ਵਿਰਾਟ ਕੋਹਲੀ ਨੇ ਪਤਨੀ ਲਈ ਗਾਇਆ ਰੋਮਾਂਟਿਕ ਗੀਤ, ਸੁਣ ਭਾਵੁਕ ਹੋਈ ਅਨੁਸ਼ਕਾ ਦੇ ਨਿਕਲੇ ਹੰਝੂ (ਵੀਡੀਓ)

4/30/2021 12:05:35 PM

ਮੁੰਬਈ (ਬਿਊਰੋ) - ਵਿਰੁਸ਼ਕਾ ਯਾਨੀ ਵਿਰਾਟ ਅਤੇ ਅਨੁਸ਼ਕਾ ਦੀ ਜੋੜੀ ਨਾ ਸਿਰਫ਼ ਕ੍ਰਿਕਟ ਅਤੇ ਬਾਲੀਵੁੱਡ ਦੇ ਪ੍ਰਸ਼ੰਸਕਾਂ ਨੂੰ ਲੁਭਾਉਂਦੀ ਹੈ ਸਗੋਂ ਉਹ ਇਕ ਅਜਿਹਾ ਜੋੜਾ ਹੈ, ਜੋ ਬਾਕੀ ਲੋਕਾਂ ਲਈ ਪਿਆਰ ਦੀ ਪ੍ਰੇਰਣਾ ਦਾ ਵੀ ਕੰਮ ਕਰਦਾ ਹੈ। ਕ੍ਰਿਕਟ ਜਦੀ ਦੁਨੀਆ ਦੇ ਦਿੱਗਜਾਂ 'ਚੋਂ ਸ਼ਾਮਲ ਵਿਰਾਟ ਕੋਹਲੀ ਫੀਲਡ 'ਚ ਆਪਣੇ ਅਗ੍ਰੇਸਿਵ ਅਪ੍ਰੋਚ ਲਈ ਜਾਣਿਆ ਜਾਂਦਾ ਹੈ। ਪਿੱਚ 'ਤੇ ਗੇਂਦਬਾਜ਼ਾਂ ਦਾ ਕੁਟਾਪਾ ਅਤੇ ਸ਼ਾਨਦਾਰ ਕਪਤਾਨੀ ਤੋਂ ਇਲਾਵਾ ਹੋਰ ਵੀ ਅਜਿਹਾ ਟੇਲੈਂਟ ਵਿਰਾਟ ਕੋਲ ਹੈ, ਜੋ ਸ਼ਾਇਦ ਲੋਕ ਨਹੀਂ ਜਾਣਦੇ। ਦਰਅਸਲ, ਇਨ੍ਹੀਂ ਦਿਨੀਂ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਦਾ ਇਕ ਰੋਮਾਂਟਿਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਵਿਰਾਟ ਅਨੁਸ਼ਕਾ ਲਈ ਗੀਤ ਗਾਉਂਦੇ ਨਜ਼ਰ ਆ ਰਹੇ ਹਨ। 
ਵਿਰਾਟ ਨੇ ਆਪਣੀ ਵਿਆਹ ਦੀ ਪਾਰਟੀ 'ਚ ਅਨੁਸ਼ਕਾ ਲਈ 'ਮੇਰੇ ਮਹਿਬੂਬ ਕਿਆਮਤ ਹੋਗੀ' ਗੀਤ ਗਾਇਆ ਸੀ। ਹੁਣ ਇਹ ਥ੍ਰੋਬੈਕ ਵੀਡੀਓ ਨਾ ਸਿਰਫ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਸਗੋਂ ਇਸ ਜੋੜੀ ਦੇ ਪ੍ਰਸ਼ੰਸਕ ਇਸ ਨੂੰ ਲਗਾਤਾਰ ਪਸੰਦ ਕਰ ਰਹੇ ਹਨ ਅਤੇ ਆਪਣੀ ਫੀਡਬੈਕ ਦੇ ਰਹੇ ਹਨ।


ਵਿਰਾਟ ਦਾ ਗੀਤ ਸੁਣ ਕੇ ਭਾਵੁਕ ਹੋਈ ਅਨੁਸ਼ਕਾ ਸ਼ਰਮਾ
ਦਰਅਸਲ ਵਿਆਹ ਦੀ ਪਾਰਟੀ ਦੌਰਾਨ ਵਿਰਾਟ ਕੋਹਲੀ ਨੇ ਅਨੁਸ਼ਕਾ ਲਈ ਇਕ ਗੀਤ ਗਾਇਆ ਸੀ। ਇਸ ਦੌਰਾਨ ਕਿਸੇ ਮਹਿਮਾਨ ਨੇ ਇਸ ਨੂੰ ਆਪਣੇ ਕੈਮਰੇ 'ਤੇ ਰਿਕਾਰਡ ਕਰ ਲਿਆ। ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਵਿਰਾਟ ਦਿਲ ਤੋਂ ਅਨੁਸ਼ਕਾ ਲਈ ਇਹ ਗੀਤ ਗਾ ਰਿਹਾ ਹੈ ਅਤੇ ਉਥੇ ਹੀ ਅਨੁਸ਼ਕਾ ਵੀ ਭਾਵੁਕ ਹੋ ਜਾਂਦੀ ਹੈ। ਜਿਵੇਂ ਹੀ ਵਿਰਾਟ ਨੇ ਆਪਣਾ ਗਾਣਾ ਪੂਰਾ ਕੀਤਾ ਤਾਂ ਪਾਰਟੀ 'ਚ ਮੌਜੂਦ ਲੋਕਾਂ ਨੇ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਕਈ ਸਾਲ ਪੁਰਾਣਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਲਵ ਕਪਲ ਵਿਰੁਸ਼ਕਾ ਟਰੈਂਡ ਕਰ ਰਿਹਾ ਹੈ।

4 ਸਾਲ ਪੁਰਾਣਾ ਵੀਡੀਓ ਹੋਇਆ ਵਾਇਰਲ 
ਦਰਅਸਲ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਦਸੰਬਰ 2017 'ਚ ਇਟਲੀ 'ਚ ਵਿਆਹ ਕਰਵਾਇਆ ਸੀ। ਇਸ ਸਾਲ ਜਨਵਰੀ 'ਚ ਇਸ ਜੋੜੀ ਦੇ ਘਰ ਧੀ ਦਾ ਜਨਮ ਹੋਇਆ। ਇਸ ਜੋੜੀ ਨੇ ਆਪਣੀ ਬੇਟੀ ਦਾ ਨਾਮ ਵਾਮਿਕਾ ਰੱਖਿਆ ਹੈ। ਦੋਵੇਂ ਇਸ ਗੱਲ ਦਾ ਪੂਰਾ ਖਿਆਲ ਰੱਖਦੇ ਹਨ ਕਿ ਉਨ੍ਹਾਂ ਦੀ ਬੇਟੀ ਮੀਡੀਆ ਬਜ ਅਤੇ ਲਾਈਮਲਾਈਟ ਤੋਂ ਦੂਰ ਰਹੇ। ਦੋਵਾਂ ਨੇ ਪਪਰਾਜ਼ੀ ਬਕਾਇਦਾ ਮੈਸੇਜ ਲਿਖ ਕੇ ਧੀ ਦੀਆਂ ਤਸਵੀਰਾਂ ਨਾ ਕਲਿੱਕ ਕਰਨ ਦੀ ਅਪੀਲ ਕੀਤੀ ਸੀ।


sunita

Content Editor sunita