1 ਜਨਵਰੀ ਤੋਂ ਦਿੱਲੀ ਅੰਦਰ ਦਾਖ਼ਲ ਹੋਣ ਵਾਲੇ ਵਪਾਰਕ ਵਾਹਨਾਂ ’ਤੇ ਲਾਗੂ ਹੋਵੇਗਾ ਨਵਾਂ ਨਿਯਮ

Thursday, Dec 31, 2020 - 05:31 PM (IST)

ਨਵੀਂ ਦਿੱਲੀ — ਦਿੱਲੀ ’ਚ ਦਾਖ਼ਲ ਹੋਣ ਵਾਲੇ ਵਪਾਰਕ ਵਾਹਨਾਂ ਨੂੰ ਹੁਣ ਰੇਡਿਓ ਫਰੀਕੁਐਂਸੀ ਆਇਡੈਂਟੀਫਿਕੇਸ਼ਨ(ਆਰਐਫਆਈਡੀ) ਟੈਗ ਨਾ ਲਗਾਉਣਾ ਜਾਂ ਠੀਕ ਢੰਗ ਨਾਲ ਨਾ ਲਗਾਉਣਾ ਭਾਰੀ ਪੈ ਸਕਦਾ ਹੈ। 1 ਜਨਵਰੀ ਤੋਂ ਬਿਨਾਂ ਆਰਐਫਆਈਡੀ ਟੈਗ ਦੇ ਵਪਾਰਕ ਵਾਹਨਾਂ ਨੂੰ ਦਿੱਲੀ ’ਚ ਦਾਖ਼ਲਾ ਨਹੀਂ ਮਿਲੇਗਾ। 
ਨਵਾਂ ਗਠਿਤ ਏਅਰ ਕੁਆਲਿਟੀ ਕਮਿਸ਼ਨ (ਦਿੱਲੀ ਐਨਸੀਆਰ ਲਈ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ) ਨੇ ਇਹ ਫੈਸਲਾ ਦਿੱਲੀ ਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ ਲਿਆ ਹੈ। ਜਾਣਕਾਰੀ ਦੇ ਅਨੁਸਾਰ ਰੋਜ਼ਾਨਾ ਲਗਭਗ 80,000 ਵਪਾਰਕ ਵਾਹਨ ਦਿੱਲੀ ਵਿਚ ਦਾਖਲ ਹੁੰਦੇ ਹਨ। ਲਗਭਗ 51,000 ਵਾਹਨਾਂ ਦਾ ਆਰਐਫਆਈਡੀ ਟੈਗ ਦਾ ਰਜਿਸਟ੍ਰੇਸ਼ਨ ਦਰਜ ਕੀਤਾ ਗਿਆ ਹੈ।

ਇਹ ਵੀ ਵੇਖੋ - ਸੋਨਾ-ਚਾਂਦੀ ਦੀਆਂ ਕੀਮਤਾਂ ਘਟੀਆਂ; ਬਾਜ਼ਾਰ ਨਾਲੋਂ ਸਸਤਾ ਸੋਨਾ ਖ਼ਰੀਦਣ ਲਈ ਸਿਰਫ਼ 1 ਦਿਨ ਬਾਕੀ

RFID ਟੈਗ ਲਗਾਉਣ ਤੋਂ ਬਾਅਦ ਵਪਾਰਕ ਵਾਹਨਾਂ ਨੂੰ ਐਂਟਰੀ ਟੋਲ ਪੁਆਇੰਟ ’ਤੇ ਟੈਕਸ ਲਈ ਖੜ੍ਹਨਾ ਨਹੀਂ ਪਵੇਗਾ। ਸਵੈਚਾਲਤ ਪ੍ਰਣਾਲੀ ਦੀ ਸਹਾਇਤਾ ਨਾਲ ਟੋਲ ’ਤੇ ਆਪਣੇ ਆਪ ਟੈਕਸ ਘਟਾ ਦਿੱਤਾ ਜਾਵੇਗਾ। ਇਸ ਨਾਲ ਪ੍ਰਵੇਸ਼ ਟੋਲ ’ਤੇ ਲੱਗਣ ਵਾਲੇ ਲੰਬੇ ਟ੍ਰੈਫਿਕ ਜਾਮ ਤੋਂ ਛੁਟਕਾਰਾ ਪਾਉਣ ਵਿਚ ਸਹਾਇਤਾ  ਮਿਲੇਗੀ ਅਤੇ ਪ੍ਰਦੂਸ਼ਣ ਵੀ ਘੱਟ ਹੋਵੇਗਾ। ਆਰਐਫਆਈਡੀ ਟੈਗ ਨੂੰ ਰੀਚਾਰਜ ਕਰਨ ’ਤੇ 10 ਪ੍ਰਤੀਸ਼ਤ ਦੀ ਛੋਟ ਵੀ ਹੋਵੇਗੀ। ਆਰਐਫਆਈਡੀ ਟੈਗ ਰੀਡਰ ਦਿੱਲੀ ਵਿਚ ਸਾਰੇ 13 ਐਂਟਰੀ ਪੁਆਇੰਟਸ ’ਤੇ ਸਥਾਪਤ ਹੈ।

ਇਹ ਵੀ ਵੇਖੋ - ਇਸ ਸਾਲ ਕੰਪਨੀਆਂ ਵਿਚ ਹਿੱਸੇਦਾਰੀ ਵੇਚਣ ਦੇ ਟੀਚੇ ਨੂੰ ਘਟਾ ਸਕਦੀ ਹੈ ਸਰਕਾਰ

ਕਿਥੋਂ ਲਿਆ ਜਾ ਸਕਦਾ ਹੈ ਟੈਗ

ਆਰਐਫਆਈਡੀ ਟੈਗ ਦੀ ਕੀਮਤ 200 ਰੁਪਏ ਹੈ। ਟੈਗ ਸੈਂਟਰ ਮਨੇਸਰ, ਕੁੰਡਲੀ, ਗਾਜ਼ੀਆਬਾਦ ਅਤੇ ਰਾਜੋਕਰੀ ਵਿਖੇ ਬਣਾਏ ਗਏ ਹਨ। ਟੈਗ ਦੀ ਰਜਿਸਟਰੀ ਕਰਨ ਲਈ ਵਾਹਨ ਦੀ ਆਰ.ਸੀ. ਕਾਪੀ, ਬੀਮੇ ਦੀ ਕਾਪੀ, ਡ੍ਰਾਇਵਿੰਗ ਲਾਇਸੈਂਸ ਅਤੇ ਵਾਹਨ ਦੇ ਮਾਲਕ ਦਾ ਫੋਨ ਨੰਬਰ ਇਸ ਲਈ ਲੋੜੀਂਦਾ ਹੈ। ਫਾਸਟੈਗ ਵਾਲੀਆਂ ਗੱਡੀਆਂ ਨੂੰ ਆਰ.ਐਫ.ਆਈ.ਡੀ. ਟੈਗ ਦੀ ਲੋੜ ਨਹੀਂ ਹੁੰਦੀ। ਵਪਾਰਕ ਵਾਹਨਾਂ ਦੀ ਪਛਾਣ ਲਈ ਆਰਐਫਆਈਡੀ ਸਿਸਟਮ 15 ਜੁਲਾਈ 2019 ਨੂੰ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਦੁਆਰਾ ਲਾਂਚ ਕੀਤਾ ਗਿਆ ਸੀ।

ਇਹ ਵੀ ਵੇਖੋ - ਭਾਰਤ ’ਤੇ 200 ਸਾਲ ਤੱਕ ਰਾਜ ਕਰਨ ਵਾਲੀ East India Company ਦੇ ਮਾਲਕ ਹਨ ਇਹ ਭਾਰਤੀ

ਉਹ ਵਾਹਨ ਜਿਹਨਾਂ ਨੂੰ 10 ਸਾਲ ਹੋ ਗਏ ਹਨ ਉਨ੍ਹਾਂ ਦਾ ਪਤਾ ਲੱਗੇਗਾ

ਇਸ ਪ੍ਰਾਜੈਕਟ ਦੇ ਤਹਿਤ 10 ਸਾਲ ਪੁਰਾਣੇ ਵਪਾਰਕ ਵਾਹਨਾਂ ਦੀ ਪਛਾਣ ਆਰਐਫਆਈਡੀ ਟੈਗਾਂ ਦੁਆਰਾ ਕੀਤੀ ਜਾਂਦੀ ਹੈ। ਪ੍ਰਦੂਸ਼ਣ ਦੇ ਮੱਦੇਨਜ਼ਰ 10 ਸਾਲ ਪੁਰਾਣੇ ਵਪਾਰਕ ਵਾਹਨਾਂ ਦੇ ਦਾਖਲੇ ’ਤੇ ਰੋਕ ਲਗਾਉਣ ਦੇ ਪ੍ਰਬੰਧ ਕੀਤੇ ਗਏ ਹਨ।

ਨੋਟ - ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News