ਪੰਜਾਬ ਦੇ ਇਸ ਜ਼ਿਲ੍ਹੇ ਦੇ 28 ਸਕੂਲਾਂ 'ਚ ਛੁੱਟੀਆਂ ਦਾ ਐਲਾਨ, DC ਵੱਲੋਂ ਹੁਕਮ ਜਾਰੀ

Thursday, Sep 11, 2025 - 12:25 PM (IST)

ਪੰਜਾਬ ਦੇ ਇਸ ਜ਼ਿਲ੍ਹੇ ਦੇ 28 ਸਕੂਲਾਂ 'ਚ ਛੁੱਟੀਆਂ ਦਾ ਐਲਾਨ, DC ਵੱਲੋਂ ਹੁਕਮ ਜਾਰੀ

ਕਪੂਰਥਲਾ (ਮਹਾਜਨ)-ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਹੜ੍ਹ ਤੇ ਭਾਰੀ ਬਾਰਿਸ਼ਾਂ ਕਾਰਨ ਬਣੇ ਹਾਲਾਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ/ਐਲੀਮੈਂਟਰੀ) ਕਪੂਰਥਲਾ ਵੱਲੋਂ ਪ੍ਰਾਪਤ ਰਿਪੋਰਟਾਂ ਮੁਤਾਬਕ, ਜ਼ਿਲ੍ਹਾ ਕਪੂਰਥਲਾ ਦੇ 28 ਸਰਕਾਰੀ ਸਕੂਲਾਂ ਨੂੰ 11 ਸਤੰਬਰ ਅਤੇ 12 ਸਤੰਬਰ 2025 ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ: DC ਹਿਮਾਂਸ਼ੂ ਅਗਰਵਾਲ ਵੱਲੋਂ ਜਲੰਧਰ ਤੇ ਗੁਰਦਾਸਪੁਰ ਦੇ ਅਧਿਕਾਰੀਆਂ ਨਾਲ ਮੀਟਿੰਗ, ਜਾਰੀ ਕੀਤੇ ਨਵੇਂ ਹੁਕਮ

PunjabKesari

ਉਨ੍ਹਾਂ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ’ਚ ਸਥਿਤ ਇਨ੍ਹਾ ਸਕੂਲਾਂ ਜਿਵੇਂ ਜੀ. ਐੱਚ. ਐੱਸ. ਬਾਊਪੁਰ ਜਦੀਦ, ਜੀ. ਐੱਮ. ਐੱਸ. ਮੰਡ ਇੰਦਰਪੁਰ, ਜੀ. ਐੱਚ. ਐੱਸ. ਅੰਮ੍ਰਿਤਪੁਰ ਰਾਜੇਵਾਲ, ਜੀ. ਐੱਚ. ਐੱਸ. ਲੱਖ ਵਰਿਆਹ, ਜੀ. ਐੱਮ. ਐੱਸ. ਬਾਜਾ, ਜੀ. ਐੱਚ. ਐੱਸ. ਪੰਡੋਰੀ, ਜੀ. ਐੱਮ. ਐੱਸ. ਚਕੋਕੀ, ਜੀ. ਐੱਮ. ਐੱਸ. ਮਿਆਣੀ ਬਾਕਰਪੁਰ, ਜੀ. ਐੱਮ. ਐੱਸ. ਹੰਬੋਵਾਲ, ਜੀ. ਐੱਮ. ਐੱਸ. ਮਲਕਪੁਰ, ਜੀ. ਐੱਮ. ਐੱਸ. ਹੁਸੈਨਪੁਰ, ਜੀ. ਐੱਮ. ਐੱਸ. ਭੇਟ, ਜੀ. ਐੱਚ. ਐੱਸ. ਕਾਲਾ ਸੰਘਿਆਂ ਗਰਲਸ, ਸਪ੍ਰਸ ਚਿਰਾਗਵਾਲਾ, ਸਪ੍ਰਸ ਕੰਮੇਵਾਲਾ, ਸਪ੍ਰਸ ਕੋਠੇ ਕਾਲਾ ਸਿੰਘ, ਸਪ੍ਰਸ ਕੋਠੇ ਚੇਤਾ ਸਿੰਘ, ਸਪ੍ਰਸ ਲੱਖ ਵਰਿਆ, ਸਪ੍ਰਸ ਆਹਲੀ ਖੁਰਦ, ਸਪ੍ਰਸ ਬਾਊਪੁਰ, ਸਪ੍ਰਸ ਨੂਰੋਵਾਲ, ਸਪ੍ਰਸ ਮੁੱਲਾਕਲਾਂ, ਸਪ੍ਰਸ ਮੁਕਤਰਾਮਵਾਲਾ ਸਪ੍ਰਸ ਰਣਧੀਰਪੁਰ, ਸਪ੍ਰਸ ਧੱਕੜਾਂ, ਸਪ੍ਰਸ ਕੂਕਾ, ਸਪ੍ਰਸ ਮੰਡ ਸਰਦਾਰ ਸਾਹਿਬ ਵਾਲਾ ਅਤੇ ਸਪ੍ਰਸ ਤਾਜਪੁਰ ਆਦਿ ਸਰਕਾਰੀ ਸਕੂਲ ਅਗਲੇ ਦੋ ਦਿਨ ਬੰਦ ਰਹਿਣਗੇ । ਉਨ੍ਹਾਂ ਨੇ ਕਿਹਾ ਕਿ ਇਹ ਹੁਕਮ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਪ੍ਰਾਪਤ ਰਿਪੋਰਟ ਤੇ ਸਿਫ਼ਾਰਿਸ਼ਾਂ ਅਨੁਸਾਰ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣਗੇ।

ਇਹ ਵੀ ਪੜ੍ਹੋ: ਮਕਸੂਦਾਂ ਫਲਾਈਓਵਰ 'ਤੇ ਟ੍ਰਿਪਲ ਰਾਈਡਿੰਗ ਕਰ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਵੱਡਾ ਹਾਦਸਾ, ਪਿਆ ਚੀਕ-ਚਿਹਾੜਾ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News