ਸ਼ੈਲਰ ਦੇ ਚੌਂਕੀਦਾਰਾਂ ਨੂੰ ਬੰਧਕ ਬਣਾ ਕੇ ਝੋਨੇ ਦੀਆਂ 110 ਬੋਰੀਆਂ ਕੀਤੀਆਂ ਚੋਰੀ

Saturday, Dec 23, 2023 - 05:33 PM (IST)

ਸ਼ੈਲਰ ਦੇ ਚੌਂਕੀਦਾਰਾਂ ਨੂੰ ਬੰਧਕ ਬਣਾ ਕੇ ਝੋਨੇ ਦੀਆਂ 110 ਬੋਰੀਆਂ ਕੀਤੀਆਂ ਚੋਰੀ

ਬਿਲਗਾ/ਗੋਰਾਇਆ (ਮੁਨੀਸ਼ ਬਾਵਾ)-ਬੇਖ਼ੌਫ਼ ਲੁਟੇਰੇ,ਚੋਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਬੀਤੀ ਰਾਤ ਬਿਲਗਾ ਦੇ ਪਿੰਡ ਪ੍ਰਤਾਪਪੂਰਾ ਵਿਚ ਚੌਂਕੀਦਾਰਾਂ ਨੂੰ ਬੰਧਕ ਬਣਾ ਕਿ ਸੈਲਰ ਵਿਚ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਐੱਚ. ਆਰ. ਏ. ਰਾਈਸ ਮਿਲ ਪ੍ਰਤਾਬਪੂਰਾ ਮਨੀਮ ਰਾਮ ਪ੍ਰਤਾਪ ਨੇ ਦੱਸਿਆ ਕਿ ਬੀਤੀ ਰਾਤ ਉਹ ਸ਼ੈਲਰ ਵਿੱਚ ਸੋ ਰਿਹਾ ਸੀ ਅਤੇ ਤਿੰਨ ਸਕਿਓਰਿਟੀ ਗਾਰਡ ਪਹਿਰਾ ਦੇ ਰਹੇ ਸਨ। ਰਾਤ ਢਾਈ ਵਜੇ ਇਕ ਲੜਕਾ ਚਾਹ ਬਣਾਉਣ ਵਾਸਤੇ ਚਲਾ ਗਿਆ।

PunjabKesari

ਦੋ ਚੌਂਕੀਦਾਰ ਜਦੋਂ ਪਿੱਛੇ ਗੇੜਾ ਮਾਰਨ ਲਈ ਗਏ ਅਤੇ ਉਨ੍ਹਾਂ ਵੇਖਿਆ 10 ਤੋਂ 12 ਬੰਦੇ ਪਿੱਛਿਓਂ ਦੀ ਕੰਧ ਪਾੜ ਕੇ ਝੋਨੇ ਦੀਆਂ 110 ਬੋਰੀਆਂ ਲਿਜਾ ਰਹੇ ਸਨ। ਜਦ ਉਨ੍ਹਾਂ ਨੇ ਰੌਲਾ ਪਾਉਣਾ ਚਾਹਿਆ ਅਤੇ ਚੋਰਾਂ ਵੱਲੋਂ ਉਨ੍ਹਾਂ ਦੀ ਹੀ ਲੋਈ ਨਾਲ ਉਨ੍ਹਾਂ ਨੂੰ ਉੱਥੇ ਬੰਨ੍ਹ ਦਿੱਤਾ ਗਿਆ। ਕੁਝ ਸਮੇਂ ਬਾਅਦ ਉਥੋਂ ਗੱਡੀ ਲੈ ਕੇ ਫਰਾਰ ਹੋ ਗਏ, ਜੋ ਇਕ ਤਲਵਾਰ, ਆਪਣੀ ਚੱਪਲਾਂ ਉੱਥੇ ਛੱਡ ਗਏ। ਉਨ੍ਹਾਂ ਦੱਸਿਆ ਤੀਜੇ ਲੜਕੇ ਨੇ ਜਾ ਕੇ ਮੈਨੂੰ ਉਠਾਇਆ। ਇਸ ਵਾਰਦਾਤ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਮਾਲਕਾਂ ਅਤੇ ਬਿਲਗਾ ਪੁਲਸ ਨੂੰ ਦੇ ਦਿੱਤੀ ਹੈ। ਮੌਕੇ ਉਤੇ ਪਹੁੰਚੇ ਜਾਂਚ ਅਧਿਕਾਰੀ ਏ. ਐੱਸ. ਆਈ. ਅਵਤਾਰ ਲਾਲ ਮਾਮਲੇ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦੇ ਨਵੇਂ ਵੈਰੀਐਂਟ ਨੇ ਪਸਾਰੇ ਪੈਰ, ਹੁਸ਼ਿਆਰਪੁਰ ਦੀ ਇਕ ਮਹਿਲਾ ਦੀ ਮੌਤ, ਅਲਰਟ ਜਾਰੀ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News