਹਾ ਜਤਿੰਦਰਪਾਲ ਸਿੰਘ , ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ, ਜਾਂਚ ਅਧਿਕਾਰੀ ਏ. ਐੱਸ. ਆਈ. ਰਵਿੰਦਰ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਇਹ ਲੁੱਟ-ਖੋਹ ਪਿੰਡ ਮੁਹੱਦੀਪੁਰ ਨੇੜੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਿੰਡ ਸਹਿਗੇ ਦੀ ਪੂਜਾ ਦੇਵੀ ਪਤਨੀ ਸੰਜੀਵ ਕੁਮਾਰ ਅਪਣੇ ਪਤੀ ਅਤੇ ਦਰਾਣੀ ਨਵਨੀਤ ਕੋਰ ਪਤਨੀ ਸੁਭਮ ਕੁਮਾਰ ਵਾਸੀ ਪਿੰਡ ਸਹਿਗੇ ਇਕੱਠੇ ਸੋਨੇ ਦੇ ਗਹਿਣੇ ਅਤੇ ਨਕਦੀ ਲੈਣ ਬੈਂਕ ਵਿੱਚ ਆਏ ਅਤੇ ਸ਼ਿਕਾਇਤ ਕਰਤਾ ਪੂਜਾ ਦੇਵੀ ਦੀ ਦਰਾਣੀ ਨਵਨੀਤ ਕੌਰ ਨੇ ਇਹ ਸਾਜਿਸ਼ 5 ਲੁਟੇਰਿਆਂ ਨਾਲ ਉਦੋਂ ਰਚੀ ਜਦੋਂ ਸੋਨਾ ਤੇ ਪੈਸੇ ਬੈਂਕ ਵਿੱਚੋਂ ਕੱਢਵਾ ਲਏ ਗਏ ਤਾਂ ਨਵਨੀਤ ਕੌਰ ਨਾਲ-ਨਾਲ ਹੀ ਸਾਰੀ ਜਾਣਕਾਰੀ ਲੁਟੇਰਿਆਂ ਨੂੰ ਦੇ ਰਹੀ ਸੀ।
ਇਹ ਵੀ ਪੜ੍ਹੋ- 33 ਲੱਖ ਖ਼ਰਚ ਕੇ UK ਭੇਜੀ ਕੁੜੀ, ਮੁੰਡੇ ਦੇ ਪਹੁੰਚਣ 'ਤੇ ਵਿਖਾਇਆ ਅਜਿਹਾ ਸਰਟੀਫਿਕੇਟ ਕਿ ਉੱਡੇ ਸਭ ਦੇ ਹੋਸ਼
ਉਨ੍ਹਾਂ ਦੱਸਿਆ ਕਿ ਦਰਾਣੀ ਨਵਨੀਤ ਕੌਰ ਨੇ ਆਪਣੀ ਜੇਠਾਣੀ ਪੂਜਾ ਦੇਵੀ ਕੋਲੋਂ ਉਕਤ ਗਹਿਣੇ ਅਪਣੇ ਪਵਿਰਾਰ ਦੇ ਮੈਂਬਰ ਨੁੰ ਵਿਦੇਸ਼ ਭੇਜਣ ਲਈ ਸੋਨੇ ਦੇ ਗਹਿਣੇ ਰੱਖ ਕੇ ਕਰਜ਼ਾ ਲਿਆ ਸੀ। ਨਵਨੀਤ ਕੌਰ ਨੇ ਕਰਜ਼ਾ ਤਾਂ ਚੁਕਾ ਦਿੱਤਾ ਪਰ ਸੋਨੇ ਦੇ ਗਹਿਣਿਆਂ ਨੂੰ ਹੜੱਪ ਕਰਨ ਦੇ ਚੱਕਰ ਵਿੱਚ ਸਾਰੀ ਵਾਰਦਾਤ ਨੁੰ ਅੰਜਾਮ ਦਿੱਤਾ। ਹੋਰ ਜਾਣਕਾਰੀ ਦਿੰਦਿਆਂ ਐੱਸ. ਪੀ. ਡੀ. ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਇਸ ਸਬੰਧੀ ਜਸਕਰਨ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਨਰਾਇਣਗੜ ਅਤੇ ਸਾਹਿਲ ਪੁੱਤਰ ਸਲੀਮ ਨਿਵਾਸੀ ਪਿੰਡ ਨਰਾਇਣਗੜ ਨੁੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਲੁੱਟੇ ਗਏ ਸੋਨੇ ਦੇ ਗਹਿਣੇ ਵੀ ਬਰਾਮਦ ਕਰ ਲਏ ਗਏ ਅਤੇ ਬਾਕੀ ਦੋਸ਼ੀਆਂ ਅਤੇ ਦਰਾਣੀ ਨਵਨੀਤ ਕੌਰ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਜਾਵੇਗਾ ਅਤੇ ਨਕਦੀ ਵੀ ਬਰਾਮਦ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਪੰਜਾਬ 'ਚ ਬੰਬ ਬਲਾਸਟ, ਪੁਲਸ ਨੂੰ ਮਿਲੇ 10 ਹੋਰ ਦੇਸੀ ਬੰਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ