ਚੋਰੀ ਦੇ ਦੋਸ਼ ’ਚ 1 ਕਾਬੂ

04/04/2021 5:49:10 PM

ਜਲੰਧਰ (ਮਹੇਸ਼)-ਜ਼ਿਲ੍ਹਾ ਦਿਹਾਤੀ ਅਧੀਨ ਆਉਂਦੇ ਥਾਣਾ ਪਤਾਰਾ ਦੀ ਪੁਲਸ ਨੇ ਪਿਛਲੇ ਦਿਨੀਂ ਪਿੰਡ ਕੰਗਣੀਵਾਲ ’ਚ ਹੋਈ ਚੋਰੀ ਦੇ ਦੋਸ਼ੀ ਨੂੰ ਫੜ ਲਿਆ ਹੈ, ਜਿਸ ਦੀ ਪਛਾਣ ਹਰਮਨ ਪੁੱਤਰ ਵਿਨੋਦ ਕੁਮਾਰ ਨਿਵਾਸੀ ਪਿੰਡ ਨੰਗਲ ਸ਼ਾਮਾ, ਜਲੰਧਰ ਦੇ ਤੌਰ ’ਤੇ ਹੋਈ ਹੈ। ਦੋਸ਼ੀ ਤੋਂ ਪੁਲਸ ਨੇ ਚੋਰੀ ਦਾ ਸਾਮਾਨ ਬਰਾਮਦ ਕਰ ਲਿਆ ਹੈ, ਜਿਸ ’ਚ ਵਾਸ਼ਿੰਗ ਮਸ਼ੀਨ, ਟੈਲੀਵਿਜ਼ਨ ਅਤੇ ਇਕ ਪੱਖਾ ਸ਼ਾਮਲ ਹੈ। ਪੁਲਸ ਮੁਲਾਜ਼ਮ ਸੁਖਦੇਵ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤਾਂ ਕਿ ਉਸ ਤੋਂ ਹੋਰ ਸਾਮਾਨ ਦੀ ਰਿਕਵਰੀ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਸਕੇ।

 


Anuradha

Content Editor

Related News