ਸੀਤਾਰਾਮਨ ਨੇ ਕੌਮਾਂਤਰੀ IT ਕੰਪਨੀਆਂ ਨੂੰ ਭਾਰਤ ’ਚ ਮੌਕੇ ਲੱਭਣ ਲਈ ਦਿੱਤਾ ਸੱਦਾ
Tuesday, Apr 22, 2025 - 04:24 PM (IST)

ਸੈਨ ਫਰਾਂਸਿਸਕੋ (ਭਾਸ਼ਾ) - ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸੋਮਵਾਰ ਨੂੰ ਸੂਚਨਾ ਟੈਕਨਾਲੋਜੀ (ਆਈ. ਟੀ.) ਉਦਯੋਗ ਖੇਤਰ ਦੇ ਕਈ ਦਿੱਗਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤਕਨੀਕੀ ਸਹਿਯੋਗ ਅਤੇ ਨਿਵੇਸ਼ ਦੇ ਮੌਕੇ ਲੱਭਣ ਲਈ ਸੱਦਾ ਦਿੱਤਾ।
ਇਹ ਵੀ ਪੜ੍ਹੋ : 100000 ਰੁਪਏ ਤੱਕ ਪਹੁੰਚ ਜਾਵੇਗਾ ਸੋਨਾ! ਇਸ ਸਾਲ ਹੁਣ ਤੱਕ 20 ਵਾਰ ਤੋੜ ਚੁੱਕੈ ਰਿਕਾਰਡ
ਗੂਗਲ ਕਲਾਊਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਧਿਕਾਰੀ (ਸੀ. ਈ. ਓ.) ਥਾਮਸ ਕੁਰੀਅਨ ਅਤੇ ਉਨ੍ਹਾਂ ਦੀ ਟੀਮ ਦੇ ਨਾਲ ਦੋਪੱਖੀ ਬੈਠਕ ਦੌਰਾਨ ਸੀਤਾਰਾਮਨ ਨੇ ਉਨ੍ਹਾਂ ਨੂੰ ਖੇਤਰੀ ਸਹਿਯੋਗ ਲਈ ਭਾਰਤ ’ਚ ਸਥਾਨਕ ਸਬੰਧਾਂ ਦੀ ਭਾਲ ਕਰਨ ਅਤੇ ‘ਮੇਕ ਇਨ ਇੰਡੀਆ’ (ਭਾਰਤ ’ਚ ਨਿਰਮਾਣ ਕਰੋ) ਪਹਿਲ ਤਹਿਤ ਭਾਰਤ ਅਤੇ ਕੌਮਾਂਤਰੀ ਬਾਜ਼ਾਰ ਲਈ ਟੈਕਨਾਲੋਜੀ ਵਿਕਸਤ ਕਰਨ ਨੂੰ ਉਤਸ਼ਾਹਿਤ ਕੀਤਾ।
ਇਹ ਵੀ ਪੜ੍ਹੋ : 2 ਲੱਖ ਰੁਪਏ ਤੋਂ ਮਹਿੰਗਾ ਹੋ ਜਾਵੇਗਾ 10 ਗ੍ਰਾਮ ਸੋਨਾ, ਕੀਮਤਾਂ ਬਾਰੇ ਆਈ ਹੈਰਾਨ ਕਰਨ ਵਾਲੀ ਰਿਪੋਰਟ
ਉਨ੍ਹਾਂ ਨੇ ਹਾਲ ਹੀ ਦੇ ਸਾਲਾਂ ’ਚ ਡਿਜੀਟਲ ਇੰਡੀਆ ਪਹਿਲ ਤਹਿਤ ਭਾਰਤ ਦੇ ਡਿਜੀਟਲ ਬੁਨਿਆਦੀ ਢਾਂਚੇ ਦੇ ਤਬਦੀਲੀਯੋਗ ਵਿਕਾਸ ’ਤੇ ਚਰਚਾ ਕੀਤੀ, ਜਿਸ ਨੇ ਦੇਸ਼ ਨੂੰ ਡਿਜੀਟਲ ਸਵੀਕਾਰਤਾ ’ਚ ਕੌਮਾਂਤਰੀ ਅਗਵਾਈ ਦੇ ਰੂਪ ’ਚ ਸਥਾਪਤ ਕੀਤਾ। ਕੁਰੀਅਨ ਨੇ ਪ੍ਰਧਾਨ ਮੰਤਰੀ ਦੀ ਅਗਵਾਈ ’ਚ ਭਾਰਤ ਦੇ ਆਰਟੀਫਿਸ਼ੀਅਲ ਇੰਟੈਲੀ ਜੈਂਸੀ (ਏ. ਆਈ.) ਮਿਸ਼ਨ ਅਤੇ ਭਾਰਤ ਵੱਲੋਂ ਅਪਣਾਈ ਜਾ ਰਹੀ ਪ੍ਰਗਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭੂਮੀ ਅਤੇ ਸਮੁੰਦਰੀ ਢਾਂਚੇ ਦੇ ਮਾਧਿਅਮ ਨਾਲ ਭਾਰਤ ਨੂੰ ਕੌਮਾਂਤਰੀ ਨੈੱਟਵਰਕ ਨਾਲ ਜੋੜਨ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਅਮੀਰ Elon Musk ਦੀ ਮਾਂ ਦਾ 77ਵਾਂ ਜਨਮਦਿਨ, ਪੁੱਤਰ ਨੇ ਮੁੰਬਈ 'ਚ ਦਿੱਤਾ ਸਰਪ੍ਰਾਈਜ਼
ਟਿਊਰਿੰਗ ਦੇ ਸੀ. ਈ. ਓ. ਜੋਨਾਥਨ ਸਿਧਾਰਥ ਦੇ ਨਾਲ ਇਕ ਹੋਰ ਬੈਠਕ ਦੌਰਾਨ ਵਿੱਤ ਮੰਤਰੀ ਨੇ ਏ. ਆਈ. ਲਈ ਭਾਰਤ ਦੀ ਨੀਤੀਗਤ ਰੂਪਰੇਖਾ ਦੇ ਬਾਰੇ ’ਚ ਦੱਸਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਕੰਪਨੀ ਦੇ ਸਹਿਯੋਗ ਅਤੇ ਉਪਯੋਗੀ ਭਾਈਵਾਲੀ ਦੇ ਮੌਕੇ ਲੱਭਣ ਲਈ ਉਤਸ਼ਾਹਿਤ ਕੀਤਾ।
ਇਹ ਵੀ ਪੜ੍ਹੋ : ਸੋਨਾ-ਚਾਂਦੀ ਹੋਇਆ ਹੋਰ ਮਹਿੰਗਾ , ਲੱਖ ਰੁਪਏ ਦੇ ਨੇੜੇ ਪਹੁੰਚਿਆ ਭਾਅ
ਵਿੱਤ ਮੰਤਰੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ ਕਿ ਸਿਧਾਰਥ ਨੇ ਭਾਰਤ ਨੂੰ ਏ. ਆਈ. ਕ੍ਰਾਂਤੀ ’ਚ ਸਭ ਤੋਂ ਅੱਗੇ ਦੇਖਣ ਦੀ ਇੱਛਾ ਜਤਾਈ ਅਤੇ ਭਾਰਤ ਦੇ ਨਾਲ ਏ. ਆਈ. ਦੇ ਖੇਤਰ ’ਚ ਕੰਮ ਕਰਨ ਅਤੇ ਭਾਰਤੀ ਯੋਗਦਾਨਕਰਤਾਵਾਂ ਰਾਹੀਂ ਇਕ ਪ੍ਰਭੂਸੱਤਾ ਮਾਡਲ ਬਣਾਉਣ ਦੀ ਗੱਲ ਕਹੀ, ਜੋ ਦੁਨੀਆ ਦੇ ਨਾਲ ਇਕ ਖਾਕੇ ਦੇ ਰੂਪ ’ਚ ਕੰਮ ਕਰ ਸਕਦਾ ਹੈ।
ਡੇਟਾ ਰੋਬੋਟ ਦੇ ਸੀ. ਈ. ਓ. ਦੇਬਾਂਜਨ ਸਾਹਾ ਨੇ ਵੀ ਵਿੱਤ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਏ. ਆਈ. ਮਹਾਸ਼ਕਤੀ ਬਣਾਉਣ ਦੀ ਭਾਰਤ ਦੀ ਸਮਰਥਾ ਦਾ ਜ਼ਿਕਰ ਕਰਦੇ ਹੋਏ ਏ. ਆਈ. ਸੈਂਟਰ ਆਫ ਐਕਸੀਲੈਂਸ ’ਚ ਭਾਗ ਲੈਣ ਦੀ ਸੂਚੀ ਜਤਾਈ, ਜਿਸ ਲਈ ਹਾਲ ਹੀ ’ਚ ਕੇਂਦਰੀ ਬਜਟ 2025-26 ’ਚ 500 ਕਰੋੜ ਰੁਪਏ ਵੰਡ ਕੀਤੇ ਗਏ ਹਨ। ਵਿੱਤ ਮੰਤਰਾਲਾ ਨੇ ‘ਐਕਸ’ ’ਤੇ ਕਿਹਾ,‘‘ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਡਿਜੀਟਲ ਬੁਨਿਆਦੀ ਢਾਂਚੇ ਨੂੰ ਬੜ੍ਹਾਵਾ ਦੇਣ ਲਈ ਭਾਰਤ ਸਰਕਾਰ ਵੱਲੋਂ ਸਾਲਾਂ ’ਚ ਉਠਾਏ ਗਏ ਕਦਮਾਂ ਨੂੰ ਕੇਂਦਰਿਤ ਕੀਤਾ, ਜਿਸ ’ਚ ‘ਇੰਡੀਆ ਏ. ਆਈ. ਮਿਸ਼ਨ’ ਲਈ 10,300 ਕਰੋੜ ਰੁਪਏ ਦਾ ਬਜਟ, ਭਾਰਤਜੇਨ ਅਤੇ ਸਰਵਮ-1 ਰਾਹੀਂ ਏ. ਆਈ. ਭਾਸ਼ਾ ਟੈਕਨਾਲੋਜੀਆਂ ਦਾ ਨਿਰਮਾਣ ਅਤੇ ਆਈ. ਟੀ ਈ. ਜੋਧਪੁਰ ’ਚ ਸਿਰਜਨਾਤਮਕ ਏ. ਆਈ. ਲਈ ਸਿਰਜਨ ਕੇਂਦਰ ਦੀ ਸਥਾਪਨਾ ਸ਼ਾਮਲ ਹੈ।’’
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8