ਪੰਜਾਬ ਦੇ ਕਿਹੜੇ ਡੈਮ ''ਚ ਇਸ ਵੇਲੇ ਕਿੰਨਾ ਪਾਣੀ? ਜਾਣੋ ਤਾਜ਼ਾ ਹਾਲਾਤ

Tuesday, Sep 09, 2025 - 01:59 PM (IST)

ਪੰਜਾਬ ਦੇ ਕਿਹੜੇ ਡੈਮ ''ਚ ਇਸ ਵੇਲੇ ਕਿੰਨਾ ਪਾਣੀ? ਜਾਣੋ ਤਾਜ਼ਾ ਹਾਲਾਤ

ਚੰਡੀਗੜ੍ਹ: ਪੰਜਾਬ ਵਿਚ ਹੜ੍ਹਾਂ ਦੀ ਮਾਰ ਤੋਂ ਬਾਅਦ ਹਾਲਾਤ ਥੋੜ੍ਹੇ ਸੁਧਰਨੇ ਸ਼ੁਰੂ ਹੋ ਗਏ ਹਨ। ਸੂਬੇ ਦੇ ਸਾਰੇ ਡੈਮਾਂ ਵਿਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਥੋੜ੍ਹਾ ਘੱਟ ਗਿਆ ਹੈ, ਜਿਸ ਮਗਰੋਂ ਸਥਿਤੀ ਕਾਬੂ ਵਿਚ ਆਉਣ ਲੱਗ ਪਈ ਹੈ। ਪਹਿਲਾਂ ਦੇ ਮੁਕਾਬਲੇ ਡੈਮਾਂ ਵਿਚੋਂ ਦਰਿਆਵਾਂ ਵਿਚ ਪਾਣੀ ਛੱਡਣ ਦੀ ਰਫ਼ਤਾਰ ਵੀ ਪਹਿਲਾਂ ਨਾਲੋਂ ਕਾਫ਼ੀ ਘਟਾਈ ਜਾ ਚੁੱਕੀ ਹੈ। 

ਸਰਕਾਰੀ ਅੰਕੜਿਆਂ ਮੁਤਾਬਕ ਅੱਜ ਸਵੇਰੇ 6 ਵਜੇ ਪੌਂਗ ਡੈਮ ਵਿਚ ਪਾਣੀ ਦਾ ਪੱਧਰ 1390.50 ਫੁੱਟ ਸੀ। ਇੱਥੇ 35151 ਕਿਊਸਿਕ ਪਾਣੀ ਆ ਰਿਹਾ ਹੈ ਤੇ ਇੱਥੋਂ 61600 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸੇ ਤਰ੍ਹਾਂ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1677.10 ਦਰਜ ਕੀਤਾ ਗਿਆ। ਇੱਥੇ 57058 ਕਿਊਸਿਕ ਪਾਣੀ ਆ ਰਿਹਾ ਹੈ ਤੇ 62699 ਕਿਊਸਿਕ ਪਾਣੀ ਅੱਗੇ ਛੱਡਿਆ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਔਰਤਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਘਟਨਾ

ਹਰੀਕੇ ਹੈੱਡਵਰਕਸ 'ਚ ਪੌਂਡ 'ਚ ਪਾਣੀ ਦਾ ਪੱਧਰ 687.15 ਫੁੱਟ ਸੀ। ਇੱਥੇ 253927 ਕਿਊਸਿਕ ਪਾਣੀ ਆ ਰਿਹਾ ਹੈ ਤੇ 236956 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇੱਥੋਂ ਫਿਰੋਜ਼ਪੁਰ ਫੀਡਰ ਵਿਚ 5013, ਰਾਜਸਥਾਨ ਫੀਡਰ ਵਿਚ 11791 ਤੇ ਮਖੂ ਨਹਿਰ ਵਿਚ 150 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। 

ਇਸੇ ਤਰ੍ਹਾਂ ਹੁਸੈਣੀਵਾਲਾ ਹੈੱਡ ਵਰਕਸ 'ਚ 241364 ਕਿਊਸਿਕ ਪਾਣੀ ਆ ਰਿਹਾ ਹੈ ਤੇ 240780 ਕਿਊਸਿਕ ਪਾਣੀ ਅੱਗੇ ਛੱਡਿਆ ਜਾ ਰਿਹਾ ਹੈ। ਹੁਸੈਣੀਵਾਲਾ ਹੈੱਡ ਤੋਂ ਸਤਲੁਜ ਦਾ 240780 ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡਿਆ ਜਾ ਰਿਹਾ ਸੀ। ਉੱਥੇ ਹੀ ਗੰਡਾ ਸਿੰਘ ਹੈੱਡ ਵਿਚ 250327 ਕਿਊਸਿਕ ਪਾਣੀ ਸੀ। 

ਰਣਜੀਤ ਸਾਗਰ ਡੈਮ ਦੀ ਝੀਲ ਵਿਚ ਵੀ ਪਾਣੀ ਦਾ ਪੱਧਰ 524.372 ਮੀਟਰ ਹੈ। ਇੱਥੇ ਖ਼ਤਰੇ ਦਾ ਨਿਸ਼ਾਨ 527 ਮੀਟਰ ਹੈ। ਇੱਥੋਂ ਹੁਣ ਪਹਿਲਾਂ ਦੇ ਮੁਕਾਬਲੇ ਪਾਣੀ ਘੱਟ ਛੱਡਿਆ ਜਾ ਰਿਹਾ ਹੈ। ਹਾਲਾਂਕਿ ਸਪਿੱਲਵੇ ਗੇਟ ਅਜੇ ਵੀ ਖੁੱਲ੍ਹਿਆ ਹੋਇਆ ਹੈ ਤੇ ਇੱਥੋਂ 6133 ਕਿਊਸਿਕ ਪਾਣੀ ਰਾਵੀ ਦਰਿਆ ਵਿਚ ਛੱਡਿਆ ਜਾ ਰਿਹਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News