ਇਰਾਨ ਜੰਗ ਕਾਰਨ ਨਿਵੇਸ਼ਕਾਂ ''ਚ ਮਚਾਈ ਹਾਹਾਕਾਰ ! ਮੂਧੇ ਮੂੰਹ ਡਿੱਗੇ 400 ਤੋਂ ਵੱਧ ਕੰਪਨੀਆਂ ਦੇ ਸ਼ੇਅਰ

Tuesday, Mar 17, 2026 - 10:23 AM (IST)

ਇਰਾਨ ਜੰਗ ਕਾਰਨ ਨਿਵੇਸ਼ਕਾਂ ''ਚ ਮਚਾਈ ਹਾਹਾਕਾਰ ! ਮੂਧੇ ਮੂੰਹ ਡਿੱਗੇ 400 ਤੋਂ ਵੱਧ ਕੰਪਨੀਆਂ ਦੇ ਸ਼ੇਅਰ

ਬਿਜ਼ਨੈੱਸ ਡੈਸਕ- ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਨੇ ਹੁਣ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਰਾਨ ਅਤੇ ਇਜ਼ਰਾਈਲ ਵਿਚਕਾਰ ਭਖ਼ਦੀ ਜਾ ਰਹੀ ਜੰਗ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵੀ ਹਾਹਾਕਾਰ ਮਚ ਗਈ ਹੈ। ਰਿਪੋਰਟਾਂ ਅਨੁਸਾਰ, ਜੰਗ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਲਗਭਗ 400 ਪ੍ਰਮੁੱਖ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਨਿਵੇਸ਼ਕਾਂ 'ਚ ਹਾਹਾਕਾਰ ਮਚੀ ਹੋਈ ਹੈ।

ਇਸ ਦੌਰਾਨ ਇਨਫੋਬੀਨਜ਼ ਟੈੱਕ (35 ਫ਼ੀਸਦੀ), IDBI Bank (35 ਫ਼ੀਸਦੀ), ਰਾਜੇਸ਼ ਐਕਸਪੋ (28 ਫ਼ੀਸਦੀ), ਰੇਨ ਇੰਡਸਟ੍ਰੀਜ਼ (24 ਫ਼ੀਸਦੀ), ਲਾਰਸਨ ਟਰਬੋ (20 ਫ਼ੀਸਦੀ) ਤੇ ਅਸ਼ੋਕ ਲੇਲੈਂਡ (19 ਫ਼ੀਸਦੀ) 'ਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ ਹੈ। ਸ਼ੇਅਰ ਬਾਜ਼ਾਰ 'ਚ ਆ ਰਹੀ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਇਰਾਨ ਵੱਲੋਂ ਤੇਲ ਸਪਲਾਈ ਰੂਟਾਂ (ਹਾਰਮੁਜ਼ ਸਟ੍ਰੇਟ) 'ਤੇ ਪਾਬੰਦੀ ਅਤੇ ਤੇਲ ਖੇਤਰਾਂ 'ਤੇ ਹਮਲਿਆਂ ਦੇ ਡਰ ਨੇ ਕੱਚੇ ਤੇਲ ਦੀਆਂ ਕੀਮਤਾਂ ਨੂੰ 100 ਡਾਲਰ ਦੇ ਪਾਰ ਪਹੁੰਚਾ ਦਿੱਤਾ ਹੈ। ਇਸ ਦਾ ਸਿੱਧਾ ਅਸਰ ਭਾਰਤ ਵਰਗੇ ਤੇਲ ਦਰਾਮਦ ਕਰਨ ਵਾਲੇ ਦੇਸ਼ਾਂ ਦੀਆਂ ਕੰਪਨੀਆਂ 'ਤੇ ਪੈ ਰਿਹਾ ਹੈ। ਜੰਗ ਕਾਰਨ ਸਮੁੰਦਰੀ ਰਸਤੇ ਪ੍ਰਭਾਵਿਤ ਹੋਏ ਹਨ, ਜਿਸ ਨਾਲ ਲੌਜਿਸਟਿਕਸ ਅਤੇ ਨਿਰਮਾਣ ਖੇਤਰ ਦੀਆਂ ਕੰਪਨੀਆਂ ਦੀ ਲਾਗਤ ਵਧ ਗਈ ਹੈ।

ਇਹ ਵੀ ਪੜ੍ਹੋ- ਜੰਗ ਵਿਚਾਲੇ UAE 'ਚ 19 ਭਾਰਤੀ ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਇਹ ਸਖ਼ਤ ਕਾਰਵਾਈ

ਇਸ ਅਨਿਸ਼ਚਿਤਤਾ ਦੇ ਮਾਹੌਲ ਕਾਰਨ ਨਿਵੇਸ਼ਕ ਤੇਜ਼ੀ ਨਾਲ ਆਪਣੇ ਸ਼ੇਅਰ ਵੇਚ ਰਹੇ ਹਨ ਅਤੇ ਸੁਰੱਖਿਅਤ ਨਿਵੇਸ਼ ਜਿਵੇਂ ਕਿ ਸੋਨੇ ਵੱਲ ਰੁਖ਼ ਕਰ ਰਹੇ ਹਨ। ਬਾਜ਼ਾਰ ਵਿਸ਼ਲੇਸ਼ਕਾਂ ਅਨੁਸਾਰ, ਕਈ ਸੈਕਟਰਾਂ ਵਿੱਚ ਸਭ ਤੋਂ ਵੱਧ ਗਿਰਾਵਟ ਦੇਖੀ ਗਈ ਹੈ, ਜਿਨ੍ਹਾਂ 'ਚ ਪੇਂਟ ਅਤੇ ਟਾਇਰ ਇੰਡਸਟਰੀ, ਏਵੀਏਸ਼ਨ, ਆਈ.ਟੀ. ਸੈਕਟਰ ਵਰਗੇ ਖੇਤਰਾਂ ਦੇ ਸ਼ੇਅਰਾਂ 'ਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ ਹੈ। ਇਸ ਗਿਰਾਵਟ ਕਾਰਨ ਬੀ.ਐੱਸ.ਈ. 'ਤੇ ਲਿਸਟਿਡ ਕੰਪਨੀਆਂ ਦੀ ਕੁੱਲ ਮਾਰਕੀਟ ਕੈਪ ਵਿੱਚ ਕੁਝ ਹੀ ਘੰਟਿਆਂ ਵਿੱਚ ਹਜ਼ਾਰਾਂ ਕਰੋੜ ਤੱਕ ਦੀ ਕਮੀ ਆਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਯੁੱਧਬੰਦੀ ਦੇ ਸੰਕੇਤ ਨਹੀਂ ਮਿਲਦੇ, ਬਾਜ਼ਾਰ ਵਿੱਚ ਇਹ ਉਤਾਰ-ਚੜ੍ਹਾਅ ਜਾਰੀ ਰਹਿ ਸਕਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News