ਟਾਇਰਾਂ ਦੀ ਦੁਕਾਨ ’ਚੋਂ ਲੱਖਾਂ ਰੁਪਿਆਂ ਦੇ ਟਾਇਰ ਚੋਰੀ
Saturday, Dec 07, 2024 - 02:04 PM (IST)
ਡੇਰਾਬੱਸੀ (ਵਿਕਰਮਜੀਤ) : ਪਿੰਡ ਮੁਬਾਰਕਪੁਰ ਸਥਿਤ ਟਾਇਰਾਂ ਦੀ ਦੁਕਾਨ ’ਚ ਬੀਤੀ ਰਾਤ ਚੋਰ ਲੱਖਾਂ ਰੁਪਏ ਦੇ ਟਾਇਰ ਚੋਰੀ ਕਰ ਕੇ ਫ਼ਰਾਰ ਹੋ ਗਏ। ਦੁਕਾਨ ਮਾਲਕ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਹੈ। ਮਾਲਕ ਜਸਪਾਲ ਸਿੰਘ ਵਾਸੀ ਪਿੰਡ ਮੁਬਾਰਕਪੁਰ ਨੇ ਦੱਸਿਆ ਕਿ ਉਹ ਰਾਤ ਨੂੰ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ।
ਜਦੋਂ ਸਵੇਰੇ ਦੁਕਾਨ ’ਤੇ ਆਇਆ ਤਾਂ ਤਾਲੇ ਅਤੇ ਸ਼ਟਰ ਟੁੱਟਿਆ ਹੋਇਆ ਸੀ ਅਤੇ ਦੁਕਾਨ ਤੋਂ ਸਾਰੇ ਟਾਇਰ ਗ਼ਾਇਬ ਸਨ। ਚੋਰਾਂ ਨੇ ਪਹਿਲਾਂ ਦੁਕਾਨ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਤੋੜੇ ਉਸ ਤੋਂ ਬਾਅਦ ਬਿਜਲੀ ਦੇ ਮੀਟਰ ਤੋਂ ਸਪਲਾਈ ਕੱਟ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਮਾਲਕ ਨੇ ਦੱਸਿਆ ਕਿ ਉਸ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ।