ਜੰਮੂ ਤੋਂ ਛਪਰਾ ਲਈ ਵਿਸ਼ੇਸ਼ ਰੇਲਗੱਡੀ ਚੱਲੇਗੀ, ਯਾਤਰੀਆਂ ਨੂੰ ਹੋਵੇਗੀ ਸਹੂਲਤ
Saturday, Aug 30, 2025 - 05:23 PM (IST)

ਫਿਰੋਜ਼ਪੁਰ (ਰਾਜੇਸ਼ ਢੰਡ) : ਰੇਲ ਯਾਤਰੀਆਂ ਦੀ ਸਹੂਲਤ ਲਈ ਉੱਤਰ ਰੇਲਵੇ ਨੇ ਜੰਮੂ ਤਵੀ ਤੋਂ ਛਪਰਾ ਲਈ ਇਕ ਰਿਜ਼ਰਵ ਸਪੈਸ਼ਲ ਰੇਲਗੱਡੀ (ਨੰਬਰ 04670) ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਵਿਸ਼ੇਸ਼ ਰੇਲਗੱਡੀ 30 ਅਗਸਤ ਨੂੰ ਜੰਮੂ ਤੋਂ ਸ਼ਾਮ 5 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਰਾਤ 9.30 ਵਜੇ ਛਪਰਾ ਪਹੁੰਚੇਗੀ।
ਇਸ ਰੇਲਗੱਡੀ ਦੇ ਸਟਾਪ ਜੰਮੂ: 17 ਵਜੇ ਰਵਾਨਗੀ, ਕਠੂਆ 18.10 ਵਜੇ, ਪਠਾਨਕੋਟ 19.50 ਵਜੇ, ਜਲੰਧਰ ਕੈਂਟ 21.45 ਵਜੇ, ਲੁਧਿਆਣਾ 22.55 ਵਜੇ, ਅੰਬਾਲਾ 00.50 ਵਜੇ, ਸਹਾਰਨਪੁਰ 02.30 ਵਜੇ, ਮੁਰਾਦਾਬਾਦ 6 ਵਜੇ, ਬਰੇਲੀ 07.38 ਵਜੇ, ਸ਼ਾਹਜਹਾਂਪੁਰ 08.43 ਵਜੇ, ਸੀਤਾਪੁਰ ਜੰਕਸ਼ਨ 10.50 ਵਜੇ, ਬੁਰ੍ਹਵਾਲ 13.08 ਵਜੇ, ਗੋਂਡਾ ਜੰਕਸ਼ਨ 14.05 ਵਜੇ, ਬਸਤੀ 15.40 ਵਜੇ, ਗੋਰਖਪੁਰ: 17.20 ਵਜੇ, ਸੀਵਾਨ 20.03 ਵਜੇ, ਛਪਰਾ 21.30 ਵਜੇ ਪਹੁੰਚੇਗੀ। ਇਹ ਜਾਣਕਾਰੀ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਵੱਲੋਂ ਜਾਰੀ ਕੀਤੀ ਗਈ ਹੈ।