ਵਿਵਾਦਾਂ ''ਚ ਘਿਰਿਆ ਜਲੰਧਰ ਦਾ ਇਹ ਕਲੱਬ, ਨੌਜਵਾਨ ਨੇ 5ਵੀਂ ਮੰਜ਼ਿਲ ''ਤੇ ਚੜ੍ਹ ਕੀਤਾ ਹੈਰਾਨ ਕਰਦਾ ਕਾਰਾ
Sunday, Dec 15, 2024 - 06:05 PM (IST)
ਜਲੰਧਰ (ਵਰੁਣ)–ਪੀ. ਪੀ. ਆਰ. ਮਾਰਕਿਟ ਵਿਚ ਨਵੇਂ ਖੁੱਲ੍ਹੇ ਕਲੱਬ ਦੇ ਮਾਲਕ ਵੱਲੋਂ 3 ਮਹੀਨਿਆਂ ਤੋਂ ਤਨਖ਼ਾਹ ਨਾ ਦੇਣ ਦੇ ਵਿਰੋਧ ਵਿਚ ਇਕ ਕਰਮਚਾਰੀ ਨੌਜਵਾਨ ਨੇ ਇਮਾਰਤ ਦੀ 5ਵੀਂ ਮੰਜ਼ਿਲ ’ਤੇ ਚੜ੍ਹ ਕੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਦੇ ਸਾਥੀ ਕਰਮਚਾਰੀ ਵੀ ਪਹੁੰਚ ਗਏ, ਜਿਨ੍ਹਾਂ ਨੇ ਨੌਜਵਾਨ ਨੂੰ ਕਾਫ਼ੀ ਸਮਝਾਇਆ ਤਾਂ ਕਿਤੇ ਜਾ ਕੇ ਉਹ ਕੰਧ ਤੋਂ ਹੇਠਾਂ ਉਤਰਿਆ।
ਇਹ ਵੀ ਪੜ੍ਹੋ- ਪੰਜਾਬ 'ਚ ਗੋਲਗੱਪੇ ਵੇਚਣ ਵਾਲੇ ਦਾ ਬੇਰਹਿਮੀ ਨਾਲ ਕਤਲ, ਵਜ੍ਹਾ ਕਰੇਗੀ ਹੈਰਾਨ
ਹਾਲਾਂਕਿ ਕਲੱਬ ਦੇ ਕਰਮਚਾਰੀ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ ਪਰ ਕੁਝ ਕਰਮਚਾਰੀਆਂ ਨੇ ਦੱਸਿਆ ਕਿ ਉਹ 3 ਮਹੀਨਿਆਂ ਤੋਂ ਪੀ. ਪੀ. ਆਰ. ਮਾਰਕਿਟ ਵਿਚ ਸਥਿਤ ਇਕ ਕਲੱਬ ਵਿਚ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੂੰ ਅੱਜ ਤਕ ਤਨਖ਼ਾਹ ਨਹੀਂ ਦਿੱਤੀ ਗਈ। ਜਦੋਂ ਵੀ ਉਹ ਤਨਖ਼ਾਹ ਮੰਗਦੇ ਹਨ ਤਾਂ ਉਨ੍ਹਾਂ ਨੂੰ ਟਾਲ-ਮਟੋਲ ਕੀਤਾ ਜਾਂਦਾ ਹੈ। ਸ਼ਨੀਵਾਰ ਨੂੰ ਵੀ ਇਸ ਨੌਜਵਾਨ ਨੇ ਤਨਖ਼ਾਹ ਮੰਗੀ ਤਾਂ ਉਸ ਨਾਲ ਸੰਚਾਲਕਾਂ ਵੱਲੋਂ ਸਹੀ ਸਲੂਕ ਨਹੀਂ ਕੀਤਾ ਗਿਆ, ਜਿਸ ਕਾਰਨ ਉਹ ਗੁੱਸੇ ਵਿਚ 5ਵੀਂ ਮੰਜ਼ਿਲ ’ਤੇ ਜਾ ਕੇ ਕੰਧ ਦੇ ਕੰਢੇ ’ਤੇ ਚੜ੍ਹ ਗਿਆ। ਪਿੱਛੇ ਉਸ ਦੇ ਸਟਾਫ਼ ਦੇ ਹੋਰ ਮੈਂਬਰ ਵੀ ਆ ਗਏ। ਨੌਜਵਾਨ ਨੂੰ ਕਾਫ਼ੀ ਸਮਝਾਇਆ ਗਿਆ, ਜਿਸ ਦੇ ਬਾਅਦ ਉਹ ਹੇਠਾਂ ਉਤਰਿਆ। ਦੂਜੇ ਪਾਸੇ ਥਾਣਾ ਨੰਬਰ 7 ਦੇ ਇੰਚਾਰਜ ਅਨੂ ਪਲਿਆਲ ਦਾ ਕਹਿਣਾ ਹੈ ਕਿ ਇਸ ਸਬੰਧੀ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ।
ਇਹ ਵੀ ਪੜ੍ਹੋ- ਪਤੀ-ਪਤਨੀ ਕਾਰਨ ਉਜੜਿਆ ਘਰ, ਬਾਥਰੂਮ 'ਚ ਇਸ ਹਾਲ 'ਚ ਨੌਜਵਾਨ ਨੂੰ ਵੇਖ ਪਰਿਵਾਰ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8