‘ਗੈਰ-ਕਾਨੂੰਨੀ Online ਗੇਮਿੰਗ ਨੂੰ ਰੋਕਣ ਲਈ ਸਰਕਾਰ ਨੂੰ Google, Meta ਦਾ ਸਾਥ ਲੈਣਾ ਹੋਵੇਗਾ’
Friday, Mar 07, 2025 - 01:23 PM (IST)

ਨਵੀਂ ਦਿੱਲੀ- ਭਾਰਤ ਵਿਚ ਤੇਜ਼ੀ ਨਾਲ ਵੱਧ ਦੇ ਗੈਰ-ਕਾਨੂੰਨੀ ਆਨਲਾਈਨ ਗੇਮਿੰਗ ਸੈਕਟਰ ਦੇ ਖਾਤਮੇ ਲਈ ਜ਼ਰੂਰੀ ਹੈ ਕਿ ਸਰਕਾਰ ਲਈ ਗੂਗਲ ਅਤੇ ਮੈਟਾ ਵਰਗੀਆਂ ਵੱਡੀਆਂ ਤਕਨਾਲੋਜੀ ਕੰਪਨੀਆਂ ਨਾਲ ਮਿਲ ਕੇ ਯਤਨ ਕਰੇ। ਇਕ ਰਿਪੋਰਟ ਵਿਚ ਇਹ ਸੁਝਾਅ ਦਿੱਤਾ ਗਿਆ ਹੈ। ਖੋਜ ਸੰਸਥਾ ਡਿਜੀਟਲ ਇੰਡੀਆ ਫਾਊਂਡੇਸ਼ਨ ਨੇ ਇਕ ਰਿਪੋਰਟ ਵਿਚ ਕਿਹਾ ਕਿ ਗੈਰ-ਕਾਨੂੰਨੀ ਆਪਰੇਟਰ ਡਿਜੀਟਲ ਇਸ਼ਤਿਹਾਰਾਂ ਅਤੇ ਮਾਰਕੀਟਿੰਗ ਚੈਨਲਾਂ, ਭੁਗਤਾਨ ਈਕੋਸਿਸਟਮ ਅਤੇ ਸਾਫਟਵੇਅਰ ਪ੍ਰਦਾਤਾਵਾਂ ਦੇ ਇਕ ਬੜੇ ਹੀ ਵਧੀਆ ਨੈੱਟਵਰਕ ਰਾਹੀਂ ਆਪਣੇ ਕਾਰਜਾਂ ਨੂੰ ਕਾਇਮ ਰੱਖਣ ਵਿਚ ਸਫਲ ਰਹਿੰਦੇ ਹਨ।
ਰਿਪੋਰਟ ਕਹਿੰਦੀ ਹੈ, ‘‘ਇਸ ਗੈਰ-ਕਾਨੂੰਨੀ ਸੈਕਟਰ ਦਾ ਸਾਲਾਨਾ ਆਕਾਰ 100 ਅਰਬ ਡਾਲਰ ਤੋਂ ਵੱਧ ਹੈ ਅਤੇ ਇਹ ਪ੍ਰਤੀ ਸਾਲ 30 ਫੀਸਦੀ ਦੀ ਦਰ ਨਾਲ ਤੇਜ਼ੀ ਨਾਲ ਵਧ ਰਿਹਾ ਹੈ। ਅਜਿਹਾ ਡਿਜੀਟਲ ਮਾਧਿਅਮ ਨੂੰ ਤੇਜ਼ੀ ਨਾਲ ਅਪਣਾਉਣ, ਤਕਨੀਕੀ ਤਰੱਕੀ ਅਤੇ ਵਧਦੀ ਰੈਗੂਲੇਟਰੀ ਅਨਿਸ਼ਚਿਤਤਾ ਵਧਣ ਦੇ ਕਾਰਨ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8