ਦੁਬਈ ਏਅਰ ਸ਼ੋਅ ’ਚ ਸੂਰਿਆ ਕਿਰਨ ਟੀਮ ਨੇ ਦਿਖਾਇਆ ਜਲਵਾ, ਬੁਰਜ਼ ਖਲੀਫਾ ਦੇ ਉੱਪਰ ਭਰੀ ਉਡਾਣ
Friday, Nov 19, 2021 - 02:52 PM (IST)
ਨਵੀਂ ਦਿੱਲੀ/ਦੁਬਈ (ਵਾਰਤਾ)- ਭਾਰਤੀ ਹਵਾਈ ਫੌਜ ਦੇ ਸੂਰਿਆ ਕਿਰਨ ਏਅਰੋਬੈਟਿਕਸ ਟੀਮ ਦੇ ਜਹਾਜ਼ਾਂ ਨੇ ਦੁਬਈ ਏਅਰ ਸ਼ੋਅ ਵਿਚ ਜ਼ਬਰਦਸਤ ਜਲਵਾ ਦਿਖਾਉਂਦੇ ਹੋਏ ਹੈਰਾਨੀਜਨਕ ਕਰਤਬਬਾਜੀ ਕੀਤੀ ਅਤੇ ਦੁਨੀਆ ਦੀ ਸਭ ਤੋਂ ਉੱਚੀ ਕਹੀ ਜਾਣ ਵਾਲੀ ਇਮਾਰਤ ਬੁਰਜ਼ ਖਲੀਫਾ ਦੇ ਉੱਪਰ ਉਡਾਣ ਭਰੀ। ਹਵਾਈ ਫੌਜ ਦੀ ਸੂਰਿਆ ਕਿਰਨ ਅਤੇ ਸਾਰੰਗ ਏਅਰੋਬੈਟਿਕਸ ਟੀਮ ਅਤੇ ਸਵਦੇਸ਼ੀ ਤੇਜਸ ਜਹਾਜ਼ਾਂ ਦੀ ਟੀਮ ਦੁਬਈ ਏਅਰ ਸ਼ੋਅ ਵਿਚ ਹਿੱਲਾ ਲੈਣ ਗਈ ਹੋਈ ਹੈ।
ਸੂਰਿਆ ਕਿਰਨ ਟੀਮ ਨੇ ਏਅਰ ਸ਼ੋਅ ਦੀ ਸਮਾਪਤੀ ਤੋਂ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਸੰਯੁਕਤ ਅਰਬ ਅਮੀਰਾਤ ਹਵਾਈ ਫੌਜ ਦੇ ਅਲ ਫਰਸਾਨ ਜਹਾਜ਼ਾਂ ਦੀ ਟੀਮ ਨਾਲ ਜ਼ਬਰਦਸਤ ਜੁਗਲਬੰਦੀ ਦਿਖਾਉਂਦੇ ਹੋਏ ਕਰਤਬਬਾਜੀ ਦਿਖਾਈ। ਸੂਰਿਆ ਕਿਰਨ ਟੀਮ ਨੇ ਅਲ ਫਰਸਾਨ ਜਹਾਜ਼ਾਂ ਨਾਲ ਦੁਬਈ ਦੇ ਅਹਿਮ ਟਿਕਾਣਿਆਂ ਬੁਰਜ਼ ਖਲੀਫਾ, ਪਾਮ ਜੁਮੇਰਹਿ ਅਤੇ ਬੁਰਜ਼ ਅਲ ਅਰਬ ਦੇ ਉੱਪਰ ਉਡਾਣ ਭਰਦੇ ਹੋਏ ਕਰਤਬ ਦਿਖਾਏ। ਏਅਰ ਸ਼ੋਅ ਵਿਚ ਦਰਸ਼ਕਾਂ ਨੇ ਸੂਰਿਆ ਕਿਰਨ ਜਹਾਜ਼ਾਂ ਦੇ ਪ੍ਰਦਰਸ਼ਨ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ। ਇਸ ਤੋਂ ਇਲਾਵਾ ਤੇਜਸ ਜਹਾਜ਼ਾਂ ਦੀ ਤਾਕਤ ਅਤੇ ਹੁਨਰ ਦੇ ਜਲਵੇ ਦੇਖ ਕੇ ਵੀ ਲੋਕ ਦੰਗ ਰਹਿ ਗਏ। ਦੁਬਈ ਏਅਰ ਸ਼ੋਅ 14 ਨਵੰਬਰ ਨੂੰ ਸ਼ੁਰੂ ਹੋਇਆ ਸੀ ਅਤੇ ਵੀਰਵਾਰ ਨੂੰ ਸਮਾਪਤ ਹੋ ਗਿਆ।
ਇਹ ਵੀ ਪੜ੍ਹੋ : ਯੋਗ ਗੁਰੂ ਬਾਬਾ ਰਾਮਦੇਵ ਪੁੱਜੇ ਨੇਪਾਲ, ਪਤੰਜਲੀ ਆਯੁਰਵੇਦ ਦੇ 2 TV ਚੈਨਲ ਕਰਨਗੇ ਲਾਂਚ
ਸੂਰਿਆ ਕਿਰਨ ਏਅਰੋਬੈਟਿਕਸ ਟੀਮ ਇਸ ਤੋਂ ਪਹਿਲਾਂ ਸ਼੍ਰੀਲੰਕਾ, ਮਿਆਂਮਾਰ, ਮਲੇਸ਼ੀਆ, ਸਿੰਗਾਪੁਰ, ਥਾਈਲੈਂਡ, ਲਾਓ ਅਤੇ ਚੀਨ ਵਿਚ ਕੌਮਾਂਤਰੀ ਪੱਧਰ ’ਤੇ ਆਪਣੇ ਜਲਵੇ ਦਿਖਾ ਚੁੱਕੀ ਹੈ। ਟੀਮ ਦੀ ਅਗਵਾਈ ਗਰੁੱਪ ਕੈਪਟਨ ਅਨੂਪ ਸਿੰਘ ਕਰ ਰਹੇ ਸਨ। ਯੂ.ਏ.ਈ. ਸਰਕਾਰ ਨੇ ਇਸ ਏਅਰ ਸ਼ੋਅ ਵਿਚ ਹਿੱਸਾ ਲੈਣ ਲਈ ਹਵਾਈ ਫ਼ੌਜ ਨੂੰ ਸੱਦਾ ਦਿੱਤਾ ਸੀ।
ਇਹ ਵੀ ਪੜ੍ਹੋ : ਮੈਕਸੀਕੋ ’ਚ ਪੁਲ ਨਾਲ ਲਟਕੀਆਂ ਮਿਲੀਆਂ 10 ਲੋਕਾਂ ਦੀਆਂ ਲਾਸ਼ਾਂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।