ਮੇਰੇ ਫ਼ੋਨ ''ਚ ਪੈਗਾਸਸ ਸੀ, ਖੁਫ਼ੀਆ ਅਧਿਕਾਰੀਆਂ ਨੇ ਸਾਵਧਾਨ ਰਹਿਣ ਲਈ ਕਿਹਾ ਸੀ : ਰਾਹੁਲ

Friday, Mar 03, 2023 - 12:27 PM (IST)

ਮੇਰੇ ਫ਼ੋਨ ''ਚ ਪੈਗਾਸਸ ਸੀ, ਖੁਫ਼ੀਆ ਅਧਿਕਾਰੀਆਂ ਨੇ ਸਾਵਧਾਨ ਰਹਿਣ ਲਈ ਕਿਹਾ ਸੀ : ਰਾਹੁਲ

ਲੰਡਨ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਅਤੇ ਕਈ ਹੋਰ ਵਿਰੋਧੀ ਨੇਤਾਵਾਂ ਦੇ ਫ਼ੋਨ 'ਚ ਪੈਗਾਸਸ ਸਪਾਈਵੇਅਰ ਸੀ ਅਤੇ ਖੁਫ਼ੀਆ ਅਧਿਕਾਰੀਆਂ ਨੇ ਖ਼ੁਦ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਸੀ ਕਿ ਗੱਲਬਾਤ ਕਰਦੇ ਹੋਏ ਉਹ ਸਾਵਧਾਨ ਰਹਿਣ, ਕਿਉਂਕਿ ਉਨ੍ਹਾਂ ਦੀਆਂ ਗੱਲਾਂ ਰਿਕਾਰਡ ਕੀਤੀਆਂ ਜਾ ਰਹੀਆਂ ਹਨ। ਰਾਹੁਲ ਨੇ ਮਸ਼ਹੂਰ ਕੈਂਬ੍ਰਿਜ ਯੂਨੀਵਰਸਿਟੀ 'ਚ ਦਿੱਤੇ ਬਿਆਨ 'ਚ ਇਹ ਦੋਸ਼ ਵੀ ਲਗਾਇਆ ਕਿ ਭਾਰਤ 'ਚ ਲੋਕਤੰਤਰ 'ਤੇ ਹਮਲਾ ਹੋ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਲੋਕਤੰਤਰੀ ਢਾਂਚੇ ਨੂੰ ਨਸ਼ਟ ਕਰ ਰਹੇ ਹਨ।'' 'ਇੰਡੀਅਨ ਓਵਰਸੀਜ਼ ਕਾਂਗਰਸ' ਦੇ ਮੁਖੀ ਸੈਮ ਪਿਤਰੋਦਾ ਨੇ ਰਾਹੁਲ ਦੇ ਬਿਆਨ ਦਾ ਵੀਡੀਓ ਆਪਣੇ ਯੂ-ਟਿਊਬ ਚੈਨਲ 'ਤੇ ਜਾਰੀ ਕੀਤਾ ਹੈ। ਰਾਹੁਲ ਨੇ ਇਸ ਬਿਆਨ 'ਚ ਆਪਣੀ 'ਭਾਰਤ ਜੋੜੋ ਯਾਤਰਾ' ਅਤੇ ਚੀਨ ਦੇ ਸੰਦਰਭ 'ਚ ਵਿਸਥਾਰ ਨਾਲ ਗੱਲਬਾਤ ਕੀਤੀ ਹੈ।

ਉਨ੍ਹਾਂ ਨੇ ਭਾਰਤ 'ਚ ਵਿਰੋਧੀ ਨੇਤਾਵਾਂ ਦੀ ਨਿਗਰਾਨੀ ਕੀਤੇ ਜਾਣ ਦਾ ਜ਼ਿਕਰ ਕਰਦੇ ਹੋਏ ਦਾਅਵਾ ਕੀਤਾ,''ਮੇਰੇ ਫ਼ੋਨ 'ਚ ਪੈਗਾਸਸ ਸੀ, ਕਈ ਹੋਰ ਨੇਤਾਵਾਂ ਦੇ ਫ਼ੋਨ 'ਚ ਵੀ ਪੈਗਾਸਸ ਸੀ। ਖੁਫ਼ੀਆ ਅਧਿਕਾਰੀਆਂ ਨੇ ਮੈਨੂੰ ਫ਼ੋਨ ਕਰ ਕੇ ਦੱਸਿਆ ਕਿ ਫ਼ੋਨ 'ਤੇ ਗੱਲਬਾਤ ਕਰਦੇ ਹੋਏ ਕ੍ਰਿਪਾ ਸਾਵਧਾਨ ਰਹਿਣਾ, ਕਿਉਂਕਿ ਅਸੀਂ (ਤੁਹਾਡੀਆਂ ਗੱਲਾਂ ਨੂੰ) ਰਿਕਾਰਡ ਕਰ ਰਹੇ ਹਾਂ।'' ਰਾਹੁਲ ਨੇ 'ਭਾਰਤ ਜੋੜੋ ਯਾਤਰਾ' ਕੱਢਣ ਦੇ ਕਾਰਨ ਦੇ ਸੰਦਰਭ 'ਚ ਕਿਹਾ 'ਜਦੋਂ ਲੋਕਤੰਤਰੀ ਢਾਂਚੇ 'ਤੇ ਹਮਲਾ ਹੋ ਰਿਹਾ ਹੈ ਤਾਂ ਵਿਰੋਧੀ ਵਜੋਂ ਸਾਡੇ ਲਈ ਗੱਲਬਾਤ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਭਾਰਤ ਦੀ ਸੰਸਕ੍ਰਿਤੀ ਅਤੇ ਇਤਿਹਾਸ ਵੱਲ ਮੁੜਨ ਦਾ ਫ਼ੈਸਲਾ ਕੀਤਾ। ਤੁਸੀਂ ਦਾਂਡੀ ਯਾਤਰਾ ਬਾਰੇ ਸੁਣਿਆ ਹੋਵੇਗਾ ਜੋ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਖ਼ਿਲਾਫ਼ ਕੱਢੀ ਸੀ।'' ਉਨ੍ਹਾਂ ਕਿਹਾ ਕਿ ਇਸ 'ਭਾਰਤ ਜੋੜੋ ਯਾਤਰਾ' ਦਾ ਮਕਸਦ ਸਿਰਫ਼ ਦੂਰੀ ਤੈਅ ਕਰਨਾ ਨਹੀਂ ਸਗੋਂ ਲੋਕਾਂ ਨੂੰ ਸੁਣਨਾ ਸੀ। ਰਾਹੁਲ ਨੇ ਇਹ ਦਾਅਵਾ ਵੀ ਕੀਤਾ ਕਿ ਭਾਰਤ 'ਚ ਮੀਡੀਆ ਅਤੇ ਕਈ ਹੋਰ ਸੰਸਥਾਵਾਂ ਨੂੰ ਕਬਜ਼ੇ 'ਚ ਕਰ ਲਿਆ ਗਿਆ ਹੈ।


author

DIsha

Content Editor

Related News