ਸੋਮਵਾਰ ਨੂੰ ਆਈ. ਪੀ. ਓ. ਖੁੱਲ੍ਹਣ ਤੋਂ ਪਹਿਲਾਂ ਨੁਵੋਕੋ ਨੇ ਜੁਟਾਏ 1,500 ਕਰੋੜ ਰੁ:

08/07/2021 3:23:10 PM

ਨਵੀਂ ਦਿੱਲੀ- ਸੀਮੈਂਟ ਨਿਰਮਾਤਾ ਨੁਵੋਕੋ ਵਿਸਟਾਸ ਕਾਰਪੋਰੇਸ਼ਨ ਨੇ ਆਪਣੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਤੋਂ ਪਹਿਲਾਂ ਐਂਕਰ ਨਿਵੇਸ਼ਕਾਂ ਤੋਂ 1,500 ਕਰੋੜ ਰੁਪਏ ਜੁਟਾਏ ਹਨ।. ਨਿਰਮਾਤਾ ਸਮੂਹ ਦੀ ਕੰਪਨੀ ਦਾ ਆਈ. ਪੀ. ਓ. ਸੋਮਵਾਰ ਨੂੰ ਖੁੱਲ੍ਹ ਰਿਹਾ ਹੈ।


ਬੀ. ਐੱਸ. ਈ. ਦੀ ਵੈਬਸਾਈਟ 'ਤੇ ਸ਼ੁੱਕਰਵਾਰ ਨੂੰ ਪਾਈ ਗਈ ਜਾਣਕਾਰੀ ਅਨੁਸਾਰ, ਕੰਪਨੀ ਨੇ ਐਂਕਰ ਨਿਵੇਸ਼ਕਾਂ ਨੂੰ 570 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ 2.63 ਕਰੋੜ ਇਕੁਇਟੀ ਸ਼ੇਅਰ ਅਲਾਟ ਕਰਨ ਦਾ ਫ਼ੈਸਲਾ ਕੀਤਾ ਹੈ। 

ਐੱਚ. ਡੀ. ਐੱਫ. ਸੀ. ਲਾਈਫ ਇੰਸ਼ੋਰੈਂਸ ਕੰਪਨੀ, ਐੱਸ. ਬੀ. ਆਈ. ਲਾਈਫ ਇੰਸ਼ੋਰੈਂਸ ਕੰਪਨੀ, ਐੱਸ. ਬੀ. ਆਈ. ਮਿਊਚੁਅਲ ਫੰਡ, ਐਕਸਿਸ ਐੱਮ. ਐੱਫ., ਮਿਰਾਈ ਐੱਮ. ਐੱਫ. ਫ੍ਰੈਂਕਲਿੰਨ ਟੇਂਪਲਟਨ ਐੱਮ. ਐੱਫ., ਪ੍ਰੇਮਜੀ ਇਨਵੈਸਟ ਅਤੇ ਐੱਸ. ਬੀ. ਆਈ. ਪੈਨਸ਼ਨ ਫੰਡ ਵਰਗੇ ਘਰੇਲੂ ਨਿਵੇਸ਼ਕਾਂ ਨੇ ਐਂਕਰ ਨਿਵੇਸ਼ਕ ਦੇ ਰੂਪ ਵਿਚ ਕੰਪਨੀ ਦੇ ਸ਼ੇਅਰ ਹਾਸਲ ਕੀਤੇ। ਇਸ ਤੋਂ ਇਲਾਵਾ ਕਈ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ- ਏ. ਪੀ. ਜੀ. ਏ. ਐੱਮ., ਸੀ. ਆਈ. ਫੰਡਸ, ਟੀ. ਟੀ. ਇੰਟਰਨੈਸ਼ਨਲ, ਕਾਰਮਿਗਨੈਕ ਅਤੇ ਵੇਲਜ਼ ਕੈਪੀਟਲ ਨੇ ਵੀ ਹਿੱਸਾ ਲਿਆ। ਕੰਪਨੀ ਦੇ ਆਈ. ਪੀ. ਓ. ਤਹਿਤ 1,500 ਕਰੋੜ ਰੁਪਏ ਦੇ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਪ੍ਰਮੋਟਰ ਨਿਯੋਗੀ ਇੰਟਰਪ੍ਰਾਈਜਿਜ਼ ਵੱਲੋਂ 3,500 ਕਰੋੜ ਰੁਪਏ ਦੀ ਵਿਕਰੀ ਪੇਸ਼ਕਸ਼ ਹੋਵੇਗੀ। ਆਈ. ਪੀ. ਓ. ਦੀ ਕੀਮਤ ਦਾ ਦਾਇਰਾ 560-570 ਰੁਪਏ ਪ੍ਰਤੀ ਸ਼ੇਅਰ ਹੈ। ਇਹ 11 ਅਗਸਤ ਨੂੰ ਬੰਦ ਹੋਵੇਗਾ।


Sanjeev

Content Editor

Related News