ਦਿਨ-ਦਿਹਾੜੇ ਦੁਕਾਨ ''ਚੋਂ ਡੇਢ ਲੱਖ ਦਾ ਕੈਸ਼ ਚੋਰੀ

06/29/2022 1:22:09 AM

ਜਲੰਧਰ (ਸੁਨੀਲ ਮਹਾਜਨ) : ਜਲੰਧਰ ਦੇ ਮਾਡਲ ਟਾਊਨ 'ਚੋਂ ਚੋਰ ਨੇ ਇਕ ਸੀਮੈਂਟ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਉਥੋਂ ਲੱਖਾਂ ਦਾ ਕੈਸ਼ ਲੁੱਟ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਕਪਿਲ ਦੇਵ ਨੇ ਦੱਸਿਆ ਕਿ ਡੇਢ ਲੱਖ ਕੈਸ਼ ਉਨ੍ਹਾਂ ਦੇ ਲਾਕਰ ਵਿੱਚ ਪਿਆ ਸੀ, ਇਸ ਦੌਰਾਨ ਉਹ ਕਿਸੇ ਕੰਮ ਲਈ ਥੋੜ੍ਹੀ ਦੇਰ ਬਾਹਰ ਗਏ ਤਾਂ ਉਨ੍ਹਾਂ ਦੀ ਦੁਕਾਨ 'ਚੋਂ ਲਾਕਰ ਤੋੜ ਕੇ ਅਣਪਛਾਤਾ ਚੋਰ ਡੇਢ ਲੱਖ ਰੁਪਏ ਕੈਸ਼ ਕੱਢ ਕੇ ਫਰਾਰ ਹੋ ਗਿਆ। ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਘਟਨਾ ਕੈਦ ਹੋ ਗਈ। ਥਾਣਾ ਨੰਬਰ 6 ਦੇ ਐੱਸ.ਐੱਚ.ਓ. ਮੌਕੇ 'ਤੇ ਪੁੱਜੇ, ਜਿਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾਵੇਗੀ ਤੇ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਵਪਾਰੀ ਦੀਆਂ 20 ਮੱਝਾਂ ਨਹਿਰ 'ਚ ਰੁੜ੍ਹੀਆਂ, ਦਰਜਨ ਤੋਂ ਵੱਧ ਦੀ ਹੋਈ ਮੌਤ (ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News