ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿਖੇ SBI ਦੀ ਪਹਿਲੀ ਸ਼ਾਖਾ ਦਾ ਕੀਤਾ ਉਦਘਾਟਨ

Saturday, Jul 24, 2021 - 04:05 PM (IST)

ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿਖੇ SBI ਦੀ ਪਹਿਲੀ ਸ਼ਾਖਾ ਦਾ ਕੀਤਾ ਉਦਘਾਟਨ

ਨਵੀਂ ਦਿੱਲੀ (ਪੀ. ਟੀ.) - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੀ ਨਵੀਂ ਸ਼ਾਖਾ ਦਾ ਉਦਘਾਟਨ ਕੀਤਾ। ਇਹ ਜਾਣਕਾਰੀ ਇਕ ਅਧਿਕਾਰਤ ਬਿਆਨ ਵਿਚ ਦਿੱਤੀ ਗਈ ਹੈ। ਰਾਸ਼ਟਰਪਤੀ ਭਵਨ ਕੰਪਲੈਕਸ ਵਿੱਚ ਐਸਬੀਆਈ ਦੀ ਇਹ ਪਹਿਲੀ ਸ਼ਾਖਾ ਹੈ।

PunjabKesari

ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਅਨੁਸਾਰ ਰਾਸ਼ਟਰਪਤੀ ਕੋਵਿੰਦ ਖ਼ੁਦ ਐਸ.ਬੀ.ਆਈ. ਸ਼ਾਖਾ ਵਿੱਚ ਪਹਿਲੇ ਗਾਹਕ ਸਨ। ਉਨ੍ਹਾਂ ਦਾ ਖਾਤਾ ਖੋਲ੍ਹਣ ਤੋਂ ਬਾਅਦ, ਬੈਂਕ ਨੇ ਉਨ੍ਹਾਂ ਨੂੰ ਇੱਕ ਪਾਸਬੁੱਕ ਵੀ ਦਿੱਤੀ। ਇਸ ਮੌਕੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਕੇਂਦਰੀ ਵਿੱਤ ਰਾਜ ਮੰਤਰੀ ਡਾ: ਭਾਗਵਤ ਕਿਸ਼ਨ ਰਾਓ ਅਤੇ ਐਸ.ਬੀ.ਆਈ. ਦੇ ਚੇਅਰਮੈਨ ਦਿਨੇਸ਼ ਖਾਰਾ ਮੌਜੂਦ ਸਨ। ਇਸ ਸ਼ਾਖਾ ਦੀਆਂ ਕੁਝ ਮਹੱਤਵਪੂਰਣ ਵਿਸ਼ੇਸ਼ਤਾਵਾਂ ਦੇ ਤਹਿਤ ਇਸ ਵਿਚ ਵੱਖ-ਵੱਖ ਪ੍ਰਕਿਰਿਆਵਾਂ ਲਈ ਪੂਰੀ ਤਰ੍ਹਾਂ ਡਿਜੀਟਾਈਜ਼ੇਸ਼ਨ ਦੀ ਨੀਤੀ ਅਪਣਾਈ ਗਈ ਹੈ। ਇਸ ਸ਼ਾਖਾ ਵਿਚ ਸਾਰੀਆਂ ਵਿੱਤੀ ਸੇਵਾਵਾਂ ਇਕ ਛੱਤ ਹੇਠ ਉਪਲਬਧ ਹੋਣਗੀਆਂ।

ਇਹ ਵੀ ਪੜ੍ਹੋ: Bitcoin ਸਮੇਤ ਇਨ੍ਹਾਂ ਕ੍ਰਿਪਟੋਕਰੰਸੀ 'ਚ ਨਿਵੇਸ਼ ਕਰਨ ਵਾਲਿਆਂ 'ਤੇ IT ਵਿਭਾਗ ਕੱਸੇਗਾ ਸ਼ਿਕੰਜਾ

ਸ ਤੋਂ ਇਲਾਵਾ ਸ਼ਾਖਾ ਵੀਡਿਓ ਕੇਵਾਈਸੀ, ਆਟੋਮੈਟਿਕ ਕੈਸ਼ ਡਿਪਾਜ਼ਿਟ ਅਤੇ ਕਢਵਾਉਣ ਵਾਲੀ ਮਸ਼ੀਨ ਅਤੇ ਪਾਸਬੁੱਕ ਪ੍ਰਿੰਟਿੰਗ ਮਸ਼ੀਨ ਵਰਗੀਆਂ ਨਵੀਨਤਮ ਡਿਜੀਟਲ ਸਹੂਲਤਾਂ ਨਾਲ ਲੈਸ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਭਵਨ ਕੰਪਲੈਕਸ ਵਿਚ ਸਥਿਤ ਇਸ ਸ਼ਾਖਾ ਨੂੰ ਉਹ ਲੋਕ ਵਰਤ ਸਕਦੇ ਹਨ ਜੋ ਰਾਸ਼ਟਰਪਤੀ ਅਸਟੇਟ ਦੇ ਵਸਨੀਕ ਨਹੀਂ ਹਨ। ਐਸ.ਬੀ.ਆਈ. ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ।

ਇਹ ਵੀ ਪੜ੍ਹੋ: Income Tax ਵਿਭਾਗ ਦੇ ਨੋਟਿਸ ਖ਼ਿਲਾਫ਼ ਟੈਕਸਦਾਤਿਆਂ ਵੱਲੋਂ ਹਾਈਕੋਰਟ ਦਾ ਰੁਖ਼, ਦਿੱਤੀ ਚੁਣੌਤੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News