31 ਸਾਲ ਦੀ ਹੋਈ ਸਾਕਸ਼ੀ, ਧੋਨੀ ਨੇ ਖਾਸ ਅੰਦਾਜ਼ ''ਚ ਮਨਾਇਆ ਜਨਮਦਿਨ

Tuesday, Nov 19, 2019 - 08:55 PM (IST)

31 ਸਾਲ ਦੀ ਹੋਈ ਸਾਕਸ਼ੀ, ਧੋਨੀ ਨੇ ਖਾਸ ਅੰਦਾਜ਼ ''ਚ ਮਨਾਇਆ ਜਨਮਦਿਨ

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ 31 ਸਾਲ ਦੀ ਹੋ ਚੁੱਕੀ ਹੈ। ਸਾਕਸ਼ੀ ਦੇ ਜਨਮਦਿਨ 'ਤੇ ਧੋਨੀ ਨੇ ਖਾਸ ਅੰਦਾਜ਼ 'ਚ ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ। ਧੋਨੀ ਨੇ ਸਾਕਸ਼ੀ ਨੂੰ ਕੇਕ ਖਿਲਾਉਂਦੇ ਹੋਏ ਜਨਮਦਿਨ ਦੀ ਵਧਾਈ ਦਿੱਤੀ। ਇਸ ਦੇ ਨਾਲ ਹੀ ਧੋਨੀ ਤੇ ਸਾਕਸ਼ੀ ਦਾ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਕਿਸੇ ਸ਼ੂਟ ਦਾ ਹੈ। ਇਸ ਵੀਡੀਓ 'ਚ ਧੋਨੀ ਤੇ ਸਾਕਸ਼ੀ ਦੇ ਵਿਚ ਵਧੀਆ ਤਾਲਮੇਲ ਦਿਖ ਰਿਹਾ ਹੈ। ਧੋਨੀ ਤੇ ਸਾਕਸ਼ੀ ਨੇ ਸਾਲ 2010 'ਚ ਵਿਆਹ ਕੀਤਾ ਸੀ।


ਸਾਕਸ਼ੀ ਨੂੰ ਜ਼ਿਆਦਾਤਰ ਸਟੇਡੀਅਮ 'ਚ ਧੋਨੀ ਨੂੰ ਸਪੋਰਟ ਕਰਦੇ ਹੋਏ ਦੇਖਿਆ ਗਿਆ ਹੈ। ਆਪਣੀ ਬੇਟੀ ਜੀਵਾ ਦੇ ਨਾਵ ਸਾਕਸ਼ੀ ਹਰ ਮੈਚ 'ਚ ਧੋਨੀ ਨੂੰ ਸਪੋਰਟ ਕਰਨ ਪਹੁੰਚਦੀ ਹੈ। ਜੀਵਾ ਦੇ ਆਉਣ ਤੋਂ ਬਾਅਦ ਧੋਨੀ ਤੇ ਸਾਕਸ਼ੀ ਦੇ ਜੀਵਨ 'ਚ ਨਵਾਂ ਅਧਿਆਇ ਜੁੜਿਆ ਹੈ। ਧੋਨੀ ਮੈਚ ਤੋਂ ਬਾਅਦ ਜ਼ਿਆਦਾਤਰ ਜੀਵਾ ਨਾਲ ਮਸਤੀ ਕਰਦੇ ਨਜ਼ਰ ਆਉਂਦੇ ਹਨ।


ਮਹਿੰਦਰ ਸਿੰਘ ਧੋਨੀ ਵਿਸ਼ਵ ਕੱਪ ਤੋਂ ਬਾਅਦ ਲਗਾਤਾਰ ਭਾਰਤੀ ਟੀਮ ਤੋਂ ਬਾਹਰ ਹਨ। ਧੋਨੀ ਦੀ ਵਾਪਸੀ ਨੂੰ ਲੈ ਕੇ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਹੈ ਪਰ ਕੁਝ ਸਮਾਂ ਪਹਿਲਾਂ ਹੀ ਧੋਨੀ ਦਾ ਅਭਿਆਸ ਕਰਦੇ ਹੋਏ ਵੀਡੀਓ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਧੋਨੀ ਦੀ ਵਾਪਸੀ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਧੋਨੀ ਟੀ-20 ਵਿਸ਼ਵ ਕੱਪ 'ਚ ਭਾਰਤੀ ਟੀਮ ਦਾ ਹਿੱਸਾ ਹੋਣਗੇ।


author

Gurdeep Singh

Content Editor

Related News