ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 'ਤੇਰਾ-ਤੇਰਾ ਹੱਟੀ' ਨੇ ਲਗਾਇਆ ਪੱਗਾਂ ਤੇ ਪਟਕਿਆਂ ਦਾ ਲੰਗਰ
Sunday, Nov 17, 2024 - 03:36 PM (IST)
ਜਲੰਧਰ- ਜਲੰਧਰ ਦੀ 120 ਰੋਡ 'ਤੇ ਸਥਿਤ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ 'ਤੇਰਾ-ਤੇਰਾ ਹੱਟੀ' ਲੋੜਵੰਦ ਪਰਿਵਾਰਾਂ ਦੀ ਸੇਵਾ ਨੂੰ ਹਮੇਸ਼ਾ ਅੱਗੇ ਰਹਿੰਦੀ ਹੈ। ਇਸ ਵਾਰ 'ਤੇਰਾ ਤੇਰਾ ਹੱਟੀ' ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 14,15 ਨਵੰਬਰ ਨੂੰ ਖਾਲਸਾ ਸਕੂਲ ਅਤੇ ਵੱਖ-ਵੱਖ ਗੁਰਦੁਆਰਿਆਂ ਵਿਖੇ ਤਕਰੀਬਨ 21 ਹਜ਼ਾਰ ਪਟਕੇ ,1200 ਪੱਗਾਂ ਦਾ ਲੰਗਰ ਲਗਾਇਆ ਗਿਆ ਅਤੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਵਿੱਚ ਕੱਪੜੇ ਵੰਡੇ ਗਏ।
ਇਸ ਮੌਕੇ 'ਤੇ 'ਤੇਰਾ-ਤੇਰਾ ਹੱਟੀ' ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ,ਗੁਰਦੀਪ ਸਿੰਘ ਕਾਰਵਾਂ, ਪਰਮਜੀਤ ਸਿੰਘ ਰੰਗਪੁਰੀ,ਜਸਵਿੰਦਰ ਸਿੰਘ ਪਨੇਸਰ, ਪਰਵਿੰਦਰ ਸਿੰਘ ਖਾਲਸਾ,ਅਮਰਪ੍ਰੀਤ ਸਿੰਘ, ਮਨਦੀਪ ਕੌਰ,ਅਮਨਦੀਪ ਸਿੰਘ, ਲਖਵਿੰਦਰ ਸਿੰਘ,ਅਮਨ,ਧੀਰਜ,ਦਮਨਪ੍ਰੀਤ ਸਿੰਘ ਅਤੇ ਹੋਰ ਮੈਂਬਰ ਸਹਿਬਾਨਾਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ: ਪੰਜਾਬ ਦੇ NRI ਨੌਜਵਾਨ ਦੀ ਇਟਲੀ ’ਚ ਮੌਤ, ਖੇਤਾਂ 'ਚ ਕੰਮ ਕਰਦੇ ਵਾਪਰਿਆ ਹਾਦਸਾ
'ਤੇਰਾ-ਤੇਰਾ ਹੱਟੀ' ਦੇ ਤਰਵਿੰਦਰ ਸਿੰਘ ਰਿੰਕੂ ਨੇ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਜਲੰਧਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ 'ਤੇਰਾ-ਤੇਰਾ ਹੱਟੀ' ਦੇ ਸੇਵਾਦਾਰ ਇਹ (21000 ਪਟਕਿਆਂ) ਦੀ ਸੇਵਾ ਦੇ ਕੇ ਆਏ ਹਨ ਤਾਂ ਜੋ ਸਿਰ ਢੱਕ ਕੇ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਜਾਣ ਦੀ ਮਰਿਆਦਾ ਕਾਇਮ ਰਹੇ। ਰਿੰਕੂ ਨੇ 'ਤੇਰਾ-ਤੇਰਾ ਹੱਟੀ' ਨੂੰ ਹਰ ਤਰ੍ਹਾਂ ਦੇ ਸਾਮਾਨ ਦਾ ਸਹਿਯੋਗ ਦੇਣ ਵਾਲੇ ਪਰਿਵਾਰਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ- ਪਹਿਲਾਂ ਔਰਤ ਦੀ ਨਹਾਉਂਦੀ ਦੀ ਬਣਾ ਲਈ ਵੀਡੀਓ, ਫਿਰ ਕੀਤਾ ਉਹ ਜੋ ਸੋਚਿਆ ਨਾ ਸੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8