ਕ੍ਰਿਕਟਰ ਨਾਲ ਵਿਆਹ ਕਰੇਗੀ ਸਾਰਾ ਅਲੀ ਖ਼ਾਨ? ਸ਼ੁਭਮਨ ਗਿੱਲ ਨਾਲ ਅਫੇਅਰ ਦੀਆਂ ਖ਼ਬਰਾਂ ਵਿਚਾਲੇ ਦਿੱਤਾ ਇਹ ਜਵਾਬ

Thursday, Jun 08, 2023 - 01:04 PM (IST)

ਕ੍ਰਿਕਟਰ ਨਾਲ ਵਿਆਹ ਕਰੇਗੀ ਸਾਰਾ ਅਲੀ ਖ਼ਾਨ? ਸ਼ੁਭਮਨ ਗਿੱਲ ਨਾਲ ਅਫੇਅਰ ਦੀਆਂ ਖ਼ਬਰਾਂ ਵਿਚਾਲੇ ਦਿੱਤਾ ਇਹ ਜਵਾਬ

ਮੁੰਬਈ (ਬਿਊਰੋ)– ਸਾਰਾ ਅਲੀ ਖ਼ਾਨ ਦਾ ਨਾਂ ਲੰਬੇ ਸਮੇਂ ਤੋਂ ਕ੍ਰਿਕਟਰ ਸ਼ੁਭਮਨ ਗਿੱਲ ਨਾਲ ਜੁੜਿਆ ਹੋਇਆ ਹੈ ਪਰ ਨਾ ਤਾਂ ਸਾਰਾ ਤੇ ਨਾ ਹੀ ਸ਼ੁਭਮਨ ਗਿੱਲ ਨੇ ਇਨ੍ਹਾਂ ਖ਼ਬਰਾਂ ’ਤੇ ਕਦੇ ਕੁਝ ਕਿਹਾ ਹੈ। ਇਥੋਂ ਤੱਕ ਕਿ ਸਿੱਧੇ ਤੌਰ ’ਤੇ ਸਾਰਾ ਅਲੀ ਖ਼ਾਨ ਤੇ ਸ਼ੁਭਮਨ ਗਿੱਲ ਨੇ ਆਪਣੇ ਕਥਿਤ ਅਫੇਅਰ ਨੂੰ ਸਵੀਕਾਰ ਜਾਂ ਇਨਕਾਰ ਨਹੀਂ ਕੀਤਾ। ਪਿਛਲੇ ਸਾਲ ਸਾਰਾ ਤੇ ਸ਼ੁਭਮਨ ਨੂੰ ਇਕ ਰੈਸਟੋਰੈਂਟ ’ਚ ਇਕੱਠੇ ਦੇਖਿਆ ਗਿਆ ਸੀ। ਉਦੋਂ ਤੋਂ ਹੀ ਹਰ ਪਾਸੇ ਚਰਚਾ ਸੀ ਕਿ ਸਾਰਾ ਤੇ ਸ਼ੁਭਮਨ ਗਿੱਲ ਵਿਚਾਲੇ ਕੁਝ ਚੱਲ ਰਿਹਾ ਹੈ। ਹੁਣ ਸਾਰਾ ਤੇ ਸ਼ੁਭਮਨ ਗਿੱਲ ਵਿਚਕਾਰ ਸੱਚਮੁੱਚ ਕੁਝ ਹੈ ਜਾਂ ਨਹੀਂ, ਇਹ ਤਾਂ ਇਨ੍ਹਾਂ ਦੋਵਾਂ ਨੂੰ ਹੀ ਪਤਾ ਹੋਣਾ ਚਾਹੀਦਾ ਹੈ ਪਰ ਸਾਰਾ ਨੇ ਹਾਲ ਹੀ ’ਚ ਇਕ ਇੰਟਰਵਿਊ ’ਚ ਇਕ ਕ੍ਰਿਕਟਰ ਨਾਲ ਵਿਆਹ ਦੀ ਸੰਭਾਵਨਾ ਬਾਰੇ ਗੱਲ ਕੀਤੀ ਸੀ। ਸਾਰਾ ਨੇ ਕਿਹਾ ਕਿ ਉਸ ਲਈ ਸਭ ਕੁਝ ਇਹ ਹੈ ਕਿ ਉਸ ਦਾ ਸਾਥੀ ਸਮਝ ਰਿਹਾ ਹੈ।

ਹਾਲ ਹੀ ’ਚ ਸਾਰਾ ਅਲੀ ਖ਼ਾਨ ਤੋਂ ਪੁੱਛਿਆ ਗਿਆ ਕਿ ਕੀ ਉਹ ਦਾਦੀ ਸ਼ਰਮੀਲਾ ਟੈਗੋਰ ਦੇ ਨਕਸ਼ੇ ਕਦਮਾਂ ’ਤੇ ਚੱਲ ਕੇ ਕਿਸੇ ਕ੍ਰਿਕਟਰ ਨਾਲ ਵਿਆਹ ਕਰੇਗੀ? ਸ਼ਰਮੀਲਾ ਟੈਗੋਰ ਨੇ ਪਟੌਦੀ ਦੇ ਨਵਾਬ ਤੇ ਕ੍ਰਿਕਟਰ ਮਨਸੂਰ ਅਲੀ ਖ਼ਾਨ ਪਟੌਦੀ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦਾ ਵਿਆਹ 1968 ’ਚ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ : ਇਕ ਸਾਲ ਬਾਅਦ ਮੂਸੇ ਵਾਲਾ ਦਾ ਫੋਨ ਤੇ ਪਿਸਟਲ ਮਿਲਿਆ ਪਰਿਵਾਰ ਨੂੰ ਵਾਪਸ (ਵੀਡੀਓ)

ਸਾਰਾ ਨੇ ਕ੍ਰਿਕਟਰ ਨਾਲ ਵਿਆਹ ਦੇ ਸਵਾਲ ਦੇ ਜਵਾਬ ’ਚ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਮੈਂ ਜਿਸ ਤਰ੍ਹਾਂ ਦੀ ਇਨਸਾਨ ਹਾਂ, ਮੈਨੂੰ ਆਪਣੇ ਲਈ ਸਾਥੀ ਲੱਭਣਾ ਚਾਹੀਦਾ ਹੈ, ਉਹ ਜੋ ਵੀ ਕਰੇ, ਭਾਵੇਂ ਕੋਈ ਅਦਾਕਾਰ ਹੋਵੇ, ਵਪਾਰੀ ਹੋਵੇ, ਕ੍ਰਿਕਟਰ ਹੋਵੇ ਜਾਂ ਡਾਕਟਰ ਹੋਵੇ, ਸ਼ਾਇਦ ਡਾਕਟਰ ਨਹੀਂ, ਉਹ ਭੱਜ ਜਾਵੇਗਾ। ਮੇਰੇ ਲਈ ਸਾਥੀ ਦਾ ਕਿੱਤਾ ਜਾਂ ਪੇਸ਼ਾ ਮਾਇਨੇ ਨਹੀਂ ਰੱਖਦਾ। ਇਹ ਪੇਸ਼ੇ ਤੋਂ ਵੱਧ ਮਹੱਤਵਪੂਰਨ ਹੈ ਕਿ ਮੇਰਾ ਸਾਥੀ ਮੈਨੂੰ ਸਮਝੇ। ਉਸ ਦਾ ਮਾਨਸਿਕ ਤੇ ਬੌਧਿਕ ਪੱਧਰ ਮੇਰੇ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਬਹੁਤ ਵਧੀਆ। ਮੇਰੇ ਲਈ ਇਹ ਕਿੱਤੇ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ।’’

ਜਦੋਂ ਸਾਰਾ ਅਲੀ ਖ਼ਾਨ ਤੋਂ ਪੁੱਛਿਆ ਗਿਆ ਕਿ ਕੀ ਉਹ ਇਸ ਸਮੇਂ ਭਾਰਤੀ ਕ੍ਰਿਕਟ ਟੀਮ ਦੇ ਕਿਸੇ ਵਿਅਕਤੀ ਨੂੰ ਡੇਟ ਕਰ ਰਹੀ ਹੈ ਜਾਂ ਉਸ ਨੂੰ ਕਿਸੇ ਨਾਲ ਪਿਆਰ ਹੋ ਗਿਆ ਹੈ ਤਾਂ ਜਵਾਬ ’ਚ ਸਾਰਾ ਨੇ ਕਿਹਾ ਕਿ ਉਹ ਅਜੇ ਤੱਕ ਕਿਸੇ ਅਜਿਹੇ ਵਿਅਕਤੀ ਨੂੰ ਨਹੀਂ ਮਿਲੀ ਜਿਸ ’ਤੇ ਉਹ ਭਰੋਸਾ ਕਰ ਸਕੇ ਤੇ ਜਿਸ ਨਾਲ ਉਹ ਆਪਣੀ ਪੂਰੀ ਜ਼ਿੰਦਗੀ ਬਿਤਾ ਸਕੇ। ਸਾਰਾ ਨੇ ਕਿਹਾ ਕਿ ਉਹ ਕਿਸੇ ਅਜਿਹੇ ਵਿਅਕਤੀ ਨੂੰ ਡੇਟ ਕਰਨਾ ਚਾਹੇਗੀ ਜੋ ‘ਜ਼ਰਾ ਹਟਕੇ ਹੋਵੇ ਤੇ ਜ਼ਰਾ ਬਚਕੇ ਟਾਈਪ ਵੀ ਹੋਵੇ’। ਹੋਵੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News