ਸੂਬੇ ਦੇ ਫਾਈਨਾਂਸ ਕਮਿਸ਼ਨਰ ਨੇ ਟੈਕਸ ਵਾਧੇ ਦੇ ਦਿੱਤੇ ਹੁਕਮ, ਵਪਾਰੀ ਵਰਗ 'ਤੇ ਵਧੇਗਾ ਬੋਝ
Sunday, Dec 15, 2024 - 09:01 AM (IST)
ਜਲੰਧਰ (ਪੁਨੀਤ)– ਫਾਈਨਾਂਸ ਕਮਿਸ਼ਨਰ ਟੈਕਸੇਸ਼ਨ (ਐੱਫ. ਸੀ. ਟੀ.) ਕ੍ਰਿਸ਼ਨ ਕੁਮਾਰ ਨੇ ਟੈਕਸ ਵਾਧੇ ’ਤੇ ਫੋਕਸ ਕਰਨ ਦੇ ਹੁਕਮ ਦਿੱਤੇ ਹਨ। ਇਸਦੇ ਲਈ ਜੀ. ਐੱਸ. ਟੀ. ਅਧਿਕਾਰੀਆਂ ਨੂੰ ਯੋਜਨਾਬੱਧ ਢੰਗ ਨਾਲ ਕੰਮ ਵਿਚ ਤੇਜ਼ੀ ਲਿਆਉਣ ਨੂੰ ਕਿਹਾ ਗਿਆ ਹੈ ਤਾਂ ਕਿ ਸਰਕਾਰ ਦੀ ਆਮਦਨ ਨੂੰ ਵਧਾਇਆ ਜਾ ਸਕੇ। ਜੀ. ਐੱਸ. ਟੀ. ਦੀ ਟੈਕਸ ਕੁਲੈਕਸ਼ਨ ਵਿਚ ਨੈਗੇਟਿਵ ਚੱਲ ਰਹੇ ਹੈਂਡਟੂਲਜ਼, ਆਇਰਨ, ਸੈਨੇਟਰੀ ਗੁੱਡਜ਼, ਸਪੋਰਟਸ ਵਰਗੇ ਸੈਕਟਰਾਂ ’ਤੇ ਵਿਸ਼ੇਸ਼ ਤੌਰ ’ਤੇ ਧਿਆਨ ਦੇਣ ਨੂੰ ਕਿਹਾ ਗਿਆ ਹੈ।
ਐੱਫ. ਸੀ. ਟੀ. ਕ੍ਰਿਸ਼ਨ ਕੁਮਾਰ ਨੇ ਅੱਜ ਬੱਸ ਅੱਡੇ ਨਜ਼ਦੀਕ ਸਥਿਤ ਜੀ. ਐੱਸ. ਟੀ. ਭਵਨ ਵਿਚ 6 ਜ਼ਿਲਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਐਡੀਸ਼ਨਲ ਕਮਿਸ਼ਨਰ ਐੱਚ. ਪੀ. ਐੱਸ. ਗੋਤਰਾ, ਜੁਆਇੰਟ ਕਮਿਸ਼ਨਰ ਅਜੈ ਕੁਮਾਰ, ਡਾਇਰੈਕਟਰ ਇਨਵੈਸਟੀਗੇਸ਼ਨ ਜਸਕਰਨ ਸਿੰਘ ਬਰਾੜ, ਅੰਮ੍ਰਿਤਸਰ ਦੀ ਡੀ. ਸੀ. ਐੱਸ. ਟੀ. ਰਾਜਵਿੰਦਰ ਕੌਰ (ਐਡੀਸ਼ਨਲ ਚਾਰਜ ਜਲੰਧਰ) ਸਮੇਤ ਕਈ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਮੁੱਖ ਤੌਰ ’ਤੇ ਟੈਕਸ ਕੁਲੈਕਸ਼ਨ ਵਿਚ ਨੈਗੇਟਿਵ ਸੈਕਟਰਾਂ ਦਾ ਮੁੱਦਾ ਚਰਚਾ ਦਾ ਵਿਸ਼ਾ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਰਿਕਾਰਡ ਦੇ ਮੁਤਾਬਕ ਹੈਂਡਟੂਲਜ਼, ਆਇਰਨ, ਸੈਨੇਟਰੀ ਗੁੱਡਜ਼, ਸਪੋਰਟਸ ਆਦਿ ਸੈਕਟਰਾਂ ਤੋਂ ਰੈਵੇਨਿਊ ਘੱਟ ਪ੍ਰਾਪਤ ਹੋ ਰਿਹਾ ਹੈ, ਇਸ ਲਈ ਇਨ੍ਹਾਂ ਸੈਕਟਰਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਕਿ ਸਰਕਾਰ ਦੀ ਆਮਦਨ ਨੂੰ ਵਧਾਇਆ ਜਾ ਸਕੇ।
ਉਥੇ ਹੀ, ਜਲੰਧਰ-3 ਦੀ ਅਸਿਸਟੈਂਟ ਕਮਿਸ਼ਨਰ ਨਰਿੰਦਰ ਕੌਰ, ਜਲੰਧਰ-2 ਤੋਂ ਅਸਿਸਟੈਂਟ ਕਮਿਸ਼ਨਰ ਸੁਨੀਲ ਕੁਮਾਰ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਤੋਂ ਤਜਿੰਦਰ ਕੌਰ, ਕਪੂਰਥਲਾ ਤੋਂ ਰਾਕੇਸ਼ ਵਰਮਾ ਸਮੇਤ 30 ਦੇ ਲੱਗਭਗ ਐੱਸ. ਟੀ. ਓ., 40 ਦੇ ਲੱਗਭਗ ਇੰਸਪੈਕਟਰ ਅਤੇ ਹੋਰ ਦਫਤਰੀ ਸਟਾਫ ਵੀ ਹਾਜ਼ਰ ਰਿਹਾ। ਟੈਕਸ ਵਾਧੇ ਨੂੰ ਲੈ ਕੇ ਸਾਰਾ ਦਿਨ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ। ਕ੍ਰਿਸ਼ਨ ਕੁਮਾਰ ਨੇ ਜਲੰਧਰ 1-2-3, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ ਆਦਿ 6 ਜ਼ਿਲਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੇ ਵਿਚਾਰ ਸੁਣੇ। ਇਸ ਮੌਕੇ ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਬਲਦੀਪ ਕਰਨ ਸਿੰਘ, ਸ਼ੈਲੇਂਦਰ ਸਿੰਘ, ਧਰਮਿੰਦਰ ਸਿੰਘ, ਅਸ਼ੋਕ ਬਾਲੀ, ਨਵਤੇਜ ਸਿੰਘ, ਪਵਨ, ਓਂਕਾਰ ਨਾਥ, ਜਸਵਿੰਦਰ ਚੌਧਰੀ, ਕੁਲਵਿੰਦਰ ਸਿੰਘ, ਅਸ਼ੋਕ ਕੁਮਾਰ, ਜਗਮਾਲ ਕੁੰਡਲ, ਕਰਨਵੀਰ ਸਿੰਘ ਰੰਧਾਵਾ, ਆਸਥਾ, ਸੰਦੀਪ ਸ਼ਰਮਾ, ਮੁਕਤੀ ਗੁਪਤਾ, ਅਮਿਤ ਕੁਮਾਰ, ਪਰਮਜੀਤ ਸਿੰਘ ਗਿੱਲ ਸਮੇਤ ਕਈ ਐੱਸ. ਟੀ. ਓ. ਹਾਜ਼ਰ ਰਹੇ।
ਪੜ੍ਹੋ ਇਹ ਅਹਿਮ ਖ਼ਬਰ- ਜਾਣੋ UAE ਦੇ Golden Visa ਪ੍ਰੋਗਰਾਮ ਬਾਰੇ, ਭਾਰਤੀ ਨਿਵੇਸ਼ਕਾਂ ਨੂੰ ਵੱਡਾ ਫ਼ਾਇਦਾ
‘ਸਾਵਧਾਨ’! ਜਲਦ ਦਿਸੇਗਾ ਇੰਸਪੈਕਸ਼ਨਾਂ ਦਾ ਦੌਰ
ਸਰਕਾਰੀ ਛੁੱਟੀ ਵਾਲੇ ਦਿਨ ਮੀਟਿੰਗ ਬੁਲਾ ਕੇ ਕ੍ਰਿਸ਼ਨ ਕੁਮਾਰ ਨੇ ਆਪਣੇ ਵਰਕਿੰਗ ਸਟਾਈਲ ਨੂੰ ਫਿਰ ਤੋਂ ਵੱਖ ਸਾਬਿਤ ਕਰ ਦਿੱਤਾ ਹੈ। ਸਖ਼ਤੀ ਲਈ ਜਾਣੇ ਜਾਂਦੇ ਕ੍ਰਿਸ਼ਨ ਕੁਮਾਰ ਜਿਸ ਵੀ ਵਿਭਾਗ ਵਿਚ ਰਹੇ ਹੋਣ, ਉਨ੍ਹਾਂ ਦੇ ਕੰਮ ਕਰਨ ਦਾ ਅੰਦਾਜ਼ ਦੂਜੇ ਅਧਿਕਾਰੀਆਂ ਤੋਂ ਵੱਖ ਰਿਹਾ ਹੈ। ਇਸੇ ਸਿਲਸਿਲੇ ਵਿਚ ਅੱਜ ਹੋਈ ਮੀਟਿੰਗ ਵਿਚ ਟੈਕਸ ਕੁਲੈਕਸ਼ਨ ਅਹਿਮ ਮੁੱਦਾ ਬਣ ਕੇ ਉੱਠਿਆ, ਜਿਸ ਕਾਰਨ ਇੰਸਪੈਕਸ਼ਨਾਂ ਵਿਚ ਤੇਜ਼ੀ ਆਉਣ ਦੇ ਸੰਕੇਤ ਮਿਲੇ ਹਨ। ਕੁਝ ਿਦਨਾਂ ਿਵਚ ਜੀ. ਐੱਸ. ਟੀ. ਅਧਿਕਾਰੀ ਫੀਲਡ ਵਿਚ ਐਕਟਿਵ ਨਜ਼ਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਟੈਕਸ ਵਾਧੇ ਨੂੰ ਲੈ ਕੇ ਇਕਾਈਆਂ ਵਿਚ ਜਾਂਚ ਪ੍ਰਕਿਰਿਆ ਤੇਜ਼ ਕਰਨ ਨੂੰ ਕਿਹਾ ਗਿਆ ਹੈ, ਇਸ ਲਈ ਚੋਣ ਪ੍ਰਕਿਰਿਆ ਤੋਂ ਬਾਅਦ ਵੱਡਾ ਐਕਸ਼ਨ ਦੇਖਣ ਨੂੰ ਮਿਲ ਸਕਦਾ ਹੈ।
ਮਹਾਨਗਰ ’ਚ ਦਰਜਨਾਂ ਥਾਵਾਂ ’ਤੇ ਇਕੋ ਵੇਲੇ ਕਰਵਾਈ ਗਈ ਸੀ ਛਾਪੇਮਾਰੀ
ਪਿਛਲੇ ਸਮੇਂ ਦੌਰਾਨ ਫਾਈਨਾਂਸ ਕਮਿਸ਼ਨਰ ਟੈਕਸੇਸ਼ਨ (ਐੱਫ. ਸੀ. ਟੀ.) ਕ੍ਰਿਸ਼ਨ ਕੁਮਾਰ ਦੀ ਪ੍ਰਧਾਨਗੀ ਵਿਚ ਜਲੰਧਰ ਵਿਚ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਗਈ ਅਤੇ ਜੀ. ਐੱਸ. ਟੀ. ਵਾਧੇ ਨੂੰ ਲੈ ਕੇ ਕਈ ਅਹਿਮ ਕਦਮ ਚੁੱਕੇ ਗਏ। ਇਸੇ ਸਿਲਸਿਲੇ ਵਿਚ ਕ੍ਰਿਸ਼ਨ ਕੁਮਾਰ ਦੀ ਮੌਜੂਦਗੀ ਵਿਚ ਮਹਾਨਗਰ ਦੇ ਪ੍ਰਸਿੱਧ ਰੈਣਕ ਬਾਜ਼ਾਰ ਵਿਚ ਰੇਡ ਕੀਤੀ ਗਈ ਅਤੇ ਜਾਗਰੂਕਤਾ ਫੈਲਾਈ ਗਈ। ਜਾਂਚ ਮੁਹਿੰਮ ਦੌਰਾਨ ਐੱਫ. ਸੀ. ਟੀ. ਕ੍ਰਿਸ਼ਨ ਕੁਮਾਰ ਮੌਕੇ ’ਤੇ ਮੌਜੂਦ ਰਹੇ ਅਤੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।