ਫ਼ਿਲਮ ‘800 : ਮੁਥੱਈਆ ਮੁਰਲੀਧਰਨ ਅਨਟੋਲਡ ਸਟੋਰੀ’ ਇਸ ਸਾਲ ਹੋਵੇਗੀ ਰਿਲੀਜ਼

Sunday, Jul 23, 2023 - 11:21 AM (IST)

ਫ਼ਿਲਮ ‘800 : ਮੁਥੱਈਆ ਮੁਰਲੀਧਰਨ ਅਨਟੋਲਡ ਸਟੋਰੀ’ ਇਸ ਸਾਲ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ)– 22 ਜੁਲਾਈ ਉਹ ਦਿਨ ਹੈ, ਜਦੋਂ ਸ਼੍ਰੀਲੰਕਾ ਦੇ ਸਾਬਕਾ ਖਿਡਾਰੀ ਮੁਥੱਈਆ ਮੁਰਲੀਧਰਨ ਨੇ 800 ਵਿਕਟਾਂ ਪੂਰੀਆਂ ਕਰਨ ਤੋਂ ਬਾਅਦ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਅੰਤਰਰਾਸ਼ਟਰੀ ਕ੍ਰਿਕਟ ਇਤਿਹਾਸ ’ਚ ਮੁਰਲੀ ਦੇ ਨਾਮ 1347 ਵਿਕਟਾਂ ਹਨ।

ਹੁਣ ਮੁਥੱਈਆ ਮੁਰਲੀਧਰਨ ਦਾ ਸਫਰ ਵੱਡੇ ਪਰਦੇ ’ਤੇ ਦੇਖਣਾ ਦਿਲਚਸਪ ਹੋਵੇਗਾ। ਫ਼ਿਲਮ ‘800 : ਮੁਥੱਈਆ ਮੁਰਲੀਧਰਨ ਦਿ ਅਨਟੋਲਡ ਸਟੋਰੀ’, ਜੋ ਕਿ ਇਸ ਸਾਲ ਹਿੰਦੀ, ਤਾਮਿਲ ਤੇ ਤੇਲਗੂ ਸਮੇਤ ਕਈ ਭਾਸ਼ਾਵਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ, ਦੇ ਬਚਪਨ ਤੋਂ ਲੈ ਕੇ ਲੈਜੰਡ ਬਣਨ ਤੱਕ ਦੇ ਉਸ ਦੇ ਰਿਕਾਰਡ 800 ਵਿਕਟਾਂ ਦੇ ਸਫ਼ਰ ਦਾ ਪਤਾ ਲਗਾਵੇਗੀ।

ਇਹ ਖ਼ਬਰ ਵੀ ਪੜ੍ਹੋ : ਗਾਇਕ ਬੱਬੂ ਮਾਨ ਦੇ ਪਿੰਡ ਆਇਆ ਹੜ੍ਹ, ਵੀਡੀਓ ਸਾਂਝੀ ਕਰ ਦਿਖਾਇਆ ਆਪਣਾ ਮਾੜੇ ਹਾਲਾਤ

ਉਸ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ’ਚ ਕਈ ਅਜਿਹੇ ਮੀਲ ਪੱਥਰ ਸਥਾਪਿਤ ਕੀਤੇ ਹਨ, ਜਿਨ੍ਹਾਂ ਨੂੰ ਅੱਜ ਤੱਕ ਕੋਈ ਗੇਂਦਬਾਜ਼ ਤੋੜ ਨਹੀਂ ਸਕਿਆ। ਫ਼ਿਲਮ ਨੂੰ ਐੱਮ. ਐੱਸ. ਸ਼੍ਰੀਪਤੀ ਨੇ ਲਿਖਿਆ ਤੇ ਨਿਰਦੇਸ਼ਿਤ ਕੀਤਾ ਗਿਆ ਹੈ।

ਇਸ ਬਾਇਓਪਿਕ ਫ਼ਿਲਮ ’ਚ ‘ਸਲਮਡਾਗ ਮਿਲੀਅਨੇਅਰ’ ’ਚ ਆਪਣੀ ਭੂਮਿਕਾ ਲਈ ਮਸ਼ਹੂਰ ਆਸਕਰ ਜੇਤੂ ਮਧੁਰ ਮਿੱਤਲ ਮੁਥੱਈਆ ਮੁਰਲੀਧਰਨ ਦੀ ਭੂਮਿਕਾ ਨਿਭਾਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News