ਅਧਿਆਤਮਿਕ ਪ੍ਰਵਚਨ ਸਮਾਗਮ ਦੌਰਾਨ ਮਨੁੱਖੀ ਜਨਮ ਤੇ ਗੁਰੂ ਦੇ ਮਹੱਤਵ ''ਤੇ ਹੋਈ ਚਰਚਾ

Sunday, Dec 15, 2024 - 06:24 PM (IST)

ਅਧਿਆਤਮਿਕ ਪ੍ਰਵਚਨ ਸਮਾਗਮ ਦੌਰਾਨ ਮਨੁੱਖੀ ਜਨਮ ਤੇ ਗੁਰੂ ਦੇ ਮਹੱਤਵ ''ਤੇ ਹੋਈ ਚਰਚਾ

ਜਲੰਧਰ- ਦਿਵਿਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਪਿੰਡ ਦਾਨੇਵਾਲ, ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਵਿੱਚ ਤਿੰਨ ਦਿਨਾਂ ਦੇ ਅਧਿਆਤਮਿਕ ਪ੍ਰਵਚਨ ਸਮਾਗਮ ਦੇ ਤੀਜੇ ਦਿਨ ਦਾ ਸ਼ੁਭ ਆਰੰਭ ਸ਼ਬਦ ਕੀਰਤਨ ਨਾਲ ਹੋਇਆ। ਸੰਸਥਾਨ ਦੇ ਪ੍ਰਚਾਰਕ ਸਵਾਮੀ ਵਿਸ਼ਣੂਦੇਵਾਨੰਦ ਜੀ ਨੇ ਮਨੁੱਖੀ ਜਨਮ ਅਤੇ ਗੁਰੂ ਦੇ ਮਹੱਤਵ ਬਾਰੇ ਡੂੰਘੀ ਚਰਚਾ ਕੀਤੀ। 

ਸਵਾਮੀ ਜੀ ਨੇ ਮਨੁੱਖਾ ਜਨਮ ਦੀ ਅਨਮੋਲਤਾ ਬਾਰੇ ਸਮਝਾਉਂਦੇ ਹੋਏ ਕਿਹਾ ਕਿ ਇਹ ਸਾਰੇ ਜੀਵਾਂ ਵਿਚੋਂ ਵਿਸ਼ੇਸ਼ ਹੈ। ਮਨੁੱਖਾ ਸਰੀਰ ਸਿਰਫ਼ ਸੰਸਾਰੀ ਸੁਖਾਂ ਅਤੇ ਲਾਭਾਂ ਲਈ ਨਹੀਂ ਦਿੱਤਾ ਗਿਆ, ਸਗੋਂ ਇਹ ਸੱਚੇ ਪਰਮਾਤਮਾ ਨਾਲ ਮਿਲਾਪ ਕਰਨ ਦਾ ਅਵਸਰ ਹੈ। ਜਦ ਤੱਕ ਸਰੀਰ ਵਿੱਚ ਸਾਹ ਹੈ, ਤਦ ਤੱਕ ਹੀ ਇਸ ਜਨਮ ਦੀ ਕਦਰ ਹੈ। ਸਾਹ ਦੇ ਰੁਕਣ ਨਾਲ ਇਹ ਅਨਮੋਲ ਮੌਕਾ ਖ਼ਤਮ ਹੋ ਜਾਂਦਾ ਹੈ। ਇਸ ਲਈ ਮਨੁੱਖ ਨੂੰ ਗੁਰੂ ਦੀ ਸਰਨ ਲੈ ਕੇ ਸੱਚੀ ਬੰਦਗੀ ਦੀ ਰਾਹ ਪਕੜਨੀ ਚਾਹੀਦੀ ਹੈ। ਗੁਰੂ ਦੇ ਮਹੱਤਵ ਬਾਰੇ ਚਰਚਾ ਕਰਦਿਆਂ ਸਵਾਮੀ ਜੀ ਨੇ ਕਿਹਾ ਕਿ ਗੁਰੂ ਉਹ ਪ੍ਰਕਾਸ਼ ਹੈ ਜੋ ਅਗਿਆਨਤਾ ਦੇ ਅੰਧਕਾਰ ਨੂੰ ਦੂਰ ਕਰਦਾ ਹੈ ਅਤੇ ਜੀਵਨ ਨੂੰ ਸੱਚੇ ਮਾਰਗ ਉੱਤੇ ਲੈ ਕੇ ਜਾਂਦਾ ਹੈ। 

ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: ਬੱਸ ਸਟੈਂਡ ਨੇੜੇ ਚੱਲੀਆਂ ਤਾਬੜਤੋੜ ਗੋਲ਼ੀਆਂ, ਫ਼ੈਲੀ ਦਹਿਸ਼ਤ

PunjabKesari

ਗੁਰੂ ਬਿਨਾਂ ਜੀਵਨ ਦਾ ਮੂਲ ਭੇਦ ਸਮਝਣਾ ਅਸੰਭਵ ਹੈ। ਗੁਰੂ ਹੀ ਸੱਚੇ ਮਾਰਗ ਦੀ ਦਿਸ਼ਾ ਵਿਖਾਉਂਦਾ ਹੈ ਅਤੇ ਅੰਦਰੂਨੀ ਸ਼ਾਂਤੀ ਪ੍ਰਾਪਤ ਕਰਨ ਵਿੱਚ ਸਹਾਇਕ ਹੁੰਦਾ ਹੈ। ਸਵਾਮੀ ਜੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਮਨੁੱਖਾ ਸਰੀਰ ਬਹੁਤ ਅਨਮੋਲ ਹੈ। ਇਹ ਸਿਰਫ਼ ਸੁੱਖ ਜਾਂ ਮੌਜ-ਮਸਤੀ ਲਈ ਨਹੀਂ ਦਿੱਤਾ ਗਿਆ, ਸਗੋਂ ਇਸ ਸਰੀਰ ਦਾ ਅਸਲ ਮਕਸਦ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ। 

ਗੁਰੂ ਦੀ ਦਇਆ ਨਾਲ ਹੀ ਮਨੁੱਖ ਆਪਣੇ ਅਸਲ ਮੂਲ ਨੂੰ ਪਛਾਣ ਸਕਦਾ ਹੈ। ਜੇਕਰ ਇਸ ਮੌਕੇ ਨੂੰ ਵਿਅਰਥ ਕੀਤਾ ਗਿਆ ਤਾਂ ਇਸ ਤੋਂ ਵੱਡਾ ਅਫ਼ਸੋਸ ਹੋਰ ਕੋਈ ਨਹੀਂ ਹੋ ਸਕਦਾ। ਸਮਾਗਮ ਦੌਰਾਨ ਸਵਾਮੀ ਜੀ ਦੇ ਪ੍ਰਵਚਨਾਂ ਅਤੇ ਸ਼ਬਦ ਕੀਰਤਨ ਸੁਣ ਕੇ ਸੰਗਤ ਨੇ ਆਪਣੇ ਮਨ ਨੂੰ ਆਨੰਦਮਈ ਮਹਿਸੂਸ ਕੀਤਾ। ਬਹੁਤ ਸਾਰੇ ਲੋਕਾਂ ਨੇ ਆਪਣੇ ਜੀਵਨ ਦੇ ਮੂਲ ਉਦੇਸ਼ ਨੂੰ ਸਮਝਣ ਦਾ ਨਿਰਣੇ ਲਿਆ। ਇਹ ਸਮਾਗਮ ਸਿਰਫ਼ ਆਧਿਆਤਮਿਕ ਬੋਧ ਹੀ ਨਹੀਂ ਸਗੋਂ ਜੀਵਨ ਨੂੰ ਨਵੀਂ ਦਿਸ਼ਾ ਦੇਣ ਵਾਲਾ ਪ੍ਰੇਰਕ ਸਬਕ ਸਿੱਧ ਹੋਇਆ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਮੁੜ ਇੱਕਠਾ ਹੋਵੇਗਾ ਸੰਯੁਕਤ ਕਿਸਾਨ ਮੋਰਚਾ, 23 ਦਸੰਬਰ ਲਈ ਕਰ 'ਤਾ ਵੱਡਾ ਐਲਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News